ਸਰਕਾਰੀ ਦਫਤਰਾਂ ‘ਚ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਅਚਨਚੇਤ ਚੈਕਿੰਗ

ss1

ਸਰਕਾਰੀ ਦਫਤਰਾਂ ‘ਚ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਅਚਨਚੇਤ ਚੈਕਿੰਗ

ਰੂਪਨਗਰ: ਸਰਕਾਰੀ ਦਫਤਰਾਂ ਵਿੱਚ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਸ਼੍ਰੀ ਰਾਕੇਸ਼ ਕੁਮਾਰ ਉਪ ਕਪਤਾਨ ਪੁਲੀਸ ਵਿਜੀਲੈਂਸ ਬਿਉਰੋ ਨੇ ਅੱਜ ਕੁਮਿਊਨਟੀ ਹੈਲਥ ਸੈਂਟਰ ਸ਼੍ਰੀ ਚਮਕੌਰ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ । ਇਸ ਚੈਕਿੰਗ ਦੌਰਾਨ ਸ਼੍ਰੀ ਰੇਸ਼ਮ ਸਿੰਘ ਇੰਸਪੈਕਟਰ , ਸ਼੍ਰੀ ਹਰਬੰਤ ਸਿੰਘ ਏ.ਐਂਸ.ਆਈ.,ਵਿਜੀਲੈਂਸ ਬਿਓਰੋ ਰੂਪਨਗਰ ਦਾ ਸਟਾਫ ਅਤੇ ਸ਼੍ਰੀ ਰਜ਼ਨੀਸ਼ ਕੁਮਾਰ ਜੇ.ਈ ਸੀਵਰੇਜ ਬੋਰਡ (ਸਰਕਾਰੀ ਗਵਾਹ) ਵੀ ਹਾਜ਼ਰ ਸਨ।
ਇਸ ਚੈਕਿੰਗ ਉਪਰੰਤ ਸ਼੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਕੂਮਿਊਨਟੀ ਹੈਲਥ ਸੈੱਟਰ ਦੇ ਕੁੱਲ 64 ਕਰਮਚਾਰੀਆਂ ਦੇ ਸਟਾਫ ਵਿਚੋਂ ਡਾਕਟਰ ਸ਼੍ਰੀ ਰਾਜੇਸ਼ ਰਾਜੂ,ਸ਼੍ਰੀਮਤੀ ਜਸਪ੍ਰੀਤ ਕੌਰ ਸਟਾਫ ਨਰਸ ਅਤੇ ਸ਼੍ਰੀ ਅਜੇ ਕੁਮਾਰ ਮੇਲ ਸਟਾਫ ਨਰਸ ਹੈਲਥ ਸੈਂਟਰ ਵਿਖੇ ਹਾਜ਼ਰ ਨਹੀਂ ਸਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਰੁੱਧ ਇਨ੍ਹਾਂ ਦੇ ਪ੍ਰਬੰਧਕੀ ਵਿਭਾਗ ਨੂੰ ਕਾਰਵਾਈ ਕਰਨ ਲਈ ਲਿਖਿਆ ਜਾ ਰਿਹਾ ਹੈ।
ਇਸ ਮੌਕੇ ਉਨਾਂ ਕਿਹਾ ਕਿ ਸਰਕਾਰੀ ਦਫਤਰਾਂ ਵਿਚ ਹਾਜਰੀ ਨੂੰ ਵੀ ਯਕੀਨੀ ਬਨਾਉਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਪ੍ਰੇਰਣਾ ਕੀਤੀ ਕਿ ਉਹ ਸਮੇ ਸਿਰ ਦਫਤਰ ਆਉਣ ਤਾਂ ਜੋ ਦਫਤਰਾ ਵਿਚ ਆਪਣੇ ਕੰਮ ਕਾਜ ਲਈ ਆਉਣ ਵਾਲੇ ਵਿਅਕਤੀਆਂ ਨੂੰ ਆਪਣੇ ਕੰਮਕਾਜ ਕਰਾਉਣ ‘ਚ ਕੋਈ ਦਿਕਤ ਨਾ ਆਵੇ।

Share Button

Leave a Reply

Your email address will not be published. Required fields are marked *