ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਇਕ ਰੌਜਾ ਸਿਖਲਾਈ ਕੈਂਪ ਲਗਾਇਆ ਗਿਆ

ss1

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਇਕ ਰੌਜਾ ਸਿਖਲਾਈ ਕੈਂਪ ਲਗਾਇਆ ਗਿਆ

img_20161123_111353ਸ਼੍ਰੀ ਅਨੰਦਪੁਰ ਸਾਹਿਬ, 23 ਨਵੰਬਰ(ਦਵਿੰਦਰਪਾਲ ਸਿੰਘ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਕਲੱੱਸਟਰ ਦੇ ਸਮੂਹ ਸਕੂਲਾਂ ਦੀਆਂ ਮੈਨੇਜ਼ਮੈਂਟ ਕਮੇਟੀਆਂ ਦੀ ਇਕ ਰੋਜ਼ਾ ਸਿਖਲਾਈ ਲਗਵਾਈ ਗਈ। ਇਸ ਸਬੰਧੀ ਜਾਣਕਾਰੀ ਇਸ ਟਰੇਨਿੰਗ ਦੇ ਕੋਆਰਡੀਨੇਟਰ ਲੈਕਚਰਾਰ ਸ. ਚਰਨਜੀਤ ਸਿੰਘ ਥਾਨਾ ਸਟੇਟ ਅਵਾਰਡੀ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਟਰੇਨਿੰਗ ਵਿੱਚ ਕਲੱਸਟਰ ਦੇ 14 ਸੀਨੀਅਰ ਸੈਕੰਡਰੀ/ਹਾਈ ਅਤੇ ਮਿਡਲ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ 100 ਦੇ ਲਗਭਗ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਕਮੇਟੀਆਂ ਦੇ ਕੰਮਾਂ, ਕਰਤੱਵਾਂ, ਬੱਚਿਆਂ ਦੇ ਭਾਰੀ ਬਸਤਿਆਂ ਦੇ ਬੋਝ ਤੋਂ ਨਿਜਾਤ ਸਬੰਧੀ ਵਿਚਾਰ ਚਰਚਾ, ਸਵੱਛ ਭਾਰਤ ਮੁਹਿੰਮ, ਜਨ ਧਨ ਯੋਜਨਾ, ਬੇਟੀ ਬਚਾਓ,ਬੇਟੀ ਪੜਾਓ ਜਿਹਿਆ ਮੁਹਿੰਮਾ ਦੀ ਸਫਲਤਾ ਲਈ ਯੋਗਦਾਨ ਪਾੳਣਿ ਸਬੰਧੀ ਜਾਗਰੀਕ ਕੀਤਾ ਗਿਆ।ਇਸ ਟਰੇਨਿੰਗ ਪ੍ਰੋਗਰਾਮ ਵਿੱਚ ਖੁਸ਼ਹਾਲ ਸਿੰਘ ਰਿਟਾਇਰਡ ਲੈਕਚਰਾਰ ਜੀ ਰਿਸੋਰਸ ਪਰਸਨ ਸਨ।ਉਨਾਂ ਸਕੂਲਾਂ ਨੂੰ ਵਧੀਆ ਬਨਾਉਣ ਹਿੱਤ ਵਿਸਥਾਰਿਤ ਵਿਚਾਰ ਚਰਚਾ ਕੀਤੀ। ਸਕੂਲ ਪ੍ਰਿੰਸੀਪਲ ਸ. ਕੁਲਵੰਤ ਸਿੰਘ ਨੇ ਵੀ ਮੈਂਭਰਾਂ ਨੂੰ ਸੰਬੋਧਨ ਕੀਤਾ। ਬਾਸੋਵਾਲ ਸਕੂਲ ਦੇ ਵਿਦਿਆਰਥੀਆਂ ਨੇ ਕੰਨਿਆ ਭਰੂਣ ਹੱਤਿਆ ਸਬੰਧੀ ਪ੍ਰੋਗਰਾਮ ਪੇਸ਼ ਕੀਤਾ।
ਇਸੀ ਤਰਜ਼ ਤੇ ਬਾਸੋਵਾਲ ਸੈਂਟਰ ਦੇ 13 ਪ੍ਰਾਇਮਰੀ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਦਾ ਵੀ ਸਿਖਲਾਈ ਪ੍ਰੋਗਰਾਮ ਸੈਂਟਰ ਹੈੱਡ ਟੀਚਰ ਸੋਮਾ ਰਾਣੀ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਰਿਸੋਰਸ ਪਰਸਨ ਦੀ ਭੂਮਿਕਾ ਸੁਰਿੰਦਰ ਕੁਮਾਰ, ਬਲਵਿੰਦਰ ਸਿੰਘ ਲੋਧੀਪੁਰ ਨੇ ਨਿਭਾਈ। ਇਸ ਮੌਕੇ ਹੈਡਮਾਸਟਰ ਭਾਰਤ ਭੂਸ਼ਣ ਜਿੰਦਵੜੀ, ਅਵਤਾਰ ਸਿੰਘ ਪੰਚ ਬਾਸੋਵਾਲ, ਸ. ਜਗੀਰ ਸਿੰਘ ਚੇਅਰਮੈਨ ਬਾਸੋਵਾਲ , ਅਮ੍ਰਿਤਪਾਲ ਸਿੰਘ, ਯੋਗੇਸ਼ ਕੁਮਾਰ, ਸੰਜੀਵ, ਵੰਦਨਾ, ਸੁਖਵਿੰਦਰ ਕੌਰ, ਸਨਜੀਤ, ਨਰਿੰਦਰ ਸਿੰਘ, ਗੁਰਪ੍ਰੀਤ ਮੋਗਾਂ, ਬਲਕਾਰ ਸਿੰਘ ਸਮੇਤ ਹੋਰ ਮੈਂਬਰ ਮੌਜੂਦ ਸਨ।

Share Button

Leave a Reply

Your email address will not be published. Required fields are marked *