ਸਰਕਾਰੀ ਡੀਪੂਆਂ ਉੱਪਰ 14 ਵਸਤਾਂ ਬੰਦ ਕਰਨ ਦੇ ਰੋਸ ਵਜੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਹਰੇਬਾਜੀ

ਸਰਕਾਰੀ ਡੀਪੂਆਂ ਉੱਪਰ 14 ਵਸਤਾਂ ਬੰਦ ਕਰਨ ਦੇ ਰੋਸ ਵਜੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਹਰੇਬਾਜੀ।
ਮਜਦੂਰਾਂ ਦੀ ਮਾਲਵਾ ਪੱਧਰ ਦੀ ਰੈਲੀ 5 ਨੂੰ ਬਰਨਾਲਾ ’ ਚ : ਕਲਾਲ ਮਾਜਰਾ

28-23
ਮਹਿਲ ਕਲਾਂ 27 ਜੂਨ (ਭੁਪਿੰਦਰ ਸਿੰਘ ਧਨੇਰ)-ਪਿੰਡ ਨਰੈਣਗੜ ਸੋਹੀਆ ਵਿਖੇ ਮਜ਼ਦੂਰਾਂ ਨੂੰ ਸਸਤੀਆਂ ਦਰਾਂ ਮਿਲਣ ਵਾਲੀ ਕਣਕ,ਦਾਲਾਂ,ਮਿੱਟੀ ਦਾ ਤੇਲ ਸਮੇਤ ਹੋਰ ਅਨੇਕਾਂ ਵਸਤਾਂ ਨੂੰ ਬੰਦ ਕਰਨ ਅਤੇ ਮਨਰੇਗਾ ਮਜ਼ਦੂਰਾਂ ਨੂੰ ਉਨਾਂ ਦੇ ਕੀਤੇ ਕੰਮ ਦੇ ਪੈਸੇ ਨਾ ਜਾਰੀ ਕਰਨ ਨੂੰ ਲੈ ਕੇ ਰੋਹ ਵਿੱਚ ਆਏ ਮਜ਼ਦੂਰਾਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਜਿਲਾ ਪ੍ਰਧਾਨ ਭਾਨ ਸਿੰਘ ਸੰਘੇੜਾ ਦੀ ਅਗਵਾਈ ਹੇਠ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਸਰਕਾਰੀ ਡੀਪੂਆਂ ਉੱਪਰ ਸਸਤੀਆਂ ਦਰਾਂ ਉੱਪਰ ਮਿਲਣ ਵਾਲੀਆਂ 14 ਵਸਤਾਂ ਅਤੇ ਮਨਰੇਗਾ ਮਜ਼ਦੂਰਾਂ ਦੀ ਬਕਾਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀ ਦੇ ਜਿਲਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਅਕਾਲੀ ਭਾਜਪਾ ਸਰਕਾਰ ਤੇ ਦੋਸ਼ ਲਗਾਇਆ ਗਰੀਬ ਲੋਕਾਂ ਨੂੰ ਕਿ ਸਰਕਾਰੀ ਡੀਪੂਆਂ ਉੱਪਰ ਮਿਲਣ ਵਾਲੀਆਂ ਸਹੂਲਤਾਂ ਨੂੰ ਇੱਕ ਇੱਕ ਕਰਕੇ ਪੂਰੀ ਤਰਾਂ ਬੰਦ ਕੀਤਾ ਜਾ ਚੁੱਕਿਆ ਹੈ। ਪਰ ਪਿੰਡਾਂ ਅੰਦਰ ਸਰਾਬ ਦੇ ਠੇਕੇ ਅਤੇ ਨਜਾਇਜ ਸਰਾਬ ਦੀਆਂ 55 ਤੋਂ 77 ਦੁਕਾਨਾਂ ਖੋਲ ਦਿੱਤੀਆਂ ਹਨ। ਉਨਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਮਨਰੇਗਾ ਮਜ਼ਦੂਰਾਂ ਦੇ ਕੀਤੇ ਕੰਮ ਦੇ ਪੈਸੇ ਵੀ ਨਹੀ ਦਿੱਤੇ ਜਾ ਰਹੇ। ਅਸੀ ਇਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀ ਆਪਣੀਆਂ ਤਨਖ਼ਾਹਾਂ ਤਾਂ ਸਮੇਂ ਸਿਰ ਵਸੂਲ ਰਹੇ ਹੋ ਪਰ ਮਜ਼ਦੂਰਾਂ ਨੂੰ ਮਿਹਨਤਾਨਾ ਦੇਣ ਲਈ ਕਿਉ ਜਲੀਲ ਕੀਤਾ ਜਾ ਰਿਹਾ ਹੈ।

ਉਨਾਂ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦਾ ਮਾੜਾ ਪ੍ਰਬੰਧ ਗਰੀਬ ਤੇ ਮਜ਼ਦੂਰ ਵਿਰੋਧੀ ਸਾਬਤ ਹੋ ਰਿਹਾ ਹੈ ਕਿਉਂਕਿ ਮਨਰੇਗਾ ਮਜ਼ਦੂਰਾਂ ਨੂੰ ਪੂਰਾ ਰੁਜ਼ਗਾਰ ਨਾ ਦੇਣਾ ਅਤੇ ਜੋਣ ਕਾਰਡਾਂ ਦੀ ਗਿਣਤੀ ਮੁਤਾਬਿਕ ਕੰਪਿਊਟਰ ਅਪਰੇਟਰ ਤੋਂ ਹੋਰ ਮੁਲਾਜਮ ਨਹੀ ਰੱਖੇ ਜਾ ਰਹੇ। ਜਿਸ ਕਰਕੇ ਬਲਾਕ ਮਹਿਲ ਕਲਾਂ ਦੇ ਦਫ਼ਤਰ ਅੰਦਰ ਮਾਸਟਰ ਰੋਲ ਵੀ ਨਹੀ ਕੱਢਿਆਂ ਜਾ ਰਿਹਾ । ਮਜ਼ਦੂਰਾਂ ਦੇ ਕੀਤੇ ਕੰਮ ਦਾ ਰਿਕਾਰਡ ਚੰਡੀਗੜ ਤੇ ਦਿੱਲੀ ਵਿਖੇ ਸੂਬਾ ਤੇ ਕੇਂਦਰ ਸਰਕਾਰਾਂ ਤੇ ਮਨਰੇਗਾ ਦਫ਼ਤਰਾਂ ਵਿੱਚ ਨਹੀ ਭੇਜਿਆ ਜਾਦਾ ਅਤੇ ਮਜ਼ਦੂਰਾਂ ਦੀ ਹਾਜਰੀ ਉਨਾਂ ਦੇ ਕਾਰਡਾਂ ਤੇ ਨਹੀ ਲਾਈ ਜਾ ਰਹੀ। ਉਨਾਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਮਾਲਵਾ ਪੱਧਰ ਦੀ ਇੱਕ ਵਿਸਾਲ ਰੈਲੀ ਬਰਨਾਲਾ ਵਿਖੇ 5 ਜੁਲਾਈ ਨੂੰ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਬਠਿੰਡਾ,ਪਟਿਆਲਾ,ਮਾਨਸਾ,ਮੋਗਾ ,ਫਿਰੋਜ਼ਪੁਰ,ਫਰੀਦਕੋਟ,ਸੰਗਰੂਰ,ਬਰਨਾਲਾ, ਲੁਧਿਆਣਾ ਜ਼ਿਲਿਆਂ ਦੇ ਮਜ਼ਦੂਰ ਵੱਡੀ ਗਿਣਤੀ ਵਿੱਚ ਕਾਫਲਿਆਂ ਦੇ ਰੂਪ ਵਿੱਚ ਸ਼ਾਮਿਲ ਹੋਣਗੇ। ਉਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰੀ ਡੀਪੂਆਂ ਉੱਪਰ ਗਰੀਬ ਲੋਕਾਂ ਨੰੂ ਮਿਲਣ ਵਾਲੀਆ 14 ਬੰਦ ਪਈਆਂ ਸਹੂਲਤਾਂ ਅਤੇ ਮਨਰੇਗਾ ਮਜ਼ਦੂਰਾਂ ਦੇ ਪਏ ਬਕਾਏ ਦੀ ਤੁਰੰਤ ਜਾਰੀ ਕੀਤੀ ਜਾਵੇ। ਇਸ ਮੌਕੇ ਮਜ਼ਦੂਰ ਆਗੂ ਰੂਪ ਸਿੰਘ,ਰੇਸ਼ਮ ਸਿੰਘ,ਪ੍ਰੀਤਮ ਸਿੰਘ, ਤੀਰਥ ਸਿੰਘ,ਬਾਰਾ ਸਿੰਘ,ਜੀਤ ਕੌਰ,ਕਰਮਜੀਤ ਕੌਰ,ਸੁਰਜੀਤ ਕੌਰ,ਚਰਨਜੀਤ ਕੌਰ,ਗੁਰਮੀਤ ਕੌਰ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: