ਸਰਕਾਰੀ ਸਕੂਲ ਬਾਸੋਵਾਲ ਵਿਖੇ ਏਡਜ਼ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ss1

ਸਰਕਾਰੀ ਸਕੂਲ ਬਾਸੋਵਾਲ ਵਿਖੇ ਏਡਜ਼ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

600 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਭਾਗ

basowalਸ਼੍ਰੀ ਅਨੰਦਪੁਰ ਸਾਹਿਬ, 5 ਦਸੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਏਡਜ਼ ਦਿਵਸ ਨੂੰ ਸਮਰਪਿਤ ਏਡਜ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਸਕੂਲ ਦੇ ਪੰਜਾਬੀ ਲੈਕਚਰਾਰ ਚਰਨਜੀਤ ਸਿੰਘ ਥਾਨਾ ਸਟੇਟ ਐਵਾਰਡੀ ਨੇ ਦਿੱਤੀ ਉਨ੍ਹਾਂ ਦੱਸਿਆ ਕਿ ਏਡਜ਼ ਦੀ ਬਿਮਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਜਿੱਥੇ ਮਰੀਜ਼ ਨੂੰ ਸਰੀਰਕ ਪੱਖੋਂ ਕਸ਼ਟ ਉਠਾਉਣਾ ਪੈਂਦਾ ਹੈ। ਉੱਥੇ ਸਮਾਜਿਕ ਰੂਪ ਵਿੱਚ ਨਮੋਸ਼ੀ ਦਾ ਸਾਹਮਣਾਂ ਕਰਦੇ ਹੋਏ, ਸਮਾਜਿਕ ਬਾਈਕਾਟ ਜਿਹੀਆਂ ਸਮੱਸਿਆਵਾਂ ਵਿੱਚੋਂ ਗੁਜਰਨਾ ਪੈਂਦਾ ਹੈ। ਵਿਦਿਆਰਥੀਆਂ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਹਿੱਤ ਬਾਸੋਵਾਲ ਪਿੰਡ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 600 ਦੇ ਲਗਭਗ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਸਾਇੰਸ ਮਾਸਟਰ ਰਾਜ ਕੁਮਾਰ ਦੀ ਅਗਵਾਈ ਵਿਚ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਕੀਰਤੀ ਜਮਾਤ ਨੌਵੀਂ ਨੇ ਪਹਿਲਾਂ ਸਥਾਨ, ਅਕਾਸ਼ ਤੇ ਚਰਨਦੀਪ ਜਮਾਤ ਨੌਵੀਂ ਨੇ ਦੂਜਾ, ਹਰਮਨ ਅਤੇ ਸੋਨੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲਿਆਂ ਵਿੱਚ ਰੀਆ ਜਮਾਤ ਨੌਵੀਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸਟਾਫ ਜਿਨ੍ਹਾਂ ਵਿੱਚ ਲੈਕਚਰਾਰ ਚਰਨ ਸਿੰਘ, ਸੁਨੀਤਾ ਤੇਜਪਾਲ, ਡਾ: ਸੁਨੀਤਾ, ਮੈਡਮ ਅੰਜਨਾ, ਜੋਤੀ, ਹਰਮੇਸ਼ ਲਾਦੀ, ਰਾਜ ਕੁਮਾਰ (ਸਾਇੰਸ ਮਾਸਟਰ), ਕੁਲਵਿੰਦਰ ਜੀਤ ਕੌਰ, ਕਿਰਨ ਚੌਧਰੀ, ਜਗਤਾਰ ਸਿੰਘ (ਪੀ.ਟੀ.) ਮੈਡਮ ਸੀਮਾ ਜੱਸਲ, ਰਾਜਵਿੰਦਰ ਕੌਰ, ਸ਼ਿਮਾਲੀ ਦੇਵੀ, ਅਮਰਜੀਤਪਾਲ (ਡੀ.ਪੀ.ਈ.) ਅਜਮੇਰ ਸਿੰਘ ਭੱਟੀ (ਪੰਜਾਬੀ ਮਾਸਟਰ), ਨੀਲਮ ਕੁਮਾਰੀ, ਸਤੀਰ ਸਿੰਘ, ਪਿ੍ਰਤਪਾਲ ਸਿੰਘ, ਬਰਿੰਦਰਪਾਲ ਸਿੰਘ ਮੌਜੂਦ ਸਨ।

Share Button

Leave a Reply

Your email address will not be published. Required fields are marked *