ਸਰਕਾਰੀ ਤੇ ਧਾਰਮਿਕ ਆਗੂਆਂ ਦੇ ਭੇੜ ਵਿੱਚ ਆਮ ਲੋਕ ਮਿਦੇ, ਕੁਚਲੇ ਗਏ

ss1

ਸਰਕਾਰੀ ਤੇ ਧਾਰਮਿਕ ਆਗੂਆਂ ਦੇ ਭੇੜ ਵਿੱਚ ਆਮ ਲੋਕ ਮਿਦੇ, ਕੁਚਲੇ ਗਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਦੇਸ਼ ਦੀ ਜਨਤਾ ਨਾਲ 1984 ਦੀ ਜੰਗ ਵਿਚੋਂ ਕੀ ਹੱਥ ਲੱਗਾ ਹੈ? ਦੋ ਸਾਨ੍ਹਾਂ ਦੇ ਭੇੜ ਵਾਂਗ, ਸਰਕਾਰੀ ਤੇ ਧਾਰਮਿਕ ਆਗੂਆਂ ਦੇ ਭੇੜ ਵਿੱਚ ਆਮ ਲੋਕ ਮਿਦੇ, ਦੜਲੇ, ਕੁਚਲੇ ਗਏ। ਸਰਕਾਰ ਤੇ ਗਰਮ ਦਲ਼ੀ ਸਿੱਖਾਂ ਨੇ ਕੀ ਉਪਾਧੀ ਹਾਸਲ ਕਰ ਲਈ ਹੈ? ਕੀ ਇਹ ਸਾਰੀ ਹੋਈ ਤਬਾਹੀ ਦਾ ਮੁੱਲ ਮੁੜ ਸਕਦਾ ਹੈ? ਕੀ ਮਰੇ ਲੋਕ ਜਿੰਦਾ ਹੋ ਸਕਦੇ ਹਨ? ਕੀ ਅੰਮ੍ਰਿਤ ਧਾਰੀ ਹੋਣ ਦਾ ਮਤਲਬ ਦੰਗਾ ਫ਼ਸਾਦ ਕਰਨਾ ਹੈ? ਜੇ ਗੋਲ਼ੀ, ਸਿੱਕਾ, ਬਰੂਦ ਜਿਸ ਉੱਤੇ ਜੀਅ ਕਰੇ ਵਰਾ ਸਕਦੇ ਹੋ। ਇਨਸਾਫ਼ ਤਾਂ ਆਪ ਹੀ ਕਰ ਸਕਦੇ ਹੋ। ਹੁਣ ਕੀਹਦੇ ਕੋਲੋਂ ਇਨਸਾਫ਼ ਚਾਹੀਦਾ ਹੈ? ਹਰ ਰੋਜ਼ ਇਨਸਾਫ਼ ਕੀਹਦੇ ਕੋਲੋਂ ਮੰਗਦੇ ਹੋ? ਇਸ ਤਰਾਂ ਦੁਹਾਈ ਦੇਣ ਨਾਲ ਕੀ ਇਨਸਾਫ਼ ਮਿਲ ਜਾਵੇਗਾ? ਜਾ ਫਿਰ ਕਿਸੇ ਨੂੰ ਇਨਸਾਫ਼ ਨਹੀਂ ਚਾਹੀਦਾ। ਜਿਹੜੇ ਬਰਦੇ ਹਨ। ਉਹ ਗਰਜਦੇ ਨਹੀਂ ਹਨ। ਜੋ ਗਰਜ਼ਦੇ ਹਨ। ਉਹ ਕੁੱਝ ਕਰਦੇ ਨਹੀਂ ਹਨ। ਸੁੱਕੇ ਹੀ ਗੜਗੱਜ ਪਾਈ ਜਾਂਦੇ ਹਨ। ਡੋਲ ਖ਼ਾਲੀ ਖੜਕਦਾ ਹੈ। ਜਦੋਂ ਲਾਅ ਐਂਡ ਅਾਡਰ ਹੀ ਜਨਤਾ ਦੇ ਖ਼ਿਲਾਫ਼ ਹੋ ਜਾਵੇ। ਕਾਨੂੰਨ ਹੀ ਲੋਕਾਂ ਨੂੰ ਜਿਉਂਦੇ ਨਿਗਲ ਜਾਵੇ। ਪ੍ਰਧਾਨ ਮੰਤਰੀ ਸਬ ਤੋ ਪਹਿਲਾਂ ਲੋਕਾਂ ਦੀ ਖ਼ੂਨ ਦੀ ਹੋਲੀ ਨਾਲ ਆਪਣੇ ਹੱਥ ਰੰਗੇ। ਫ਼ੌਜ਼ ਤੇ ਆਪਦੀ ਜਾਤ ਦੇ ਲੋਕਾਂ ਨੂੰ ਆਡਰ ਕਰ ਦੇਵੇ, ” ਗਲ਼ੀ, ਬਾਜ਼ਾਰਾਂ, ਘਰਾਂ, ਰੇਲਾਂ, ਬਿਜ਼ਨਸ ਵਿੱਚ ਕੋਈ ਸਿੱਖ ਜਿਊਦਾ ਛੱਡਣਾ ਨਹੀਂ ਹੈ। ਮਾਲ ਲੁੱਟ ਲਵੋ। ਔਰਤਾਂ ਦਾ ਰੂਪ ਲੁੱਟ ਲਵੋ। ਭਰੇ ਬਾਜ਼ਾਰ ਸਿੱਖ ਔਰਤਾਂ ਨੂੰ ਬਸਤਰ ਹੀਣ ਕਰ ਦਿਉ। ” ਇੰਨਾ ਨੇ ਤਾਂ ਆਪਣੀ ਹੀ ਦਰੋਪਤੀ ਨਹੀਂ ਛੱਡੀ, ਹੋਰ ਕੋਈ ਔਰਤ ਇੰਨਾ ਦੀ ਕੀ ਲੱਗਦੀ ਹੈ? ਲੋਕ ਫ਼ਰਿਆਦ ਕੀਹਦੇ ਕੋਲ ਕਰਨਗੇ? ਕੌਣ ਜੱਜ ਹਨ? ਕੌਣ ਵਕੀਲ ਹਨ? ਕਿਧਰ ਦੀ ਅਦਾਲਤ ਹੈ? ਜਦੋਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਪਤੀ ਦੀ ਸੁਲਾਹ ਨਾਲ ਫ਼ੋਜ਼ ਸਿੱਖਾਂ ਦੇ ਗੁਰਦੁਆਰਿਆਂ ਸਾਹਿਬ ਤੇ ਅੰਮ੍ਰਿਤਸਰ ਹਰਿਮੰਦਰ ਵਿੱਚ ਚੜ੍ਹਾ ਦਿੱਤੀ। ਇੱਕ ਨਹੀਂ ਸਾਰੇ ਇਤਿਹਾਸਕ ਗੁਰਦੁਆਰਿਆਂ ਸਾਹਿਬ ਫ਼ੌਜ ਨੇ ਘੇਰ ਲਏ। ਸਬ ਭੰਨ ਤੋੜ ਫ਼ੂਕ ਦਿੱਤੇ ਸਨ। ਗੁਰਦੁਆਰਿਆਂ ਸਾਹਿਬ ਅੰਦਰੋਂ ਲੱਭੇ ਸਿੱਖ ਗੋਲ਼ੀਆਂ ਨਾਲ ਭੁੰਨ ਕੇ ਮਾਰ ਦਿੱਤੇ ਸਨ। ਕੋਹ-ਕੋਹ ਕੇ ਪੱਗਾ, ਕੱਪੜਿਆਂ, ਕੱਛਹਿਆ, ਲੰਬੇ ਵਾਲਾ ਵਾਲੇ, ਔਰਤਾਂ-ਮਰਦ, ਬੁੱਢੇ, ਮਾਂਵਾਂ ਦੇ ਢਿੱਡ ਵਿੱਚ, ਦੁੱਧ ਚੁੰਗਦੇ 18 ਦਿਨਾ ਦੇ ਬਾਲ ਤੇ ਸ੍ਰੀ ਸਾਹਿਬ ਵਾਲੇ ਮਾਰ ਦਿੱਤੇ। ਸਿੱਖਾਂ ਨੂੰ ਸਬਕ ਸਿਖਾਉਣ ਲਈ ਹਰ ਸਰਕਾਰ ਨੇ ਬੜੇ ਹਿੱਲੇ ਕੀਤੇ ਹਨ। ਸਿੱਖਾਂ ਦਾ ਖ਼ਤਮ ਕਰਦੇ ਰਾਜੇ ਮਹਾਰਾਜੇ ਆਪ ਮਰ ਮਿਟ ਗਏ। 1984 ਨੂੰ ਕਾਂਗਰਸ ਸਰਕਾਰ ਨੇ ਵੀ ਢਿੱਲ ਨਹੀਂ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰਪੁਰਬ ਲਈ ਇੱਕ ਦਿਨ ਪਹਿਲਾਂ ਤੋਂ ਹੀ ਅੰਮ੍ਰਿਤਸਰ ਹਰਿਮੰਦਰ ਵਿੱਚ ਜਾਣ ਬੁੱਝ ਕੇ ਲੱਖਾਂ ਸੰਗਤਾਂ ਲੋਕਾਂ ਨੂੰ ਜਾਣ ਦਿੱਤਾ ਗਿਆ ਸੀ। ਜੇ ਸਰਕਾਰ ਚਾਹੁੰਦੀ ਲੋਕਾਂ ਨੂੰ ਅੰਦਰ ਜਾਣ ਤੋਂ ਰੋਕ ਸਕਦੀ ਸੀ। ਬਹੁਤ ਸਾਰੀਆਂ ਜਾਨਾਂ ਬੱਚ ਸਕਦੀਆਂ ਸਨ। ਸੰਤ ਜਰਨੈਲ ਸਿੰਘ ਕਿਹੜਾ ਕਿਸੇ ਸੁਰੰਗ ਵਿੱਚ ਛੁਪੇ ਹੋਏ ਸਨ। ਨਾਨਕ ਨਿਵਾਸ ਦੀ ਛੱਤ ਉੱਤੇ ਖੁੱਲ੍ਹੇ ਅਸਮਾਨ ਹੇਠ ਅਕਾਲ ਤਖਤ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਨਾਲ 50 ਸਿੰਘ ਕੁ ਸਿੰਘ ਹੁੰਦੇ ਸਨ। ਅਪ੍ਰੈਲ ਵਿੱਚ ਮੈਂ ਆਪ ਅੱਖਾਂ ਨਾਲ ਦੇਖਿਆ ਸੀ। ਉਨ੍ਹਾਂ ਕੋਲ ਲੋਕਾਂ ਦਾ ਆਮ ਹੀ ਆਉਣਾਂ-ਜਾਂਣਾ ਸੀ। ਸਿੰਘ ਕਿਸੇ ਦੀ ਚੈਕਿੰਗ ਨਹੀਂ ਕਰਦੇ ਸੀ। ਪਰ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਨੁਕਸਾਨ ਤਾਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਤੇ ਸਿੱਖਾਂ ਦਾ ਕਰਾਉਣਾ ਸੀ। ਸੁਣਿਆ ਹੈ, ” ਅਸਲ ਵਿੱਚ ਪ੍ਰਧਾਨ ਮੰਤਰੀ ਨੂੰ ਕਿਸੇ ਨੇ ਜੋਤਸ਼ ਲੱਗਾ ਕੇ ਦੱਸ ਦਿੱਤਾ ਸੀ। ਤੇਰੀ ਮੌਤ ਸਿੱਖਾਂ ਦੇ ਹੱਥੋਂ ਹੋਣੀ ਹੈ। ਤੇਰੀ ਮੌਤ ਬਹੁਤ ਨਜ਼ਦੀਕ ਆ ਗਈ ਹੈ। ਹੋਰ ਜਿਊਣਾ ਚਾਹੁੰਦੀ ਹੈ। ਸਬ ਨੌਜਵਾਨ ਸਿੱਖ ਹੋ ਸਕੇ ਸਾਰੀ ਕੌਮ ਹੀ ਮਰਵਾ ਦੇ। ” ਅੰਮ੍ਰਿਤਸਰ ਹਰਿਮੰਦਰ ਵਿੱਚ ਅਟੈਕ ਕਰਾਉਣ ਲਈ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ, ਲੌਗੋਵਾਲ, ਟੌਹੜਾ, ਰਾਮੂਵਾਲੀਆਂ, ਬਾਦਲ ਹੋਰ ਬਥੇਰੇ ਗਦਾਰ ਇੱਕਠੇ ਹੋ ਗਏ ਸਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਾ ਇਕੱਲਾ ਰਹਿ ਗਿਆ ਸੀ। ਦਮਦਮੀ ਟਕਸਾਲ ਵਾਲੇ ਵੀ ਬਹੁਤੇ ਨਾਮਰਦ ਮੈਂਦਾਨ ਛੱਡ ਕੇ ਭੱਜ ਗਏ ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਹਮੇਸ਼ਾਂ ਕਹਿੰਦੇ ਸਨ, ” ਹੱਥਿਆਰ ਰੱਖੋ, ਆਪਦੀ ਰਾਖੀ ਆਪ ਕਰੋ। ਮੇਰੇ ਕੋਲ ਫਿਰਆਦ ਲੈ ਕੇ ਆ ਜਾਂਦੇ ਹੋ। ਕੀ ਤੁਸੀਂ ਆਪ ਕੁੱਝ ਕਰਨ ਜੋਗੇ ਨਹੀਂ ਹੋ? ਕਦੋਂ ਜਾਗੋਗੇ? ਕਹੀ ਜਾਂਦੇ ਹੋ,’ ਫੱਟੇ ਚੱਕਦਾਗੇ। ‘ ਫੱਟੇ ਚੱਕਣੇ ਕਦੋਂ ਹਨ? ਜਦੋਂ ਤੁਹਾਡੇ ਪੈਣ ਲੱਗੀਆਂ। ਮੋਕੇ ਤੇ ਘਰੋਂ ਟੱਬੇ ਨਹੀਂ ਲੱਭਣੇ। ਮੈਨੁੰ ਸਿੰਘ ਪੁੱਛਦੇ ਹਨ,’ ਹੱਥਿਆਰਾਂ ਦੀ ਫਕਟਰੀ ਕਿਥੇ ਹੈ? ‘ਹੋਮਗਾਡੀਆਂ ਤੋਂ ਹੱਥਿਆਰ ਖੋ ਲਵੋ। ਜੇ ਕਿਸੇ ਦੇ ਸਾਹਮਣੇ ਧੀ, ਭੈਣ ਦੀ ਇੱਜ਼ਤ ਲੁੱਟੀ ਜਾਂਦੀ ਹੈ। ਤੁਸੀ ਆਪ ਉਦੋ ਕੀ ਕਰਦੇ ਹੁੰਦੇ ਹੋ? ਤੁਹਾਡੇ ਕੋਲੋ ਕੁੱਝ ਨਹੀਂ ਸਰਦਾ। “

ਜੂਨ 1984 ਦੇ ਪਹਿਲੇ ਹਫ਼ਤੇ ਪੰਜਵੇਂ ਪਾਤਸ਼ਾਹ ਅਰਜਨ ਦੇਵ ਜੀ ਗੁਰਪੁਰਬ ਸੀ। ਅੰਮ੍ਰਿਤਸਰ ਹਰਿਮੰਦਰ ਸਾਹਿਬ ਨੂੰ ਫ਼ੌਜ ਨੇ ਘੇਰਿਆ ਹੋਇਆ ਸੀ। ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਹਿੰਦੁਸਤਾਨ ਦੀ ਫ਼ੌਜ ਲੱਗੀ ਹੋਈ ਸੀ। ਜੂਨ ਪੂਰਾ ਹਫ਼ਤਾ ਅੰਧਾਂ ਧੁੰਦ ਗੋਲ਼ੀ ਚੱਲ ਰਹੀ ਸੀ। ਮੀਂਹ ਵਾਂਗ ਗੋਲ਼ੀਆਂ ਵਰਾਈਆਂ ਗਈਆਂ ਸਨ। ਅਕਾਲ ਤਖਤ ਤੇ ਪ੍ਰਕਮਾਂ ਦੀ ਇਮਾਰਤ ਨੂੰ ਚੰਗੀ ਤਰਾਂ ਭੰਨਿਆ ਤੋੜਿਆਂ ਗਿਆ। ਬਰੂਦ ਨਾਲ ਉਡਾਇਆ ਗਿਆ। ਹਰਿਮੰਦਰ ਸਾਹਿਬ ਪ੍ਰਕਰਮਾ ਵਿੱਚ ਟੈਂਕ ਵਾੜੇ ਗਏ ਸਨ। ਫ਼ੌਜੀ ਜੁੱਤੀਆਂ ਸਣੇ ਗਸ਼ਤ ਕਰ ਰਹੇ ਸਨ। ਹਰਿਮੰਦਰ ਦੇ ਦੁਆਲਿਉ ਸਾਰਾ ਫ਼ਰਸ਼, ਤਲਾਬ ਦੇ ਪਾਣੀ ਦਾ ਰੰਗ ਖ਼ੂਨ ਨਾਲ ਲਾਲ ਹੋ ਗਿਆ ਸੀ। ਸਿੱਖਾਂ ਔਰਤਾਂ, ਬੱਚਿਆ, ਬੁੱਢਿਆਂ, ਨੌਜਵਾਨਾਂ ਨੂੰ ਅੱਗ ਨਾਲ ਲੂਹ, ਝੁਲਸ ਦਿੱਤਾ ਗਿਆ ਸੀ। ਜਿਉਂਦਿਆਂ ਨੂੰ ਅੱਗ ਲਾ ਕੇ ਫ਼ੂਕ ਦਿੱਤਾ। ਚਾਰੇ ਪਾਸੇ ਪ੍ਰਕਰਮਾ ਵਿੱਚ ਤੇ ਸਰੋਵਰ ਵਿੱਚ ਲਾਸ਼ਾਂ ਪਈਆਂ ਸਨ। ਲੋਕ ਬਰੂਦ, ਗੋਲ਼ੀਆਂ ਨਾਲ ਵੱਡੇ-ਟੁੱਕੇ, ਸੜੇ, ਝੁਲਸੇ ਗਏ ਸਨ। ਉਹ ਤੜਫ਼ ਰਹੇ ਸਨ। ਮਰੀਆਂ ਮਾਵਾਂ ਦੇ ਪੇਟ ਵਿਚਲੇ ਬੱਚੇ ਵੀ ਮਰ ਗਏ ਸਨ। ਕਈ ਦੁੱਧ ਚੁਗਦੇ ਬੱਚੇ ਭੁੱਖੇ ਮਰ ਗਏ ਸਨ। ਉਹ ਵੀ ਬਰੂਦ, ਗੈਸਾਂ ਨਾਲ ਝੁਲਸੇ ਤੜਫ਼ ਰਹੇ ਸਨ। ਜੋ ਅਜੇ ਜਿਉਂਦੇ ਸਨ। ਟਰੱਕ ਭਰ-ਭਰ ਕੇ, ਇਕਾਂਤ ਵਿੱਚ ਲਿਜਾ ਕੇ ਅੱਗ ਲਾ ਕੇ ਫ਼ੂਕ ਦਿੱਤੇ ਸਨ। ਔਰੰਗਜ਼ੇਬ ਨੇ ਤਾਂ ਗਿੱਣਤੀ ਦੇ ਬੰਦੇ ਮਰਵਾਏ ਸੀ। ਉਸ ਨੂੰ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ, ਲੌਗੋਵਾਲ, ਟੌਹੜਾ, ਰਾਮੂਵਾਲੀਆਂ, ਬਾਦਲ ਹੋਰ ਬਥੇਰੇ ਗਦਾਰਾਂ ਨੇ ਇੱਕਠੇ ਹੋ ਕੇ ਸੈਂਕੜੇ ਗੁਣਾਂ ਮਾਤ ਪਾ ਦਿੱਤੀ ਸੀ। ਸਿੰਘ ਅੰਦਰੋਂ ਵੀ ਗੋਲ਼ੀ, ਸਿੱਕਾ, ਬਰੂਦ ਸਿੱਟ ਰਹੇ ਸਨ। ਐਸਾ ਨਹੀਂ ਸੀ, ਇੰਨਾ ਸਿੰਘਾਂ ਦਾ ਗੋਲ਼ੀ, ਸਿੱਕਾ, ਬਰੂਦ ਸਿੱਧਾ ਭਾਰਤੀ ਫ਼ੌਜ ਨੂੰ ਜਾ ਕੇ ਵੱਜ ਰਿਹਾ ਸੀ। ਆਪਣਿਆਂ ਹੱਥੋਂ ਆਪਣੇ ਮਰ ਰਹੇ ਸਨ। ਨਾਂ ਤਾਂ ਸਿੰਘ ਬਾਹਰ ਦੇ ਸਨ। ਨਾਂ ਭਾਰਤੀ ਫ਼ੌਜ ਓਪਰੀ ਸੀ। ਸਾਰੇ ਭਾਰਤੀ ਸਨ। ਹੈਂਕੜ, ਘੁਮੰਡ ਕਰਕੇ, ਨਿਹੱਥੇ, ਬੇਕਸੂਰ ਲੋਕ ਮਾਰ ਦਿੱਤੇ ਸਨ। ਬਾਣੀ ਪੜ੍ਹਨ ਵਾਲੇ ਤਾਂ ਸਰਬੱਤ ਦਾ ਭਲਾ ਮੰਗਦੇ ਹਨ। ਅੰਮ੍ਰਿਤ ਧਾਰੀਆਂ ਨੇ ਸਰਬੱਤ ਦਾ ਭਲਾ ਕੀ ਮੰਗਣਾ ਹੈ? ਆਪਣਾ ਹੀ ਗੁਰੂਆਂ ਦਾ ਘਰ ਹਰਿਮੰਦਰ ਸਾਹਿਬ ਚੂਰਾ-ਚੂਰਾ ਕਰਾ ਲਿਆ। ਸਿੱਖ ਔਰਤਾਂ, ਬੱਚਿਆ, ਬੁੱਢਿਆਂ, ਨੌਜਵਾਨਾਂ ਦੇ ਰੂਪ ਵਿੱਚ ਸੰਗਤ ਮਰਾਵਾਂ ਲਈ। ਜਾਣ ਬੁੱਝ ਕੇ, ਐਸੇ ਹਾਲਾਤ ਬਣਾ ਦਿੱਤੇ। ਔਰਤਾਂ ਹਰਿਮੰਦਰ ਸਾਹਿਬ, ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਬਲਾਤਕਾਰ ਕੀਤੀਆਂ ਗਈਆਂ। ਬਹੁਤ ਸਾਰੇ ਬੇਅੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵੱਢ ਮੁੱਲੀ ਲਾਇਬ੍ਰੇਰੀ ਅੱਗ ਦੀ ਭੇਟ ਕਰਾ ਲਏ। ਸਰਬੱਤ ਦਾ ਭਲਾ ਮੰਗਣਾ, ਸਬ ਕਹਿਣ ਦੀਆ ਗੱਲਾਂ ਹਨ। ਸਿੱਖ ਆਗੂ ਅਜੇ ਤੱਕ ਆਪਣਾ ਅੱਗਾ ਹੀ ਨਹੀਂ ਸੁਧਾਰ ਸਕੇ। ਸਿੱਖ ਆਪਣੀ ਹੀ ਤਬਾਹੀ ਕਰਾਉਂਦੇ ਆ ਰਹੇ ਹਨ। 6 ਜੂਨ 1984 ਨੂੰ ਬੀ ਬੀ ਸੀ ਰੇਡੀਉ ਤੋਂ ਫੌਜ਼ ਦੁਆਰਾ ਹਰਿਮੰਦਰ ਸਾਹਿਬ ਢਹਿ-ਢੇਰੀ ਕਰਨ ਦੀ ਖ਼ਬਰ ਸੁਣਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਨੂੰ ਲੋਕ ਪਿਆਰ ਕਰਨ ਵਾਲੇ ਘਰ-ਬਾਰ ਛੱਡ ਕੇ, ਪੈਦਲ, ਟਰਾਲੀਆਂ, ਟਰੱਕਾਂ ਤੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵੱਲ ਨੂੰ ਚੱਲ ਪਏ ਸਨ। ਜੇ ਕਰਫ਼ਿਊ ਨਾਂ ਲੱਗਦਾ। ਜਨਤਾ ਨੇ ਇੱਕ ਦੂਜੇ ਨਾਲ ਖਹਿ ਕੇ ਮਰ ਜਾਣਾ ਸੀ। ਲੋਕਾਂ ਦਾ ਆਪਸ ਵਿੱਚ ਭਿੜ ਕੇ, 1947 ਵਾਲਾ ਹਾਲ ਹੋ ਜਾਣਾ ਸੀ। ਐਡੀ ਵੱਡੀ ਮੂਰਖਤਾ ਹਰਿਮੰਦਰ ਸਾਹਿਬ ਉੱਤੇ ਬਲਿਊ ਸਟਾਰ, ਨੀਲਾਂ ਤਾਰਾਂ ਦੁਆਰਾ ਅਟੈਕ ਕਰਾਉਣ ਦੀ ਗੂੜ ਗਿਆਨੀਆਂ ਨੇ ਕੀਤੀ। ਜੋ ਐਲਾਨ ਕਰਦੇ ਹਨ। ਹਰਿਮੰਦਰ ਸਾਹਿਬ ਜਾਨ ਤੋਂ ਪਿਆਰਾ ਹੈ। ਹਰਿਮੰਦਰ ਸਾਹਿਬ ਢੈਹਿਣ ਪਿਛੋਂ ਉਸ ਜੋਧੇ ਨੂੰ ਦੋ ਦਹਾਕਿਆਂ ਪਿਛੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ 21 ਵੀ ਸਦੀ ਦਾ ਸ਼ਹੀਦ ਦਾ ਖ਼ਿਤਾਬ ਦਿੱਤਾ ਗਿਆ। ਜਦੋਂ ਕਿ ਉਸੇ ਦੇ ਦਮਦਮੀ ਟਕਸਾਲ ਦੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਤੋਂ ਪਿੱਛੋਂ, ਨਵੇਂ ਬਣੇ ਸੰਤਾਂ ਨੇ ਐਲਾਨ ਕੀਤਾ ਸੀ, ” ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਪਾਕਿਸਤਾਨ ਤੋਂ ਹੁੰਦਾ ਹੋਇਆ ਅਮਰੀਕਾ ਚਲਾ ਗਿਆ ਹੈ। ” ਦਮਦਮੀ ਟਕਸਾਲ ਮੁਤਾਬਿਕ ਜੋ ਗੱਦੀ ‘ਤੇ ਬੈਠਣ ਲਈ ਰੋਜ਼ ਲੜਦੇ ਹਨ। ਦੋ-ਦੋ ਡੇਰੇ ਦੇ ਮੁੱਖੀ ਬਣੇ ਫਿਰਦੇ ਹਨ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਕੌਮ ਨੂੰ ਬਰੂਦ ਦੇ ਢੇਰ ਉੱਤੇ ਬਹਾ ਕੇ ਆਪ ਫ਼ੌਰਨ ਦੀ ਫੇਰੀ ਉੱਤੇ ਹੋ ਗਿਆ। ਅਮਰੀਕਾ ਵਿੱਚ ਤਾਂ ਕੋਈ ਸਿੱਖਾਂ ਨਾਲ ਜੰਗ ਨਹੀਂ ਲੱਗੀ। 21 ਵੀ ਸਦੀ ਦਾ ਸ਼ਹੀਦ ਕਿਥੇ ਸ਼ਹੀਦੀ ਪਾ ਗਏ? ਜਿਹੜੇ ਲੋਕ ਦਮਦਮੀ ਟਕਸਾਲ ਵਾਲੇ ਆਪਣੇ ਬੰਦੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਗ਼ੱਦਾਰੀ ਕਰ ਸਕਦੇ ਹਨ। ਉਸ ਦੀ ਸ਼ਹੀਦੀ ਰੋਲ ਸਕਦੇ ਹਨ। ਦਮਦਮੀ ਟਕਸਾਲ ਵਾਲੇ ਮੁਖੀਆਂ ਨੇ ਗੱਦੀਆਂ ਲਈ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸ਼ਹੀਦੀ ਉੱਤੇ ਪਰਦਾ ਕਿਉਂ ਪਾਇਆ ਸੀ? ਜੋ ਆਪਣੇ ਜੱਥੇ ਦੇ ਬੰਦੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਸਕੇ ਨਾਂ ਬਣ ਸਕੇ, ਸਮਝ ਜਾਵੋ, ਕੌਮ ਦਾ ਕੀ ਹਸ਼ਰ ਕਰ ਸਕਦੇ ਹਨ?

ਹਰਿਮੰਦਰ ਸਾਹਿਬ ਉੱਤੇ ਸਾਕਾ ਨੀਲਾ ਤਾਰਾ ਹੋਣ ਕਰਕੇ, ਸਿੱਖ ਮੁੰਡਿਆਂ ਫ਼ੌਜੀਆਂ ਨੇ ਰੋਸ ਵਿੱਚ ਫ਼ੌਜ ਵਿਚੋਂ ਬਗ਼ਾਵਤ ਕਰ ਦਿੱਤੀ ਸੀ। ਸਰਕਾਰ ਨੇ ਆਪਣੇ ਹੀ ਬਾਗ਼ੀ ਹੋਏ ਫ਼ੌਜੀਆਂ ਦੀ ਫੜੋ-ਫੜੀ ਸ਼ੁਰੂ ਕਰ ਦਿੱਤੀ ਸੀ। ਜਿਹੜੇ ਫੜੇ ਗਏ ਸਨ। ਉਹ 7 ਸਾਲਾਂ ਲਈ ਜੇਲ ਵਿੱਚ ਧੱਕ ਦਿੱਤੇ ਸਨ। ਕਈਆਂ ਨੂੰ ਉਮਰ ਕੈਦ ਹੋ ਗਈ। ਜੋ ਭਗੌੜਾ ਫ਼ੌਜੀ ਲੱਭੇ ਨਹੀਂ ਸਨ। ਉਨ੍ਹਾਂ ਦੇ ਘਰ ਕੁਰਕ ਲਏ ਸਨ। ਪੰਜਾਬ ਪੁਲੀਸ ਉਨ੍ਹਾਂ ਦੀਆਂ ਔਰਤਾਂ ਨੂੰ ਚੱਕ ਕੇ ਲੈ ਗਈ ਸੀ। ਔਰਤਾਂ ਨੇ 4, 10, ਸਾਲਾਂ ਤੇ ਉਮਰ ਭਰ ਦੀਆਂ ਦੀਆਂ ਜੇਲਾ ਕੱਟੀਆਂ ਹਨ। ਹੋਰ ਵੀ ਜੋ ਨੌਜਵਾਨ ਖੇਤਾਂ, ਪਿੰਡਾਂ, ਸ਼ਹਿਰਾਂ ਵਿੱਚ ਦਿਸਦਾ ਸੀ। ਪੰਜਾਬ ਪੁਲਿਸ ਸਿੱਖਾਂ ਦੇ ਮੁੰਡੇ ਹੀ ਸਿੱਖਾਂ ਨੂੰ ਚੱਕ ਕੇ ਇੰਨਕਾਊਟਰ ਕਰਕੇ ਮਾਰ ਦਿੰਦੇ ਸਨ। ਘਰਾਂ ਵਿਚੋਂ ਮਾਲ ਗਹਿਣੇ ਲੁੱਟਣ ਲੱਗ ਗਏ ਸਨ। ਲੋਕ ਇੰਨਾ ਨੂੰ ਕਾਲੇ ਕੱਛਿਆਂ ਵਾਲੇ ਕਹਿੰਦੇ ਸਨ। ਅੱਤਵਾਦੀਆਂ ਦੇ ਨਾਮ ਥੱਲੇ ਕਈ ਤਰਾਂ ਦੇ ਬਹੁਤ ਲੁਟੇਰੇ, ਗੁੰਡੇ ਵੀ ਰਲ ਗਏ ਸਨ।

ਭਾਰਤੀ ਫ਼ੌਜ ਦਾ ਐਨਾ ਦਾ ਨੁਕਸਾਨ 1965, 1975 ਪਾਕਸਤਾਦੀ ਜੰਗ, 1962 ਵਿੱਚ ਚੀਨ ਦੀ ਜੰਗ ਸਮੇਂ ਵੀ ਨਹੀਂ ਹੋਇਆ ਸੀ। ਸਰਕਾਰ ਨੇ ਆਪਣੇ ਹੀ ਦੇਸ਼ ਵਾਸੀਆਂ ਨਾਲ ਜੰਗ ਛੇੜ ਲਈ ਸੀ। ਗੱਲ ਕਮਾਲ ਦੀ ਹੈ। ਪਹਿਲਾਂ ਸਰਕਾਰ ਨਾਲ ਸਿੱਧੀ ਟੱਕਰ ਲੈ ਲਈ। ਹਿਸਾਬ ਵੀ ਤਾਂ ਸਿੱਧਾ ਹੋਣਾ ਚਾਹੀਦਾ ਹੈ। ਹੁਣ ਉਸੇ ਦੀਆਂ ਅਦਾਲਤਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਕੀ ਇਨਸਾਫ਼ ਇਸ ਤਰਾਂ ਮੰਗਿਆ ਜਾਣਾ ਚਾਹੀਦਾ ਹੈ? ਜਾਂ ਕੀ ਜੈਸੇ ਦਾ ਤੈਸਾ ਜੁਆਬ ਹੋਣਾ ਚਾਹੀਦਾ ਹੈ? ਜੇ ਤਾਂ ਗਾਂਧੀ ਦੀ ਔਲਾਦ ਹੋ, ਤਾਂ ਠੀਕ ਹੈ। ਥੱਪੜ ਖਾਣ ਨੂੰ ਦੂਜੀ ਗੱਲ ਅੱਗੇ ਕਰ ਦਿਉ, ਮਰਦੇ ਰਹੋ। ਦੋਹੁਰਾਉਣਾ ਛੱਡ ਦਿਉ, ਸਾਡੇ ਨਾਲ ਧੱਕਾ ਹੋਇਆ ਹੈ। ਅਸੀਂ ਮਾਰੇ ਗਏ, ਅਸੀਂ ਫੂਕੇ ਗਏ। ਜੇ ਔਲਾਦ ਗੁਰੂ ਗੋਬਿੰਦ ਸਿੰਘ ਦੀ ਹੋਂ, ਫਿਰ ਕਿਸੇ ਇਨਸਾਫ਼ ਦੀ ਲੋੜ ਨਹੀਂ ਹੈ। ਹੱਕ ਮੰਗਿਆਂ ਨਹੀਂ ਮਿਲਦੇ। ਖੋਹਣੇ ਪੈਂਦੇ ਹਨ। ਸ਼ਹੀਦ ਦਾ ਤਗਮਾ ਲੈ ਕੇ, ਆਪਣੀ ਨਸਲ ਬਰਬਾਦ ਕਰ ਲੈਣੀ। ਬਹੁਤ ਵੱਡੀ ਬਹਾਦਰੀ ਹੈ। 31 ਅਕਤੂਬਰ, 1984 ਦਿੱਲੀ ਵਿੱਚ ਜੂਨ 1984 ਨੂੰ ਜੋ ਕੁੱਝ ਹਰਿਮੰਦਰ ਸਾਹਿਬ ਵਿੱਚ ਸਿੱਖਾਂ ਵੱਲੋਂ ਸ਼ੁਰੂਆਤ ਕੀਤੀ ਗਈ। ਕੀ ਇਹ ਨਿਮਰਤਾ ਦੀ ਨਿਸ਼ਾਨੀ ਸੀ? ਕੀ ਸਿੱਖਾਂ ਵਿੱਚ ਹੰਕਾਰ ਛਾਇਆ ਸੀ? ਜਦੋਂ ਦੋ ਬੰਦੇ ਵੀ ਲੜਨ ਨੁਕਸਾਨ ਤਾਂ ਹੁੰਦਾ ਹੀ ਹੈ। ਚਾਹੇ ਮੁੱਕਾ ਧੱਫਾ ਹੀ ਕਰਨ। ਇਹ ਤਾਂ ਬਰੂਦ ਦੀ ਤਾਕਤ ਦਿਖਾਉਣ ਦੀ ਲੜਾਈ ਸੀ। ਕਿਸੇ ਲੜਾਈ ਨੂੰ ਨਜਿੱਠਣ ਨੂੰ ਗੱਲ ਬਾਤ ਕੀਤੀ ਜਾਂਦੀ ਹੈ। ਸ਼ਬਦਾਂ ਦਾ ਬਿਚਾਰ ਵੱਟਦਰਾਂ ਕੀਤਾ ਜਾਂਦਾ ਹੈ। ਨਿਮਰਤਾ ਦਿਖਾਈ ਜਾਂਦੀ ਹੈ। ਡਾਂਗਾਂ ਗੋਲ਼ੀ, ਸਿੱਕਾ, ਬਰੂਦ ਨਹੀਂ ਦਿਖਾਇਆ ਜਾਂਦਾ। ਇਹ ਤਾਂ ਤਬਾਹੀ ਲਈ ਵਰਤਿਆ ਜਾਂਦਾ ਹੈ। ਜਾਣ ਬੁੱਝ ਕੇ ਕੀਤੀ ਤਬਾਹੀ ਪਿੱਛੋਂ ਅਫ਼ਸੋਸ ਨਹੀਂ ਕੀਤਾ ਜਾਂਦਾ। ਤਬਾਹੀ ਪਿੱਛੋਂ, ਖ਼ੂਨ ਖ਼ਰਾਬਾ ਹੋਣ ਪਿੱਛੋਂ ਨਾਂ ਹੀ ਕਿਤੋਂ ਇਨਸਾਫ਼ ਮਿਲਦਾ ਹੈ। ਸ਼ਾਂਤੀ ਰੱਖਣ ਲਈ ਡਾਂਗਾਂ ਗੋਲ਼ੀ, ਸਿੱਕਾ, ਬਰੂਦ ਨਹੀਂ ਵਰਾਏ ਜਾਂਦੇ। ਇਹ ਸਬ ਕੁੱਝ ਦੋਨੇਂ ਧਿਰਾਂ ਦੇ ਲੋਕ ਜਾਣਦੇ ਸਨ। ਦੁੱਖ ਸਿਰਫ਼ ਤਾਂ ਹੋਇਆ ਹੈ। ਗੁਰਦੁਆਰਿਆਂ ਸਾਹਿਬ ਨੂੰ ਢਾਹ ਦਿੱਤਾ ਗਿਆ। ਬੇਕਸੂਰ ਸੰਗਤ ਨੂੰ ਮਾਰ ਦਿੱਤਾ ਗਿਆ। ਕੁੱਝ ਕੁ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੋ ਗਜ ਦੇ ਕੱਪੜੇ ਦੇ ਦਿੱਤੇ ਸਰੋਪੇ, ਕੀ ਢਿੱਡ ਭਰਨ ਨੂੰ ਰੋਟੀ ਦੇ ਦੇਣਗੇ? ਕੀ ਬੱਚੇ ਹੋਏ, ਪਰਿਵਾਰਾਂ ਨੂੰ ਦੋ ਗਜ ਦੇ ਸਰੋਪੇ ਕੱਪੜੇ ਦੇ ਦਿੱਤੇ, ਬੱਚੇ ਪਾਲ, ਪੜ੍ਹਾ, ਵਿਆਹ ਦੇਣਗੇ? ਇੰਨਾ ਫੁਕਰੀਆਂ ਗੱਲਾਂ ਵਿੱਚੋਂ ਬਾਹਰ ਆਉਣਾ ਪੈਣਾ ਹੈ। ਪਤਾ ਤਾਂ ਉਦੋਂ ਲੱਗਦਾ ਹੈ। ਜਦੋਂ ਸ਼ਹੀਦ ਹੋਏ, ਪਰਿਵਾਰਾਂ ਨੂੰ ਪੈਸੇ ਪੈਸੇ ਨੂੰ ਤਰਸਣਾ ਪੈ ਰਿਹਾ ਹੈ। ਘਰ ਕੋਈ ਕਮਾਈ ਕਰਨ ਵਾਲਾ ਨਹੀਂ ਹੈ। ਲੀਡਰ ਤਾਂ ਐਨੇ ਭੁੱਖੇ ਹਨ। ਸ਼ਹੀਦਾਂ ਦੇ ਨਾਮ ਉੱਤੇ ਚੰਦਾ ਲੈ ਕੇ, ਹਜ਼ਮ ਕਰ ਜਾਂਦੇ ਹਨ। ਸ਼ਰਾਬਾਂ, ਕਬਾਬ ਖਾਂਦੇ ਹਨ। ਹਵਾਈ ਜਹਾਜ਼ ਉੱਤੇ ਘੁੰਮਦੇ ਹਨ। ਨਾਂ ਹੀ ਸਰਕਾਰ ਵੱਲੋਂ ਦਿੱਤਾ 4 ਲੱਖ ਰੁਪਿਆ, ਪੁੱਤਰ, ਪਤੀ, ਬਾਪ ਦੀ ਪੂਰੀ ਜ਼ਿੰਦਗੀ ਦੀ ਕਮਾਈ ਦਾ ਘਾਟਾ ਪੂਰਾ ਕਰ ਸਕਦਾ ਹੈ। ਹਰ ਸਾਲ ਜਖ਼ਮ ਖੂਰਦੇ ਜਾਂਦੇ ਹਨ। ਲੀਡਰਾਂ ਨੂੰ ਕੁਰਸੀ ਮਿਲੀ ਹੈ। 1984 ਪਿਛੋਂ ਅਕਾਲ ਤਖਤ ਦੇ ਜੱਥੇਦਾਰ ਲੌਗੋਵਾਲ, ਟੌਹੜਾ ਨੇ ਸਿੱਖ ਨੂੰ ਵੋਟਾ ਨਾ ਪਾਉਣ ਦਾ ਬਾਈਕਾਟ ਕਰਾ ਕੇ, ਜਾਣ ਬੁੱਝ ਕੇ ਵਿਰੋਧੀ ਧਿਰ ਨੂੰ ਜਿੱਤਾ ਦਿੱਤਾ। ਜੋ ਲੋਕ ਆਗੂਆਂ ਦੇ ਮਗਰ ਲਗਦੇ ਹਨ। ਆਪਣੇ ਦਿਮਾਗ਼ ਤੋਂ ਕੰਮ ਨਹੀਂ ਲੈਂਦੇ, ਉਹ ਲੋਕ ਭੇਡਚਾਲ ਹੁੰਦੇ ਹਨ। ਐਸੇ ਲੋਕਾਂ ਦਾ ਕੁੱਝ ਨਹੀਂ ਬਣ ਸਕਦਾ।

Share Button

Leave a Reply

Your email address will not be published. Required fields are marked *