ਸਰਕਾਰੀ ਜਬਰ ਦੇ ਬਾਵਜੂਦ ਅਕਾਲੀ ਵਰਕਰਾਂ ਦੇ ਹੌਸਲੇ ਬੁਲੰਦ : ਮਜੀਠੀਆ

ss1

ਸਰਕਾਰੀ ਜਬਰ ਦੇ ਬਾਵਜੂਦ ਅਕਾਲੀ ਵਰਕਰਾਂ ਦੇ ਹੌਸਲੇ ਬੁਲੰਦ : ਮਜੀਠੀਆ
ਕਾਂਗਰਸ ‘ਤੇ ਸਰਕਾਰੀ ਮਸ਼ੀਨਰੀ ਨੂੰ ਆਪਣੇ ਵਿਰੋਧੀਆਂ ‘ਤੇ ਧੱਕੇਸ਼ਾਹੀ ਲਈ ਵਰਤਣ ਦਾ ਦੋਸ਼
ਜਿਹੜਾ ਲਾਹੌਰ ਝੱਲਾ ਉਹ ਪਿਸ਼ੌਰ ਵੀ ਝੱਲਾ,ਨਹੀਂ ਹੋਵੇਗਾ ਰਾਹੁਲ ਤੋਂ ਕਾਂਗਰਸ ਦਾ ਭਲਾ
ਅਕਾਲੀ ਉਮੀਦਵਾਰ ਗੁਰਪ੍ਰੀਤ ਸਿੰਘ ਵਡਾਲੀ ਦੇ ਹੱਕ ‘ਚ ਬੈਠੇ ਜਗਤਾਰ ਸਿੰਘ ਮਾਨ ਨੂੰ ਕੀਤਾ ਸਨਮਾਨ

ਅੰਮ੍ਰਿਤਸਰ 12 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ‘ਤੇ ਲੋਕਤੰਤਰ ਦਾ ਗਲਾ ਘੁਟਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰੀ ਮਸ਼ੀਨਰੀ ਨੂੰ ਆਪਣੇ ਵਿਰੋਧੀਆਂ ‘ਤੇ ਜ਼ੁਲਮ ਕਰਨ ਲਈ ਵਰਤ ਰਹੀ ਹੈ। ਸਰਕਾਰੀ ਜਬਰ ਜ਼ੁਲਮ ਅਤੇ ਧੱਕੇਸ਼ਾਹੀਆਂ ਦੇ ਬਾਵਜੂਦ ਅਕਾਲੀ ਵਰਕਰਾਂ ‘ਚ ਹੌਸਲੇ ਦੀ ਕੋਈ ਕਮੀ ਨਹੀਂ ਆਈ ਅਤੇ ਉਹ ਦੂਣੇ ਜੋਸ਼ ਨਾਲ ਮੈਦਾਨ ਵਿੱਚ ਕੁੱਦ ਰਹੇ ਹਨ।
ਸ: ਮਜੀਠੀਆ ਚੋਣ ਪ੍ਰਚਾਰ ਦੌਰਾਨ ਦਿਲਬਾਗ ਸਿੰਘ ਵਡਾਲੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਇਸ ਮੌਕੇ ਅਕਾਲੀ ਉਮੀਦਵਾਰ ਗੁਰਪ੍ਰੀਤ ਸਿੰਘ ਵਡਾਲੀ ਦੇ ਹੱਕ ਵਿੱਚ ਚੋਣ ਮੈਦਾਨ ਛੱਡਣ ਵਾਲੇ ਜਗਤਾਰ ਸਿੰਘ ਮਾਨ ਨੂੰ ਉਹਨਾਂ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਆਪਣੇ ਵਾਅਦਿਆਂ ਤੋਂ ਮੁੱਕਰ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕ ਕਾਂਗਰਸ ਆਗੂਆਂ ਨੂੰ ਕਈ ਕਈ ਸਵਾਲ ਕਰ ਰਹੇ ਹਨ ਜਿਨ੍ਹਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ ਜਿਸ ਕਾਰਨ ਉਸ ਦੇ ਵਰਕਰ ਬੌਖਲਾਹਟ ਵਿੱਚ ਹਨ ਅਤੇ ਚੋਣਾਂ ਦੌਰਾਨ ਕੁੱਝ ਵੀ ਅਣਸੁਖਾਵੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦੇ ਹਨ। ਉਹਨਾਂ ਨਗਰ ਨਿਗਮ ਦੀਆਂ ਨਿਰਪੱਖ ਚੋਣ ਲਈ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ।
ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਧੀਆਂ ਭੈਣਾਂ ਦੀ ਇਜਤਾਂ ਵੀ ਸੁਰਖਿਅਤ ਨਹੀਂ ਹਨ। ਉਨ੍ਹਾਂ ਮਹਿਲਾ ਅਕਾਲੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਨਾਲ ਹੋਈ ਕੁੱਟਮਾਰ ਨੂੰ ਅਤਿ ਸ਼ਰਮਨਾਕ ਕਰਾਰ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇੱਕ ਸਵਾਲ ਦੇ ਜਵਾਬ ਵਿੱਚ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਪਰ ਕਿਸੇ ਹੋਰ ਆਗੂ ਦਾ ਮੁਕਾਬਲੇ ਲਈ ਅਗੇ ਨਾ ਆਉਣਾ ਇਹ ਸਪਸ਼ਟ ਕਰਦਾ ਹੈ ਕਿ ਕਾਂਗਰਸ ਲੀਡਰਸ਼ਿਪ ਦੇ ਸੰਕਟ ਨਾਲ ਦੋ ਚਾਰ ਹੋ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਪਹਿਲਾਂ ਤੋਂ ਹੀ ਹਰ ਮੋਰਚੇ ‘ਤੇ ਫੇਲ੍ਹ ਸਾਬਤ ਹੋ ਚੁੱਕੇ ਰਾਹੁਲ ਗਾਂਧੀ ‘ਤੇ ਹੀ ਪ੍ਰਧਾਨਗੀ ਲਈ ਰਸਮੀ ਮੋਹਰ ਲਾ ਕੇ ਬੁੱਤਾ ਸਾਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਰਾਹੁਲ ਹੀ ਆਪਣੀ ਮਾਂ ਸੋਨੀਆ ਗਾਂਧੀ ਦੀ ਥਾਂ ਕਾਂਗਰਸ ਦੀ ਕਮਾਨ ਸੰਭਾਲਿਆ ਹੋਇਆ ਸੀ ਜਿਸ ਦੀ ਅਗਵਾਈ ‘ਚ ਕਾਂਗਰਸ ਦਾ ਗਰਾਫ਼ ਤੇਜੀ ਨਾਲ ਹੇਠਾਂ ਲੁੜ੍ਹਕਿਆ ਰਿਹਾ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਜਿਹੜਾ ਲਾਹੌਰ ਝੱਲਾ ਉਹ ਪਿਸ਼ੌਰ ਵੀ ਝੱਲਾ, ਹੁਣ ਕਿਹੜਾ ਉਹ ਨਵਾਂ ਕੱਦੂ ‘ਚ ਤੀਰ ਮਾਰ ਲੂ।ਫਿਰ ਵੀ ਉਹ ਰਾਹੁਲ ਨੂੰ ਸੁੱਭ ਕਾਮਨਾ ਦਿੰਦੇ ਹਨ। ਇਸ ਮੌਕੇ ਦਿਲਬਾਗ ਸਿੰਘ ਵਡਾਲੀ, ਉਮੀਦਵਾਰ ਵਾਰਡ ਨੰਬਰ 80 ਗੁਰਪ੍ਰੀਤ ਸਿੰਘ ਵਡਾਲੀ, ਤਲਬੀਰ ਸਿੰਘ ਗਿੱਲ, ਰਵੀ ਕਰਨ ਕਾਹਲੋਂ, ਮਗਵਿੰਦਰ ਸਿੰਘ ਖਾਪੜਖੇੜੀ, ਅਵਤਾਰ ਸਿੰਘ ਮਾਨ, ਜਗਤਾਰ ਸਿੰਘ ਮਾਨ, ਨਿਸ਼ਾਨ ਸਿੰਘ ਡੇਰੀਵਾਲੇ, ਗੁਰਜਿੰਦਰ ਸਿੰਘ , ਜਸਪਾਲ ਸਿੰਘ ਜਸ, ਅਵਤਾਰ ਸਿੰਘ ਸੁਖ, ਅਮਰਬੀਰ ਸਿੰਘ ਗਿੱਲ, ਲਾਲ ਜੀਤ ਸਿੰਘ, ਸੁਰਜੀਤ ਸਿੰਘ ਭਠੇਵਾਲੇ, ਤਰਸੇਮ ਸਿੰਘ ਖ਼ਾਲਸਾ, ਸ਼ੁਗਰਗੁਜਾਰ ਸਿੰਘ, ਨਵਰੂਪ ਵਡਾਲੀ , ਗੁਰਸੇਵਕ ਸਿੰਘ ਗਿੱਲ, ਲਾਡੀ ਗਿੱਲ, ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *