ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੋਲੀ ਕਲਾਂ ਵਿਖੇ ਡਿਪਟੀ ਕਮਿਸ਼ਨਰ ਨੇ ਪੌਦੇ ਲਗਾਏ ਤੇ ਮਾਈ ਭਾਗੋ ਸਕੀਮ ਤਹਿਤ ਵੰਡੇ ਸਾਈਕਲ

ss1

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੋਲੀ ਕਲਾਂ ਵਿਖੇ ਡਿਪਟੀ ਕਮਿਸ਼ਨਰ ਨੇ ਪੌਦੇ ਲਗਾਏ ਤੇ ਮਾਈ ਭਾਗੋ ਸਕੀਮ ਤਹਿਤ ਵੰਡੇ ਸਾਈਕਲ

picture1ਫਤਹਿਗੜ੍ਹ ਸਾਹਿਬ, 16 ਸਤੰਬਰ (ਪ.ਪ.): ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੋਲੀ ਕਲਾਂ ਵਿਖੇ ਜਿਲ੍ਹਾ ਡਿਪਟੀ ਕਮਿਸ਼ਨਰ ਸ.ਕਮਲਦੀਪ ਸਿੰਘ ਸੰਘਾ ਉਚੇਚੇ ਤੌਰ ਤੇ ਪਹੁੰਚੇ।ਉਨ੍ਹਾਂ ਨੇ ਸਕੂਲ ਵਿਚ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਨਾਲ ਸਕੂਲ ਵਿਚ ਪੌਦਾ ਲਗਾਇਆ ਅਤੇ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ਆਰੰਭੀ ਸਕੀਮ ਮਾਈ ਭਾਗੋ ਤਹਿਤ ਪ੍ਰਿੰਸੀਪਲ ਬਲਜੀਤ ਸਿੰਘ ਦੀ ਹਾਜ਼ਰੀ ਵਿਚ 26 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ।ਡਿਪਟੀ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਸਮਾਜ ਅੰਦਰ ਵਿਦਿਆਰਥੀ ਵਰਗ ਨੂੰ ਚੇਤੰਨ ਵਰਗ ਮੰਨਿਆ ਜਾਂਦਾ ਹੈ ਸੋ ਵੱਧ ਰਿਹਾ ਪ੍ਰਦੂਸ਼ਣ ਸਾਡੇ ਸਾਰਿਆਂ ਲਈ ਹੀ ਚਿੰਤਾ ਦਾ ਵਿਸ਼ਾ ਹੈ ਇਸ ਲਈ ਸਾਡਾ ਮੁੱਢਲਾ ਫਰਜ਼ ਸਮਾਜ ਨੂੰ ਸਾਫ-ਸੁਥਰਾ ਵਾਤਾਵਰਨ ਪ੍ਰਦਾਨ ਕਰਨਾ ਹੈ ਜਿਸ ਵਿਚ ਵਿਦਿਆਰਥੀ ਵਰਗ ਦਾ ਪ੍ਰਮੁੱਖ ਰੋਲ ਹੋਣਾ ਲਾਜ਼ਮੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸਾਹਿਬ ਨੇ ਸੈਕੰਡਰੀ ਸਕੂਲ ਪੰਜੋਲੀ ਕਲਾਂ ਦੇ ਅਧਿਆਪਕਾਂ ਨਾਲ ਨਾਲ ਇੱਕ ਵਿਸ਼ੇਸ਼ ਕੀਤੀ ਗਈ ਮੀਟਿੰਗ ਵਿਚ ਵਿਦਿਆ ਤੇ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਗੱਲਬਾਤ ਕੀਤੀ।ਵਿਦਿਆਰਥੀਆਂ ਦੇ ਉੱਜਲੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲੀ ਅਧਿਆਪਕਾਂ ਨੇ ਸਕੂਲੀ ਸਟਾਫ ਦੀ ਘਾਟ ਨੂੰ ਪੂਰਾ ਕਰਨ ਕਈ ਵੀ ਡੀ.ਸੀ ਸਾਹਿਬ ਨੂੰ ਬੇਨਤੀ ਕੀਤੀ। ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਾਣੂੰ ਕਰਵਾਇਆ।ਉਨ੍ਹਾਂ ਕਿਹਾ ਕਿ ਬਹੁਤ ਦੁਖਦਾਇਕ ਪੱਖ ਹੈ ਕਿ ਇੰਟਰਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਅਸੀਂ ਦਿਨ ਪ੍ਰਤੀ ਦਿਨ ਪੱਛੜ ਦੇ ਜਾ ਕਿਉਂਕਿ ਅਸੀਂ ਸਰੀਰਕ ਤੰਦਰੁਸਤੀ ਪੱਖੋਂ ਪੱਛੜ ਕੇ ਅਸੀਂ ਥੀਊਰੀ ਤੱਕ ਸੀਮਿਤ ਰਹਿ ਗਏ ਉਨ੍ਹਾਂ ਪ੍ਰਿੰਸੀਪਲ ਸਾਹਿਬ ਨੂੰ ਹਦਾਇਤ ਕੀਤੀ ਕਿ ਖੇਡਾਂ ਵੱਲ ਉਚੇਚਾ ਧਿਆਨ ਦਿਤਾ ਜਾਵੇ।
ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਡਿਪਟੀ ਕਮਿਸ਼ਨਰ ਸਾਹਿਬ ਅੱਗੇ ਜਿੱਥੇ ਪਿੰਡ ਪੰਜੋਲੀ ਕਲਾਂ ਦੇ ਹੋ ਰਹੇ ਵਿਕਾਸ ਕਾਰਜ਼ਾਂ ਨੂੰ ਵੱਡੇ ਪੱਧਰ ਤੇ ਉਜਾਗਰ ਕੀਤਾ ਊੱਥੇ ਜਥੇਦਾਰ ਪੰਜੋਲੀ ਨੇ ਨਗਰ ਦੀਆਂ ਮੂਲ ਸਮੱਸਿਆਵਾਂ ਤੋਂ ਵੀ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਸਾਡੇ ਨਗਰ ਵਿਚ ਗੁਰੁੂ ਗੋਬਿੰਦ ਸਿੰਘ ਖੇਡ ਸਟੇਡੀਅਮ ਨੂੰ ਸਰਕਾਰ ਨਾਲ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾਵੇ।ਅੱਗੇ ਉਨ੍ਹਾਂ ਡੀ.ਸੀ ਸਾਹਿਬ ਨੂੰ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਵਿਚ ਖੇਡ ਪ੍ਰਤੀ ਅਥਾਹ ਲਗਨ, ਉਤਸ਼ਾਹ ਹੈ ਬਲਕਿ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਵਾਉਣ ਅਤੇ ਸਰਕਾਰ ਵਲੋਂ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਸਾਡੇ ਨਗਰ ਦੇ ਸਕੂਲ ਵਿਚ ਮਿਹਨਤਕਸ਼ ਕੋਚ ਵਲੋਂ ਮੁਹੱਈਆ ਕਰਵਾਏ ਜਾਣ ਦੀ ਪ੍ਰਮੁੱਖ ਲੋੜ ਹੈ।ਸਾਡੀ ਗ੍ਰਾਮ ਪੰਚਾਇਤ ਅਤੇ ਸਕੂਲ ਵਲੋਂ ਸਾਂਝੇ ਤੌਰ ਤੇ ਆਪਣੇ ਪੱਧਰ ਉੱਤੇ ਹੀ ਛੋਟੇ ਬੱਚਿਆਂ ਦੀ ਹਾਕੀ ਦੀ ਟੀਮ ਲਈ ਹਾਕੀ ਕਿੱਟ ਦੀ ਮੰਗ ਕੀਤੀ ਗਈ।
ਜਥੇਦਾਰ ਪੰਜੋਲੀ ਨੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਸਰਕਾਰ ਵਲੋਂ ਪਿੰਡ ਪੰਜੋਲੀ ਕਲਾਂ ਵਿਖੇ ਸਪੋਰਟਸ ਅਕੈਡਮੀ ਖੋਲਣ ਲਈ ਨਗਰ ਦੀ ਵਕਾਲਤ ਕਰਨ ਲਈ ਬੇਨਤੀ ਕੀਤੀ।
ਇਸ ਮੌਕੇ ਮਨਰੇਗਾ ਵਾਲੇ ਕਾਮਿਆਂ ਨੇ ਵੀ ਆਪਣੀਆਂ ਸਮੱਸਿਆਵਾਂ ਖੁਲ੍ਹ ਕੇ ਡੀ.ਸੀ ਸਾਹਿਬ ਅੱਗੇ ਪੇਸ਼ ਕੀਤੀਆਂ।ਇਸ ਮੌਕੇ ਡੀ.ਸੀ. ਕਮਲਦੀਪ ਸਿੰਘ ਸੰਘਾਂ ਨੇ ਜਥੇਦਾਰ ਪੰਜੋਲੀ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਨਗਰ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਜ਼ਰੂਰ ਸਰਕਾਰ ਅਤੇ ਪ੍ਰਸ਼ਾਸ਼ਨ ਤੱਕ ਪੁੱਜਦਾ ਕਰਨਗੇ ਤੇ ਠੋਸ ਹੱਲ ਕੱਢਵਾਉਣ ਲਈ ਸਾਕਾਰਤਮਕ ਰੋਲ ਅਦਾ ਕਰਨਗੇ।ਉਨ੍ਹਾਂ ਜਥੇਦਾਰ ਪੰਜੋਲੀ ਦੀ ਅਗਵਾਈ ਵਿਚ ਪਿੰਡ ਪੰਜੋਲੀ ਕਲਾਂ ਦੇ ਵਿਕਾਸ ਕਾਰਜ਼ਾਂ ਤੇ ਤਸੱਲੀ ਪ੍ਰਗਟ ਕਰਦਿਆ ਸਕੂਲ ਦੀ ਸਜਾਵਟ,ਪਿੰਡ ਦੀ ਹਰਿਆਵਲ ਪੱਖੋਂ ਮੋਹਰੀ ਹੋਣ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ।ਇਸ ਮੌਕੇ ਨਗਰ ਦੇ ਨੋਜਵਾਨ ਜਗਜੀਤ ਸਿੰਘ ਪੰਜੋਲੀ ਤੇ ਲਵਪ੍ਰੀਤ ਸਿੰਘ ਪੰਜੋਲੀ ਵਲੋਂ ਪੱਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਡੀ.ਸੀ ਸਾਹਿਬ ਨੂੰ ਲੋਈ ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਨੰਬਰਦਾਰ ਸੁਖਦੇਵ ਸਿੰਘ,ਗਿਆਨ ਸਿੰਘ ਧਾਲੀਵਾਲ, ਮੈਡਮ ਬਲਵਿੰਦਰ ਕੌਰ, ਮੈਡਮ ਹਰਜੀਤ ਕੌਰ, ਸ੍ਰ ਅਸ਼ਵਨੀ ਕੁਮਾਰ,ਸਰਪੰਚ ਜਸਵੀਰ ਕੌਰ, ਪੰਚ ਸੁਖਜੀਤ ਕੌਰ,ਜਤਿੰਦਰ ਸਿੰਘ ਲਾਡੀ,ਸੁਰਜੀਤ ਸਿੰਘ, ਸਮਸ਼ੇਰ ਸਿੰਘ,ਲਾਭ ਸਿੰਘ,ਬਲਵੀਤ ਸਿੰਘ, ਲਖਵੀਰ ਸਿੰਘ ਧਾਲੀਵਾਲ, ਕਰਮ ਸਿੰਘ ਫੌਜ਼ੀ,ਸਵਰਨ ਸਿੰਘ ਗਿੱਲ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *