ਸਰਕਾਰੀ ਬਹੁਤਕਨੀਕੀ ਕਾਲਜ ਦੇ ਦੋ ਇੰਜੀਨੀਅਰਜ ਦੀ ਜੀਓ ਮੀਡੀਆ ਇੰਜੀਨੀਅਰਿੰਗ ਐਂਡ ਕੰਸਲਟੈਂਸੀ ’ਚ ਪਲੇਸਮੈਂਟ

ss1

ਸਰਕਾਰੀ ਬਹੁਤਕਨੀਕੀ ਕਾਲਜ ਦੇ ਦੋ ਇੰਜੀਨੀਅਰਜ ਦੀ ਜੀਓ ਮੀਡੀਆ ਇੰਜੀਨੀਅਰਿੰਗ ਐਂਡ ਕੰਸਲਟੈਂਸੀ ’ਚ ਪਲੇਸਮੈਂਟ

ਬਠਿੰਡਾ: 31 ਮਈ (ਪਰਵਿੰਦਰਜੀਤ ਸਿੰਘ)-ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਦੇ ਸਿਵਲ ਇੰਜੀਨੀਅਰਿੰਗ ਦੇ ਦੋੇ ਵਿਦਿਆਰਥੀਆਂ ਗੁਰਦਿੱਤਾ ਸਿੰਘ ਅਤੇ ਰੈਕਸੀ ਸਿੰਗਲਾ ਦੀ ਜੀਓ ਮੀਡੀਆ ਇੰਜਨੀਅਰਿੰਗ ਐਂਡ ਕੰਸਲਟੈਂਸੀ ਨੇ ਬਤੌਰ ਇੰਜੀਨੀਅਰਿੰਗ ਟਰੇਨੀ ਪਲੇਸਮੈਂਟ ਕੀਤੀ ਹੈ। ਕਾਲਜ ਪ੍ਰਿੰਸੀਪਲ ਸ਼੍ਰੀ ਦਰਸ਼ਨ ਸਿੰਘ ਸਿੱਧੂ ਅਤੇ ਕੰਪਨੀ ਦੇ ਕੁਆਲਟੀ ਮੈਨੇਜਰ ਸ਼੍ਰੀ ਇੰਦਰਜੀਤ ਸਿੰਘ ਬਾਠ ਨੇ ਦੋਹਾਂ ਇੰਜੀਨੀਅਰਜ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਭਵਿੱਖ ਵਿਚ ਉਨ੍ਹਾਂ ਨੂੰ ਹੋਰ ਮੇਹਨਤ ਅਤੇ ਸਮਰਪਤ ਭਾਵਨਾ ਨਾਲ ਕੰਮ ਕਰਕੇ ਨਵੀਆਂ ਕਾਮਯਾਬੀਆਂ ਹਾਸਲ ਕਰਨ ਦੀ ਪ੍ਰੇਰਣਾ ਦਿੱਤੀ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਦਰਸ਼ਨ ਸਿੰਘ ਸਿੱਧੂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਵੱਲੋਂ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪਲੇਸਮੈਂਟ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਹਰ ਸਾਲ ਮਾਰਚ ਮਹੀਨੇ ਵਿੱਚ ਕਾਲਜ ਪੱਧਰ ਦਾ ਪਲੇਸਮੈਂਟ ਮੇਲਾ ਕਰਵਾਇਆ ਜਾਂਦਾ ਹੈ ਤਾਂ ਕਿ ਨੋਕਰੀ ਦੇ ਚਾਹਵਾਨ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਪਲੇਸਮੈਂਟ ਕਰਵਾਈ ਜਾ ਸਕੇ।
ਇਸ ਮੌਕੇ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪਰਮਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਕਾਲਜ ਦੇ ਸਿਵਲ ਇੰਜੀਨੀਅਰਿੰਗ ਦੇ ਡਿਪਲੋਮਾ ਪਾਸ ਵਿਦਿਆਰਥੀ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਚੰਗੇ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਵਿਭਾਗ ਦੇ ਸੀਨੀਅਰ ਲੈਕਚਰਾਰ ਪ੍ਰੋ: ਸਰਬਜੀਤ ਕੌਰ, ਪ੍ਰੋ: ਰਾਣੀ ਦੇਵੀ, ਪ੍ਰੋ: ਦੇਸ ਰਾਜ ਬਾਂਸਲ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *