ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਪ੍ਰਚਾਰ ਅਤੇ ਪ੍ਰਸਾਰ ਗਾਇਬ ਕਿਉ ??

ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਪ੍ਰਚਾਰ ਅਤੇ ਪ੍ਰਸਾਰ ਗਾਇਬ ਕਿਉ ??

                                                         ਪਿਛਲੇ ਸਾਲ 800 ਪ੍ਰਾਇਮਰੀ ਸਕੂਲ ਬੰਦ ਹੋਣ ਦੇ ਐਲਾਨ ਨਾਲ ਪੂਰੇ ਪੰਜਾਬ ਅੰਦਰ  ਮਾਹੋਲ ਪੂਰੀ ਤਰਾਂ ਨਾਲ ਗਰਮਾਇਆਂ ਸੀ, ਪਿੰਡਾਂ ਦੀਆਂ ਖੁੰਡ ਚਰਚਾਂ ਵਿੱਚ ਵੀ ਸਕੂਲਾਂ ਦੇ ਬੰਦ ਕਰਨ ਦੇ ਭਰਪੂਰ ਅਲੋਚਨਾਂ ਹੋਈ ਸੀ । ਜਿਸ ਕਾਰਨ ਸਰਕਾਰ ਨੇ ਇਸ ਫੈਸਲੇ ਤੇ ਨਰਮ ਰੁੱਖ ਅਖਤਿਆਰ ਕੀਤਾਂ ਸੀ । ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਉਸ ਸਮੇ  ਤਰਾਂ-ਤਰਾਂ ਦੇ ਸੁਝਾਅ ਇੱਕਠੇ ਹੋ ਰਹੇ ਸਨ । ਪਰ ਹੁਣ ਨਵੇ ਸ਼ੈਸ਼ਨ ਲਈ ਸਕੂਲਾਂ ਵਿੱਚ ਨਵੀਆਂ ਕਲਾਸਾਂ ਦੇ ਦਾਖਲੇ ਸ਼ੁਰੂ ਹੋ ਗੲੇ ਹਨ, ਸਰਕਾਰੀ ਸਕੂਲ ਆਪਣੇ ਸਕੂਲਾਂ ਅੰਦਰ ਬੱਚਿਆਂ ਦੇ ਦਾਖਲੇ ਕਰਨ ਵਿੱਚ ਫਿਰ  ਪਿਛਡ਼ ਰਹੇ ਹਨ,  ਪ੍ਰਚਾਰ ਅਤੇ ਪ੍ਰਸਾਰ ਨਾਂ-ਮਾਤਰ ਹੈ। ਸਰਕਾਰਾਂ ਵੀ ਇਸ ਸਮੇ ਸਕੂਲਾਂ ਦਾਖਲੇ ਦੇ ਪ੍ਰਚਾਰ ਲਈ ਕੋਈ ਉਪਰਾਲਾਂ ਕਰਦੀਆਂ ਨਜ਼ਰ ਨਹੀ ਆ ਰਹੀਆਂ ਹਨ। ਪ੍ਰਾਈਵੇਟ ਅਦਾਰੇ ਪਿੰਡਾਂ ਅੰਦਰ  ਹਰ ਘਰ ਵਿੱਚ ਗੇਡ਼ੇ ਮਾਰਦੇ ਨਜ਼ਰ ਆ ਰਹੇ ਹਨ।

ਸਕੂਲਾਂ ਵਿੱਚ ਚਲ ਰਹੀ ਦਾਖਲੇ ਦੀ ਰੁੱਤ ਦਰਮਿਆਨ ਅਧਿਆਪਕ ਅਤੇ ਸਿੱਖਿਆ ਵਿਭਾਂਗ ਆਪਸੀ ਤਾਣੇ-ਬਾਣੇ ਵਿੱਚ ਉਲਝੇ ਹੋੲੇ ਹਨ ਜੋ ਸਰਕਾਰੀ ਸਕੂਲਾਂ ਦੇ ਦਾਖਲੇ ਤੇ ਬੁਰਾਂ ਪ੍ਰਭਾਵ ਪੈ ਸਕਦਾਂ ਹਾ।। ਜਿਸ ਤਰਾਂ ਸਕੂਲ ਬੰਦ ਹੋਣ ਕਰਕੇ ਪਿੰਡ ਦੀਆਂ ਪੰਚਾਇਤਾਂ ਅੱਗੇ ਆਈਆਂ ਸਨ, ਉਸ ਪ੍ਰਕਾਰ ਹੁਣ ਵੀ ਪੰਚਾਇਤਾਂ ਨੂੰ ਸਰਕਾਰੀ ਸਕੂਲ ਵਿੱਚ ਦਾਖਲੇ ਵਧਾਉਣ ਲਈ ਅੱਗੇ ਆਉਣਾ ਚਾਹੀਦਾਂ ਹੈ। ਸਰਕਾਰ, ਅਧਿਆਪਕ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ , ਅਤੇ ਪਿੰਡ ਦੀ ਪੰਚਾਇਤਾਂ ਨੂੰ ਮਿਲ ਕੇ ਵੱਧ ਤੋ ਵੱਧ ਦਾਖਲੇ ਲਈ ਸੰਜੀਦੀਗੀ ਨਾਲ ਵਿਉਤਂਬੰਦੀ ਕਰਨੀ ਚਾਹੀਦੀ ਹੈ। ਸਕੂਲਾਂ ਦੇ ਵਧੀਆ ਢਾਚੇ ਲਈ ਫੰਡ ਜਾਰੀ ਹੋਣੇ ਚਾਹੀਦੇ ਹਨ। ਦਾਖਲੇ ਘਟਣ ਦਾ ਕਾਰਨ ਸਰਕਾਰੀ ਸਕੂਲਾਂ ਵਿੱਚ ਖਸਤਾ ਹਾਲ ਬੁਨਿਆਦੀ ਢਾਂਚਾ, ਅਧਿਆਪਕਾਂ ਦੀ   ਪੇਂਡੂ/ਪੱਛੜੇ/ਸਰਹੱਦੀ ਖੇਤਰਾਂ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ, ਜਿਸ ਦਾ ਲਾਭ ਪ੍ਰਾਈਵੇਟ ਸਕੂਲਾਂ ਨੂੰ ਵਧੇਰੇ ਦਾਖਲਿਆਂ ਦੇ ਰੂਪ ‘ਚ ਮਿਲ ਰਿਹਾ ਹੈ। ਇਸ ਵਾਰ ਦੀਆਂ ਪ੍ਰੀਖਿਆਵਾਂ ਦੇ ਵਿੱਚ ਨਕਲ ਰੋਕਣ ਲਈ ਬਹੁਤ ਪ੍ਰਬੰਧ ਕੀਤੇ ਗੲੇ ਹਨ, ਵਿਦਿਆਰਥੀ, ਅਧਿਆਪਕ, ਸਿੱਖਿਆ ਅਧਿਕਾਰੀ ਹਰ ਇੱਕ ਨੂੰ ਨਕਲ ਰੋਕਣ ਲਈ ਪ੍ਰੇਰਿਤ ਕੀਤਾਂ ਗਿਆਂ ਹੈ। ਪਰ ਹੁਣ ਸਰਕਾਰੀ ਸਕੂਲਾਂ ਦੇ ਦਾਖਲੇ ਲਈ ਸਭ ਚੁੱਪ ਕਿਉ ਬੈਠੇ ਹਨ, ਨਕਲ ਰੋਕਣ ਲਈ ੲੇਨੀ ਜਾਗ੍ਰਤੀ ਕੀਤੀ ਗਈ ਹੁਣ ਦਾਖਲੇ ਲਈ ਕਿਉ ਨਹੀ ਮਾਹੋਲ ਸਿਰਜਿਆਂ ਜਾ ਰਿਹਾਂ ਹੈ।  ਸਮਾਜ ਅੰਦਰ ਬੇ-ਫਜੂਲੀ ਖਰਚ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾਂ ਹੈ,ਇਸ ਤਰਾਂ ਪ੍ਰਾਈਵੇਟ ਮਹਿੰਗੀ ਵਿੱਦਿਆਂ ਤੋ ਬਚਣ ਲਈ ਮਾਪਿਆਂ ਨੂੰ ਜਾਗਰੂਕ ਕਰਨਾਂ ਚਾਹੀਦਾਂ ਹੈ।800 ਸਕੂਲ ਸੰਬੰਧੀ  ਅਖਬਾਰਾਂ ਅਤੇ ਹੋਰ ਵੀ ਜਨਤਕ ਸਾ਼ਧਨਾਂ ਸ਼ੋਸ਼ਲ ਨੈਟਵਰਕ ਤੇ ਸਕੂਲਾਂ ਨੂੰ ਬੰਦ ਕਰਨ ਦੇ ਵਿਰੁੱਧ ਵਿੱਚ ਅਵਾਜ਼ ਉੱਠੀ ਸੀ, ਪਰ ਹੁਣ ਅਸੀ  ਚੁੱਪੀ ਕਿਉ ਧਾਰੀ ਹੋਈ ਹੈ, ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਸਕੂਲ ਅੰਦਰ ਆਉਣ ਨਾਲ ਕੁਝ ਹਾਲਤ ਵਿੱਚ ਫਰਕ ਪੈਣ ਦੀ ਸੰਭਵਾਨਾਂ ਸੀ, ਪਰ ਆਂਗਣਵਾਡ਼ੀ ਅਤੇ ਸਰਕਾਰਾਂ ਦੀ ਆਪਸੀ ਖਿਚੋਤਾਣ ਅੰਦਰ ਪ੍ਰੀ-ਪ੍ਰਾਇਮਰੀ ਕਲਾਸਾਂ ਬਾਰੇ ਭੇਦ ਬਰਕਰਾਰ ਹੈ। ਆਂਗਣਵਾਡ਼ੀ ਅਤੇ ਪ੍ਰੀ-ਪ੍ਰਾਇਮਰੀ ਕਲਾਸਾਂ ਬਾਰੇ ਸਰਕਾਰ ਨੂੰ ਰੇਡ਼ਕਾਂ ਲਾਮਬੰਦ ਤਰੀਕੇ ਨਾਲ ਖ਼ਤਮ ਕਰਨਾਂ ਚਾਹੀਦਾਂ ਹੈ। ਸਰਕਾਰੀ ਸਕੂਲਾਂ ਅੰਦਰ ਮੁਫਤ ਮਿਲਣ ਵਾਲੀਆਂ ਸਹੂਲਤਾਂ ਬਾਰੇ ਖੁੱਲ ਕੇ ਲੋਕਾਂ ਵਿੱਚਕਾਰ ਲੈ ਕੇ ਜਾਣਾ ਚਾਹੀਦਾਂ ਹੈ। ਚੰਗੇ ਸਮਾਜ ਦੀ ਉੱਪਜ ਲਈ ਹਰ ਸਰਕਾਰ ਦੀ ਪਹਿਲੀ ਪਹਿਲ ਲੋਕਾਂ ਨੂੰ ਮੁਫਤ ਇਕਸਮਾਨ ਅਤੇ ਮਿਆਰੀ ਦੇਣਾ ਹੈ, ਪਰ ਸਿੱਖਿਆਂ ਦੇ ਖੇਤਰ ਵਿੱਚ ਪੈਦਾਂ ਹੋਈ ਪ੍ਰਤੀਸ਼ਤਾਂ ਦੀ ਦੋਡ਼ ਨੇ ਸਹੂਲਤਾਂ ਤੋ ਸੱਖਣੇ ਸਰਕਾਰੀ ਸਕੂਲਾਂ ਨੂੰ ਗਰੀਬਾਂ ਦੇ ਸਕੂਲ ਅਤੇ ਆਧੁਨਿਕ ਸੁਖ-ਸਹੂਲਤਾਂ ਵਾਲੇ ਪ੍ਰਾਈਵੇਟ ਸਕੂਲਾਂ ਅਮੀਰਾਂ ਦੇ ਸਕੂਲਾਂ ਵਜੋ ਪੇਸ਼ ਕਰ ਰਹੇ ਹਨ। ਪਿਛਲੇ ਮਹੀਨੇ ਮਸ਼ਾਲ ਮਾਰਚ ਵੀ ਪੂਰੇ ਪੰਜਾਬ ਅੰਦਰ ਕੱਢਿਆਂ ਗਿਆਂ ਸੀ, ਉਹ ਵੀ ਦਾਖਲੇ ਵਧਾਉਣ ਲਈ ਬਹੁਤ ਅਸਰਦਾਇਕ ਦਿਸਦਾਂ ਨਜ਼ਰ ਨਹੀ ਆ ਰਿਹਾਂ।  ਜੇਕਰ ਸਰਕਾਰ ਸਚਮੁੱਚ ਹੀ ਸਰਕਾਰੀ ਸਕੂਲਾਂ ਨੂੰ ਬਚਾਉਣ ਦੇ ਹੱਕ ਵਿੱਚ ਹੈ ਤਾਂ ਵੱਡੇ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਦੀ ਲੋਡ਼ ਹੈ, ਅਖਬਾਰਾਂ, ਚੈਨਲਾਂ ਰਾਹੀ, ਪਿੰਡ ਪੱਧਰ ਤੇ ਜਨ ਸਭਾਵਾਂ ਰੈਲੀਆਂ ਕੱਢੀਆਂ ਜਾਣ,ਪੰਚਾਇਤਾਂ ਨਾਲ ਮਿਲ ਕੇ ਢੁੱਕਵੇ ਹੱਲ ਕੱਢੇ ਜਾਣ, ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਦਾਖਲੇ ਵੱਧ ਸਕਣ, ਜੇਕਰ ਇਸ ਪਾਸੇ ਵੱਲ ਧਿਆਨ ਨਾਂ ਦਿ਼ੱਤਾਂ ਗਿਆਂ ਤਾਂ ਆਉਣ ਵਾਲੇ ਸਮੇ ਅੰਦਰ ਸਰਕਾਰੀ ਸਕੂਲ  ਦੀ ਬੰਦ ਹੋਣ ਦੀ ਗਿਣਤੀ ਸੋ ਤੋ ਵੱਧ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਜਾ ਸਕਦੀ ਹੈ ਜੋ ਪੰਜਾਬ ਪੰਜਾਬੀ ਭਾਸ਼ਾ ਲਈ ਖ਼ਤਰਨਾਕ ਹੋ ਨਿਬਡ਼ੇਗਾਂ।

ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾਂ
ਜਿਲਾ ਫਾਜ਼ਿਲਕਾਂ
99887 66013

Leave a Reply

Your email address will not be published. Required fields are marked *

%d bloggers like this: