ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਲਗਾਇਆ 5 ਰੋਜ਼ਾ ਵਿੱਦਿਅਕ ਟੂਰ

ss1

ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਲਗਾਇਆ 5 ਰੋਜ਼ਾ ਵਿੱਦਿਅਕ ਟੂਰ
ਧਾਰਮਿਕ ਅਤੇ ਇਤਿਹਾਸਕ ਸਥਾਨਾਂ ਬਾਰੇ ਪ੍ਰਾਪਤ ਕੀਤੀ ਮਹੱਤਵਪੂਰਨ ਜਾਣਕਾਰੀ

1ਭਦੌੜ 07 ਨਵੰਬਰ (ਵਿਕਰਾਂਤ ਬਾਂਸਲ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਦੀਆਂ 47 ਵਿਦਿਆਰਥਣਾਂ ਨੇ ਪੰਜ ਰੋਜ਼ਾ ਵਿੱਦਿਅਕ ਟੂਰ ਪ੍ਰਿੰਸੀਪਲ ਸੁਖਪਾਲ ਕੌਰ ਦੀ ਅਗਵਾਈ ਹੇਠ ਲੈਕ. ਵਸੁੰਧਰਾ ਕਪਿਲਾ, ਲੈਕ. ਰਾਜੇਸ਼ ਕੁਮਾਰ, ਮਾ: ਪ੍ਰੇਮ ਕੁਮਾਰ ਬਾਂਸਲ, ਮਾ: ਸੰਦੀਪ ਗਰਗ ਡਿੰਪਲ, ਲੈਕ. ਤ੍ਰਿਪਤਾ, ਲੈਕ. ਜਗਜੀਤ ਕੌਰ ਦੀ ਨਿਗਰਾਨੀ ਹੇਠ ਲਗਾਇਆ। ਵਿੱਦਿਅਕ ਟੂਰ ਤੋਂ ਵਾਪਿਸ ਆਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਟੂਰ ਦੌਰਾਨ ਵਿਦਿਆਰਥਣਾਂ ਨੇ ਜੈਪੁਰ, ਆਗਰਾ, ਫਤਿਹਪੁਰੀ ਸਿਕਰੀ, ਮਥੁਰਾ, ਵ੍ਰਿੰਦਾਵਨ ਅਤੇ ਦਿੱਲੀ ਵਿਖੇ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਅਤੇ ਉਹਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਉਹਨਾਂ ਅੱਗੇ ਦੱਸਿਆ ਕਿ ਟੂਰ ਦੌਰਾਨ ਵਿਦਿਆਰਥਣਾਂ ਨੇ ਜੈਪੁਰ ਵਿਖੇ ਇਤਿਹਾਸਕ ਸਥਾਨਾਂ ਉਗਰੋਹਾ ਦਾ ਖੁਦਾਈ ਸਥਾਨ, ਜਮਜਮਾ ਤੋਪ, ਕਿਲਾ ਮੁਬਾਰਕ, ਜੰਤਰ-ਮੰਤਰ, ਚਿੜੀਆਘਰ, ਬਿਰਲਾ ਮੰਦਰ ਆਦਿ, ਦਿੱਲੀ ਵਿਖੇ ਵੱਖ-ਵੱਖ ਥਾਵਾਂ ਲਾਲ ਕਿਲਾ, ਗੁਰਦੁਆਰਾ ਰਕਾਬਗੰਜ, ਬੰਗਲਾ ਸਾਹਿਬ, ਸੀਸ਼ਗੰਜ ਸਾਹਿਬ, ਚਾਂਦਨੀ ਚੌਕ, ਲੋਟਸ ਟੈਪਲ ਅਤੇ ਹੋਰ ਕਈ ਇਤਿਹਾਸਕ ਥਾਵਾਂ ਦੇਖੀਆਂ, ਮਥੁਰਾ-ਵਿ੍ਰੰਦਾਵਨ ਵਿਖੇ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਮੰਦਿਰਾਂ ਅਤੇ ਆਗਰੇ ਵਿਖੇ ਇਤਿਹਾਸਕ ਤਾਜ ਮਹਿਲ ਅਤੇ ਕਿਲਾ ਵੇਖਿਆ। ਵਿਦਿਆਰਥਣਾਂ ਵੱਲੋਂ ਇਨਾਂ ਸਥਾਨਾਂ ਦੀ ਮਹੱਤਵਪੂਰਨ ਜਾਣਕਾਰੀ ਗ੍ਰਹਿਣ ਕੀਤੀ। ਉਹਨਾਂ ਅੱਗੇ ਦੱਸਿਆ ਕਿ ਵਿਦਿਆਰਥਣਾਂ ਨੇ ਵੱਖ-ਵੱਖ ਸਥਾਨਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਵਿਦਿਅਕ ਟੂਰ ਦੇ ਅਸਲੀ ਮਹੱਤਵ ਨੂੰ ਜਾਣਿਆ, ਟੂਰ ਦੌਰਾਨ ਵਿਦਿਆਰਥਣਾਂ ਨੇ ਗਿਆਨ ਵਧਾਇਆ ਅਤੇ ਖ਼ੂਬ ਮਨੋਰੰਜਨ ਕੀਤਾ। ਸਭ ਦੇ ਸਹਿਯੋਗ ਨਾਲ ਵਿੱਦਿਅਕ ਟੂਰ ਸਫ਼ਲਤਾ ਪੂਰਵਕ ਸਕੂਲ ਦੇ ਸੁਨਿਹਰੇ ਪਲਾਂ ਵਿੱਚ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਮੈਡਮ ਪਰਵੀਨ ਬਾਂਸਲ, ਮਨੀਸ਼ ਕੁਮਾਰ, ਗੁਰਬਖ਼ਸ ਸਿੰਘ ਅਤੇ ਪਰਮਜੀਤ ਸਿੰਘ ਵੀ ਹਾਜ਼ਰ ਰਹੇ।
\

Share Button

Leave a Reply

Your email address will not be published. Required fields are marked *