ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਹੋਈ ਮਾਪੇ ਅਧਿਆਪਕ ਮਿਲਣੀ

ss1

ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਹੋਈ ਮਾਪੇ ਅਧਿਆਪਕ ਮਿਲਣੀ

vikrant-bansal-1

ਭਦੌੜ 30 ਸਤੰਬਰ (ਵਿਕਰਾਂਤ ਬਾਂਸਲ) ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਮੁਤਾਬਿਕ ਸਰਕਾਰੀ ਮਿਡਲ ਸਕੂਲ ਉਗੋਕੇ (ਜਿਲਾ ਬਰਨਾਲਾ) ਵਿਖੇ ਭਰਵੀਂ ਮਾਪੇ ਅਧਿਆਪਕ ਮਿਲਣੀ ਹੋਈ ਇਸ ਮੌਕੇ ਸੀਨੀਅਰ ਅਧਿਆਪਕਾ ਸੁਸ਼ਮਾ ਰਾਣੀ, ਸ਼ਰਨਜੀਤ ਕੌਰ, ਸੰਦੀਪ ਕੌਰ, ਰਾਧੇ ਸ਼ਾਮ, ਮਨਜਿੰਦਰ ਸਿੰਘ, ਮਨਦੀਪ ਪੱਖੋ ਅਤੇ ਨਾਇਬ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਗਰੁੱਪ ਬਣਾ ਕੇ ਮਾਪਿਆਂ ਨਾਲ ਬੱਚਿਆਂ ਦੀ ਕਾਰਗੁਜਾਰੀ ਸਾਂਝੀ ਕੀਤੀ ਗਈ ਸਕੂਲ ਦੀਆਂ ਹੋਰ ਸਮੱਸਿਆਂ ਦੇ ਵਿਚਾਰ ਵਟਾਂਦਰੇ ਲਈ ਸਕੂਲ ਪ੍ਰਬੰਧਕ ਕਮੇਟੀ ਚੇਅਰਮੈਨ ਅਜੈਬ ਸਿੰਘ, ਸਰਪੰਚ ,ਮੈਂਬਰਾਂ ਤੇ ਹੋਰ ਸਮਾਜ ਸੇਵੀ ਵਿਅਕਤੀਆਂ ਨੂੰ ਵੀ ਬੁਲਾਇਆ ਗਿਆ ਮਾਪਿਆਂ ਵਲੋਂ ਆਪਣੇ ਬੱਚਿਆ ਦੀਆਂ ਪ੍ਰਾਪਤੀਆਂ ਅਤੇ ਕਮਜੋਰੀਆਂ ਬਾਰੇ ਵਿਸ਼ੇਸ਼ ਰੂਪ ਵਿਚ ਪੁਛ ਪੜਤਾਲ ਕੀਤੀ ਗਈ ਸਕੂਲ ਦੇ ਮੁੱਖ ਅਧਿਆਪਕ ਰਘਬੀਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਸਕੂਲ ਅਤੇ ਵਿਦਿਆਰਥੀਆਂ ਨਾਲ ਸਬੰਧਤ ਮਸਲਿਆਂ ਨੂੰ ਮਾਤਾ ਪਿਤਾ ਅਤੇ ਸਮਾਜ ਨਾਲ ਸਾਂਝਾ ਕਰਕੇ ਉਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਾਉਣਾ ਹੈਅੱਜ ਦੀ ਇਹ ਮੀਟਿੰਗ ਪੂਰੀ ਤਰਾਂ ਸਫਲ ਰਹੀ ਇਸ ਮੌਕੇ ਵਿਸ਼ੇਸ਼ ਚੈਕਿੰਗ ਹੋਈ।

Share Button

Leave a Reply

Your email address will not be published. Required fields are marked *