Thu. Apr 18th, 2019

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਵਿਖੇ ਕੰਪਿਊਟਰ ਸਾਇੰਸ ਸਿੱਖਿਆ ਸੰਬੰਧੀ ਮੁਕਾਬਲੇ ਕਰਵਾਏ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਵਿਖੇ ਕੰਪਿਊਟਰ ਸਾਇੰਸ ਸਿੱਖਿਆ ਸੰਬੰਧੀ ਮੁਕਾਬਲੇ ਕਰਵਾਏ

22-36

ਤਪਾ ਮੰਡੀ, 21 ਜੁਲਾਈ (ਨਰੇਸ਼ ਗਰਗ, ਸੋਮ ਸ਼ਰਮਾ)ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਵਿਦਿਆਰਥੀਆਂ ਵਿੱਚ ਕੰਪਿਊਟਰ ਵਿਸ਼ੇ ਪ੍ਰਤੀ ਹੋਰ ਜਾਗਰੂਕਤਾ ਲਿਆਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਵਿਖੇ ਪ੍ਰਿੰਸੀਪਲ ਸ਼੍ਰੀ ਭੀਮ ਸੈਨ ਸ਼ਰਮਾਂ ਦੀ ਅਗਵਾਈ ਵਿੱਚ ਅੱਠਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਟਾਇਪਿੰਗ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਕੰਪਿਊਟਰ ਫੈਕਲਟੀ ਸ਼੍ਰੀ ਪਰਦੀਪ ਕੁਮਾਰ,ਹਰਸਿਮਰਨ ਕੌਰ ਅਤੇ ਕੁਲਦੀਪ ਸਿੰਘ ਨੇ ਨਿਭਾਈ।ਸਵੇਰ ਦੀ ਸਭਾ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦਿਆਂ ਪ੍ਰਿੰਸੀਪਲ ਸ਼੍ਰੀ ਭੀਮ ਸੈਨ ਸ਼ਰਮਾਂ ਨੇ ਕਿਹਾ ਕਿ ਅਜੋਕਾ ਅਤੇ ਆਉਣ ਵਾਲਾ ਯੁੱਗ ਕੰਪਿਊਟਰ ਦਾ ਯੁੱਗ ਹੈ ਜੋ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਕੰਪਿਊਟਰ ਵਿਸ਼ੇ ਦਾ ਵੱਧ ਤੋਂ ਵੱਧ ਗਿਆਨ ਹਾਸਿਲ ਕਰਨਾ ਚਾਹੀਦਾ ਹੈ।ਇਹਨਾਂ ਮੁਕਾਬਲਿਆਂ ਵਿੱਚ ਅੱਠਵੀਂ ਜਮਾਤ ਦੇ ਦਵਿੰਦਰ ਸਿੰਘ ਨੇ ਪਹਿਲਾ,ਮਨਦੀਪ ਕੌਰ ਨੇ ਦੂਜਾ ਅਤੇ ਪੁਸ਼ਪਿੰਦਰ ਕੌਰ ਨੇ ਤੀਜਾ,ਨੌਵੀਂ ਜਮਾਤ ਦੀ ਮਨੀਸ਼ਾ ਰਾਣੀ ਨੇ ਪਹਿਲਾ,ਦੀਪਕ ਕਲਸੀ ਨੇ ਦੂਜਾ ਅਤੇ ਤ੍ਰਿਸ਼ਨਾਂ ਸ਼ਰਮਾਂ ਨੇ ਤੀਜਾ,ਦਸਵੀਂ ਜਮਾਤ ਦੇ ਸੋਮਨਾਥ ਨੇ ਪਹਿਲਾ ,ਸਾਹਿਬਪ੍ਰੀਤ ਨੇ ਦੂਜਾ ਅਤੇ ਬੰਟੀ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Share Button

Leave a Reply

Your email address will not be published. Required fields are marked *

%d bloggers like this: