ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਘਰ ਬੈਠੇ ਸਿੱਖਿਅਤ ਕਰਨ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਅਧਿਆਪਕ ਨਿਭਾ ਰਹੇ ਨੇ ਅਹਿਮ ਰੋਲ

ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਘਰ ਬੈਠੇ ਸਿੱਖਿਅਤ ਕਰਨ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਅਧਿਆਪਕ ਨਿਭਾ ਰਹੇ ਨੇ ਅਹਿਮ ਰੋਲ

ਸ਼ੋਸ਼ਲ ਮੀਡੀਆ ਰਾਹੀਂ ਘਰ ਬੈਠੇ ਬੱਚਿਆਂ ਨੂੰ ਆਨ-ਲਾਈਨ ਪੜਾਉਣ ਦੀ ਹਰ ਪਾਸੇ ਹੋ ਰਹੀਂ ਸ਼ਲਾਘਾ

ਫਿਰੋਜਪੁਰ 16 ਅਪ੍ਰੈਲ: ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲ੍ਹੋ ਰਾਜ ਦੇ ਸਮੂਹ ਜ਼ਿਲ੍ਹਿਆਂ ਚ ਅਨੇਕਾਂ ਚਣੋਤੀਆਂ ਦੇ ਬਾਵਜ਼ੂਦ ਅਧਿਆਪਕ ਬੱਚਿਆਂ ਨੂੰ ਘਰ ਬੈਠੇ ਹੀ ਸਿੱਖਿਆ ਦੇਣ ਚ ਡਟੇ ਹੋਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਨ ਲਾਈਨ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਅਧਿਆਪਕ ਜਿੱਥੇ ਮੋਬਾਇਲ ਜ਼ੂਮ ਐਪ, ਵਟਸ ਐਪ ਅਤੇ ਬੱਚਿਆਂ ਨੂੰ ਪੀ.ਡੀ.ਐਫ. ਫਾਇਲਾਂ ਭੇਜ ਕੇ ਵੀਡੀਓ ਮੀਟਿੰਗਾਂ ਰਾਹੀਂ ਬੱਚਿਆਂ ਦੇ ਰੂ ਬ ਰੂ ਹੋ ਰਹੇ ਹਨ, ਉੱਥੇ ਯੂ-ਟਿਊਬ ਰਾਹੀਂ ਵੀ ਸਿੱਖਿਆ ਦੇ ਖੇਤਰ ਵਿੱਚ ਨਵੀਂ ਪਹਿਲਕਦਮੀ ਵਿਖਾਈ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਸਰਬਜੀਤ ਸਿੰਘ ਭਾਵੜਾ ਅਤੇ ਬਲਕਾਰ ਸਿੰਘ ਗਿੱਲ ਨੇ ਦੱਸਿਆ ਕਿ ਸਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜੀਰਾ ਦੇ ਪ੍ਰਿੰਸੀਪਲ ਸ਼੍ਰੀ ਰਾਕੇਸ਼ ਸ਼ਰਮਾਂ ਜੀ ਦੀ ਯੋਗ ਅਗਵਾਈ ਹੇਠ ਸਕੂਲ ਦੇ ਅਧਿਆਪਕਾਂ ਅਜੇ ਕੁਮਾਰ, ਸੁਖਦੀਪ ਸਿੰਘ, ਰਵਨੀਤ ਕੌਰ, ਨਿਰਮਲਜੀਤ ਕੌਰ, ਸੋਨੂੰ ਸਿਆਲ, ਮਨਪ੍ਰੀਤ ਕੌਰ ਵੱਲੋਂ ਸਖ਼ਤ ਮਿਹਨਤ ਕਰਵਾਈ ਜਾ ਰਹੀਂ ਹੈ ਅਤੇ ਉਹਨਾਂ ਦੇ ਯਤਨਾਂ ਤਹਿਤ ਵਿਦਿਆਰਥੀਆਂ ਲਈ ਹੁਣ ਗਣਿਤ ਵਰਗੇ ਅਹਿਮ ਵਿਸ਼ੇ ਅਤਿ ਰੋਚਕ ਤੇ ਸੌਖੇ ਹੋ ਗਏ ਹਨ। ਗਣਿਤ ਦੇ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਉਣ ਲਈ ਯੂ-ਟਿਊਬ ਵੀਡੀਓ ਬਣਾ ਕੇ ਬੱਚਿਆਂ ਦੇ ਸਪੁਰਦ ਕਰ ਦਿੱਤੀਆਂ ਹਨ। ਜਿਸ ਨਾਲ ਵਿਦਿਆਰਥੀਆਂ ਸੌਖੇ ਤਰੀਕੇ ਨਾਲ ਬਿਨਾਂ ਕਿਸੇ ਅਧਿਆਪਕ ਦੀ ਮੱਦਦ ਨਾਲ ਘਰ ਬੈਠੇ ਹੀ ਪੜ੍ਹਾਈ ਕਰ ਸਕਦੇ ਹਨ।ਇਹਨਾਂ ਦੇ ਟੈਲੀਵਿਜ਼ਨ ਚੈਨਲ ਤੇ ਵੀ ਅਹਿਮ ਲੈਕਚਰ ਪ੍ਕਾਸ਼ਿਤ ਹੋ ਰਹੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ‘ਸਟੇਟ ਅਵਾਰਡ’ ਮਿਲਿਆ ਹੋਇਆ ਹੈ।

ਸਰਦਾਰ ਚਮਕੌਰ ਸਿੰਘ ਸਰਾਂ ਜੋ ਕਿ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੀਰਾ(ਲੜਕੇ) ਦੀ ਅਗਵਾਈ ਹੇਠ 23 ਹੋਰ ਸਕੂਲ ਸਟਾਫ ਜੂਮ ਐਪ ਰਾਹੀ ਵਿਦਿਆਰਥੀਆਂ ਨਾਲ ਮੀਟਿੰਗਾਂ ਕਰਕੇ ਵਟਸਐਪ ਰਾਹੀਂ ਅਤੇ ਯੂ-ਟਿਊਬ ਰਾਹੀਂ ਪਾਠਕ੍ਰਮ ਦੀਆਂ ਵੀਡੀਓ ਬਣਾ ਕੇ ਵਿਦਿਆਰਥੀਆਂ ਦੇ ਸਪੁਰਦ ਕੀਤੀਆਂ ਜਾ ਰਹੀਆਂ ਹਨ, ਵਿਦਿਅਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਮਿਹਨਤ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੂਚਕ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਅਤੇ ਉਹਨਾਂ ਦਾ ਸਟਾਫ ਮੀਨਾਕਸ਼ੀ ਚੋਪੜਾ, ਨਵਰੂਪ ਕੌਰ, ਸੁਰਿੰਦਰ ਕੌਰ, ਕਮਲੇਸ਼, ਹਰਪ੍ਰੀਤ ਕੌਰ, ਰਾਜਕੁਮਾਰੀ, ਰੋਜੀ ਗਾਂਧੀ, ਕ੍ਰਿਰਨਦੀਪ ਕੌਰ, ਸਰਬਜੀਤ ਸਿੰਘ ਕਲਸੀ, ਕਰਮਜੀਤ ਕੌਰ, ਗੁਰਪ੍ਰੀਤ ਕੌਰ, ਰਜਨੀ ਬਾਲਾ, ਕਿਰਨ ਬਾਲਾ, ਸ਼ੀਤਲ ਭੋਲਾ, ਰਵਿੰਦਰ ਕੌਰ ਹਰ ਰੋਜ ਆਪਣੇ-ਆਪਣੇ ਵਿਸ਼ਿਆਂ ਬਾਰੇ ਵਿਦਿਆਰਥੀਆਂ ਨਾਲ ਗੱਲ ਕਰਕੇ ਅਤੇ ਆਪਣੇ-ਆਪਣੇ ਵਿਸ਼ੇ ਦਾ ਸਿਲੇਬਸ ਬੱਚਿਆਂ ਤੱਕ ਪਹੁੰਚਾ ਕੇ ਬੱਚਿਆਂ ਦੀ ਪੜਾਈ ਦਾ ਮੁੱਢ ਬੰਨ੍ਹਿਆ ਜਾ ਰਿਹਾ ਹੈ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੁੱਦਕੀ(ਲ) ਦੇ ਪ੍ਰਿੰਸੀਪਲ ਸ਼੍ਰੀਮਤੀ ਮਨਿੰਦਰ ਕੌਰ ਦੀ ਅਗਵਾਈ ਵਿੱਚ ਰਵਿੰਦਰ ਕੌਰ, ਕਵਲਜੀਤ ਕੌਰ, ਰੀਤਇੰਦਰ ਕੌਰ ਨੇ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ, ਇਹ ਗੱਲ ਜਿਕਰਯੋਗ ਹੈ ਕਿ ਪ੍ਰਿਸੀਪਲ ਸ਼੍ਰੀਮਤੀ ਮਨਿੰਦਰ ਕੌਰ ਜੀ ਵੱਲੋ ਸਮੇਂ ਸਮੇਂ ਤੇ ਸਮਾਜਿਕ ਬੁਰਾਈਆਂ ਵਿਰੋਧ ਆਪਣੀ ਕਲਮ ਰਾਹੀਂ ਬਾਖੂਬੀ ਕਰਦੇ ਹਨ |

ਇਸੇ ਤਰ੍ਹਾਂ ਸਰਕਾਰੀ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ, ਜੀਰਾ-3, ਫਿਰੋਜਪੁਰ ਪ੍ਰਿੰਸੀਪਲ ਮੁਖਤਿਆਰ ਸਿੰਘ ਦੀ ਅਗਵਾਈ ਵਿੱਚ ਜੁਗਰਾਜ ਸਿੰਘ, ਗੁਰਸੇਵਕ ਸਿੰਘ, ਬਲਰਾਮ ਸ਼ਰਮਾ, ਕੁਲਵਿੰਦਰ ਕੌਰ, ਸ੍ਰੀਮਤੀ ਹਸਤਗਰਗ, ਨੀਲਮ ਰਾਨੀ, ਪ੍ਰਵੀਨ ਕੁਮਾਰ, ਅਤੇ ਮਿਸ ਪਾਇਲ, ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇਣ ਲਈ ਵਿਸ਼ੇਸ਼ ਕਾਰਜ ਕਰ ਰਹੇ ਹਨ। ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਸ੍ਰੀਮਤੀ ਕੁਲਵਿੰਦਰ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਸ. ਜਗਜੀਤ ਸਿੰਘ, ਸ੍ਰੀ ਕੋਮਲ ਅਰੋੜਾ ਨੇ ਕਿਹਾ ਹੈ ਕਿ ਅਧਿਆਪਕਾ ਵੱਲੋਂ ਵਿਖਾਈ ਜਾ ਰਹੀ ਇਹ ਪਹਿਲਕਦਮੀ ਵਿਦਿਆਰਥੀਆਂ ਲਈ ਵਿਸ਼ੇਸ਼ ਲਾਹੇਵੰਦ ਸਾਬਤ ਹੋਵੇਗੀ ।ਉਹਨਾਂ ਕਿਹਾ ਕਿ ਆਨ-ਲਾਈਨ ਸਿਸਟਮ ਰਾਹੀਂ ਵੱਡੀ ਪੱਧਰ ਤੇ ਪਾਠਕ੍ਰਮ ਭੇਜ ਕੇ ਅਧਿਆਪਕਾਂ ਨੇ ਹਾਈਟੈਕ ਯੋਜਨਾਬੰਦੀ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਨਵੀਂ ਤਕਨੀਕ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਤਾਲਮੇਲ ਵਿੱਚ ਵੀ ਵਾਧਾ ਕੀਤਾ ਹੈ ਤੇ ਪੜਾਈ ਦੇ ਨਾਲ ਨਾਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਕਰੋਨਾ ਮਹਾਂਮਾਰੀ ਦੇ ਪ੍ਰਭਾਵਾਂ ਅਤੇ ਇਸ ਪ੍ਰਕੋਪ ਤੋਂ ਬਚਨ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਲਈ ਸੁਚੇਤ ਕੀਤਾ ਜਾ ਰਿਹਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: