ਸਰਕਾਰੀ ਪ੍ਰਾਇਮਾਰੀ ਸਕੂਲ ਤਾਜੋਕੇ ਵਿਖੇ ਲਗਾਇਆ ਸਮਰ ਕੈਂਪ

ss1

ਸਰਕਾਰੀ ਪ੍ਰਾਇਮਾਰੀ ਸਕੂਲ ਤਾਜੋਕੇ ਵਿਖੇ ਲਗਾਇਆ ਸਮਰ ਕੈਂਪ

8-5 (3)
ਬਰਨਾਲਾ,ਤਪਾ , (ਨਰੇਸ਼ ਗਰਗ, ਸੋਮ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਤਾਜੋਕੇ ਵਿਖੇ ਪ੍ਰਵੇਸ਼ ਪੰਜਾਬ ਐਕਟ ਤਹਿਤ ਸ੍ਰ ਕੁਲਦੀਪ ਸਿੰਘ ਭੁੱਲਰ, ਜ਼ਿਲਾ ਪ੍ਰਵੇਸ਼ ਕੋਆਰਡੀਨੇਟਰ ਅਤੇ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜ ਰੋਜ਼ਾ ਸਮਰ ਕੈਂਪ ਲਗਾਇਆ ਗਿਆ। ਕੈਂਪ ਇੰਚਾਰਜ ਬੇਅੰਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੰਤਵ ਵਿਦਿਆਰਥੀਆਂ ਵਿੱਚ ਆਪਾ ਪ੍ਰਗਟਾਉਣ ਦੀ ਭਾਵਨਾ ਪੈਦਾ ਕਰਨਾ
ਹੈ। ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਮਾਡਿਗ, ਪੇਟਿੰਗਜ, ਸੁੰਦਰ ਲਿਖਾਈ, ਗੀਤ, ਡਾਂਸ ਅਤੇ ਅਲੋਪ ਹੋ ਰਹੀਆਂ ਪੰਜਾਬੀ ਖੇਡਾਂ ਕਰਵਾਈਆਂ ਗਈਆਂ। ਕੈਂਪ ਦੇ ਅਖੀਰਲੇ ਦਿਨ ਵਾਤਾਵਰਣ ਦਿਵਸ ਮਨਾਉਂਦੇ ਹੋਏ ਸਕੂਲ ਵਿੱਚ ਬੂਟੇ ਲਗਾਏ ਗਏ। ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਚਰਨ ਸਿੰਘ ਅਤੇ ਕਮੇਟੀ ਮੈਂਬਰਾਂ ਤੋਂ ਇਲਾਵਾ ਮੈਡਮ ਪਰਮਿੰਦਰ ਕੌਰ, ਰਣਜੀਤ ਕੌਰ ਅਤੇ ਪਰਮਜੀਤ ਕੌਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *