Tue. Jun 25th, 2019

ਸਰਕਾਰੀ ਸਕੂਲ ਸੁਖਪੁਰਾ ਵਿੱਚ ਸਰਵ ਸਿੱਖਿਆ ਅਭਿਆਨ ਤਹਿਤ ਬੱਚਿਆਂ ਨੂੰ ਦਿੱਤੀਆਂ ਵਰਦੀਆਂ ਦੀ ਪੜਤਾਲ ਦੀ ਮੰਗ

ਸਰਕਾਰੀ ਸਕੂਲ ਸੁਖਪੁਰਾ ਵਿੱਚ ਸਰਵ ਸਿੱਖਿਆ ਅਭਿਆਨ ਤਹਿਤ ਬੱਚਿਆਂ ਨੂੰ ਦਿੱਤੀਆਂ ਵਰਦੀਆਂ ਦੀ ਪੜਤਾਲ ਦੀ ਮੰਗ

ਤਪਾ ਮੰਡੀ, 1 ਅਗਸਤ (ਨਰੇਸ਼ ਗਰਗ) ਭਾਰਤ ਦੇ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸੰਸਦ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਕੇਂਦਰ ਵੱਲੋਂ ਭੇਜਿਆ ਇੱਕ ਰੁਪਇਆ ਜਰੂਰਤਮੰਦ ਤੱਕ ਪਹੁੰਚਦਾ-ਪਹੁੰਚਦਾ 15 ਪੈਸੇ ਰਹਿ ਜਾਂਦਾ ਹੈ। 30 ਸਾਲ ਬੀਤ ਜਾਣ ਤੇ ਵੀ ਸਥਿਤੀ ਜਿਆਦਾ ਨਹੀਂ ਬਦਲੀ ਸਗੋਂ ਅੱਜ ਵੀ ਇਹੋ ਕੁਝ ਹੀ ਹੁੰਦਾ ਹੈ। ਕੇਂਦਰ ਸਰਕਾਰ ਵੱਲੋਂ ਗਰੀਬ ਬੱਚਿਆਂ ਲਈ ਸਰਵ ਸਿੱਖਿਆ ਅਭਿਆਨ ਤਹਿਤ ਵਰਦੀਆਂ ਲਈ ਗ੍ਰਾਂਟ ਭੇਜੀ ਜਾਂਦੀ ਹੈ। ਇਸ ਤਹਿਤ ਬੱਚੇ ਨੂੰ ਪੈਂਟ, ਸਰਟ, ਕੋਟੀ, ਟੋਪੀ, ਬੂਟ, ਜੁਰਾਬਾਂ ਪਹਿਲੀ ਕਲਾਸ ਤੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਪਰੰਤੂ ਹਲਕੇ ਦੇ ਇੱਕ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਮੌੜ ਵੱਲੋਂ 6ਵੀਂ,7ਵੀਂ ਅਤੇ 8ਵੀਂ ਕਲਾਸ ਦੇ ਬੱਚਿਆਂ ਨੂੰ ਵਰਦੀ ਮਾਫੀਆ ਨਾਲ ਮਿਲਕੇ 6 ਆਈਟਮਾਂ ਦੀ ਜਗ੍ਹਾ ਤੇ ਸਿਰਫ ਦੋ ਆਈਟਮਾਂ ਹੀ ਦਿੱਤੀਆਂ ਗਈਆਂ। ਕੇਂਦਰ ਸਰਕਾਰ ਵੱਲੋਂ ਭੇਜੇ ਬਾਕੀ ਦੇ ਪੈਸੇ ਕਿੱਥੇ ਗਏ, ਇਸ ਦਾ ਕੁਝ ਪਤਾ ਨਹੀਂ। ਲੋਕ ਸੂਚਨਾ ਕਾਨੂੰਨ ਤਹਿਤ ਮਿਤੀ 4/5/2016 ਨੂੰ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਇਸ ਦਾ ਕਾਰਨ ਜਾਣਨ ਲਈ ਪੱਤਰ ਲਿਖਿਆ ਗਿਆ, ਪਰ 30 ਦਿਨ ਬੀਤ ਜਾਣ ਤੇ ਵੀ ਜਦ ਸਬੰਧਤ ਅਫਸਰ ਨੇ ਮੰਗੀ ਜਾਣਕਾਰੀ ਨਾ ਦਿੱਤੀ ਤਾਂ ਇਸ ਸਬੰਧੀ ਸ਼ਿਕਾਇਤ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਨੂੰ ਕੀਤੀ ਗਈ। ਡਿਪਟੀ ਕਮਿਸ਼ਨਰ ਬਰਨਾਲਾ ਦੇ ਦਖਲ ਸਦਕਾ ਅਖੀਰ 28/7/2016 ਨੂੰ ਪੱਤਰ ਨੰਬਰ 930/6 ਰਾਹੀਂ ਲੋਕ ਸੂਚਨਾ ਅਫਸਰ ਕਮ ਸਰਕਾਰੀ ਸੀਨੀਅਰ ਸੈਕੰਡਰੀ ਸੁਖਪੁਰਾ ਮੌੜ ਨੇ ਜੋ ਜਾਣਕਾਰੀ ਭੇਜੀ ਉਹ ਬਹੁਤ ਹੀ ਹੈਰਾਨੀ ਜਨਕ ਭੇਜੀ ਗਈ ਕਿ 6ਵੀਂ, 7ਵੀਂ ਅਤੇ 8ਵੀਂ ਕਲਾਸ ਦੇ ਬੱਚਿਆਂ ਨੂੰ ਸਿਰਫ ਪੈਂਟ ਅਤੇ ਸਰਟ ਹੀ ਦਿੱਤੀ ਗਈ, ਪਰ ਇਸ ਦਾ ਕਾਰਨ ਉਸ ਸਮੇਂ ਦੇ ਸਕੂਲ ਪ੍ਰਿੰਸੀਪਲ ਹੀ ਦੱਸ ਸਕਦੇ ਹਨ, ਜਿੰਨਾਂ ਦੀ ਬਦਲੀ ਹੋ ਚੁੱਕੀ ਹੈ। ਵਰਦੀਆਂ ਖਰੀਦ ਅਤੇ ਵਰਦੀਆਂ ਬਦਲਣ ਦਾ ਫੈਸਲਾ ਵੀ ਉਸ ਸਮੇਂ ਦੇ ਪ੍ਰਿੰਸੀਪਲ ਨੇ ਹੀ ਲਿਆ ਸੀ। ਜਿਸ ਵਰਦੀ ਮਾਫੀਆ ਤੋਂ ਵਰਦੀਆਂ ਦੀ ਖਰੀਦ ਕੀਤੀ ਗਈ ਸੀ ਅਤੇ ਵਰਦੀਆਂ ਲਈ ਜੋ ਕੁਟੇਸ਼ਨਾਂ ਮੰਗੀਆਂ ਗਈਆਂ ਸਨ ਉਹ ਵੀ ਵਰਦੀ ਖਰੀਦ ਦੇ ਮਾਪਦੰਡਾ ਦੀ ਉਲੰਘਣਾ ਹੈ।

ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਕਹੀ ਗੱਲ ਸਰਕਾਰੀ ਸਕੂਲ ਸੁਖਪੁਰਾ ਮੌੜ ਤੇ ਪੂਰੀ ਤਰਾਂ ਫਿਟ ਬੈਠਦੀ ਹੈ। ਸਿਰਫ 200 ਰੁਪਏ ਮੁੱਲ ਦੀ ਵਰਦੀ 400 ਰੁਪਏ ‘ਚ ਖਰੀਦ ਕਰਕੇ ਬੱਚਿਆਂ ਨੂੰ ਦਿੱਤੀ ਗਈ, ਜੋ ਜਾਂਚ ਦਾ ਵਿਸ਼ਾ ਹੈ।

Leave a Reply

Your email address will not be published. Required fields are marked *

%d bloggers like this: