ਸਰਕਾਰੀ ਸਕੂਲ ਸੜੋਆ ਵਿਖੇ ਪੜਾਈ ‘ਚ ਮੱਲਾ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ ਕੀਤੇ

ss1

ਸਰਕਾਰੀ ਸਕੂਲ ਸੜੋਆ ਵਿਖੇ ਪੜਾਈ ‘ਚ ਮੱਲਾ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ ਕੀਤੇ

9-15

ਗੜ੍ਹਸ਼ੰਕਰ 9 ਅਗਸਤ (ਅਸ਼ਵਨੀ ਸ਼ਰਮਾ) ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਸੜੋਆ ਵਿਖੇ ਸਕੂਲ ਦੇ ਕਾਰਜਕਾਰੀ ਪ੍ਰਿੰਸ਼ੀਪਲ ਮੈਡਮ ਮੀਨਾ ਕੁਮਾਰੀ ਦੀ ਅਗਵਾਈ ‘ਚ ਪੜਾਈ ‘ਚ ਮੱਲਾ ਮਾਰਨ ਵਾਲਿਆ ਵਿਦਿਆਰਥਣਾ ਕਮਲਜੀਤ ਕੌਰ 84 ਫੀਸਦੀ ਤੇ ਰਮਨਦੀਪ 81ਫੀਸਦੀ ਅੰਕ ਪ੍ਰਾਪਤ ਕਰਨ ਕਰਕੇ ਉਹਨਾ ਨੂੰ ਸਨਮਾਨਿਤ ਕੀਤਾ ਗਿਆ। ਉਹਨਾ ਨੂੰ ਸਨਮਾਨ ਚਿੰਨ ਦੇਣ ਤੋ ਇਲਾਵਾ ਪੰਜਾਬੀ ਅਧਿਆਪਕ ਰਜਿੰਦਰ ਕੁਮਾਰ ਨੇ ਆਪਣੇ ਵਲੋ 11-11 ਸੌ ਦਾ ਨਕਦ ਇਨਾਮ ਵੀ ਦਿਤਾ। ਇਸ ਮੌਕੇ ਪ੍ਰਿੰਸ਼ੀਪਲ ਮੀਨਾ ਕੁਮਾਰੀ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹਨਾ ਨੂੰ ਪੜਾਈ ਪੂਰੀ ਮਿਹਨਤ ਤੇ ਲਗਨ ਨਾਲ ਕਰਕੇ ਚੰਗੀ ਪੁਜੀਸ਼ਨ ਹਾਸਲ ਕਰਕੇ ਆਪਣੇ ਮਾਂ-ਬਾਪ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਉਹਨਾ ਨੇ ਐਲਾਨ ਕੀਤਾ ਕਿ ਅਗਲੇ ਸਾਲ ਮੋਹਰਲੀ ਕਤਾਰਾ ‘ਚ ਆਉਣ ਵਾਲਿਆ ਵਿਦਿਆਰਥੀਆ ਨੂੰ 21 ਸੌ ਰੁਪਏ ਦਾ ਨਗਦ ਇਨਾਮ ਦਿਤਾ ਜਾਵੇਗਾ। ਇਸ ਮੌਕੇ ਖੁਸ਼ਵੀਰ ਚੰਦ ਭਾਟੀਆ, ਵਿਜੇ ਕੁਮਾਰ ਗੋਲਡੀ, ਜੁਝਾਰ ਸਿੰਘ ਸਹੁੰਗੜਾ, ਗੁਰਮੇਲ ਸਿੰਘ, ਪੂਜਾ ਭੱਲਾ, ਰਜਨੀ ਬਾਲਾ, ਬਲਜਿੰਦਰ ਸਿੰਘ ਕਲਰਕ, ਸੁਰਿੰਦਰ ਪਾਲ ਸਿੰਘ, ਰਾਜੀਵ ਕੁਮਾਰ ਸ਼ਰਮਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *