ਸਰਕਾਰੀ ਐਲੀਮੈਟਰੀ ਸਕੂਲ ਬੱਸੀ ਦਾ ਹੋਇਆਂ ਉਦਘਾਟਨ

ss1

ਸਰਕਾਰੀ ਐਲੀਮੈਟਰੀ ਸਕੂਲ ਬੱਸੀ ਦਾ ਹੋਇਆਂ ਉਦਘਾਟਨ

bassi-photoਗੜ੍ਹਸ਼ੰਕਰ 3 ਦਸੰਬਰ (ਅਸ਼ਵਨੀ ਸ਼ਰਮਾ) ਸਰਕਾਰੀ ਐਲੀਮੈਟਰੀ ਸਕੂਲ ਬਸਤੀ ਬੱਸੀ (ਖੁਰਾਲਗੜ) ਦਾ ਉਦਘਾਟਨੀ ਸਮਾਰੌਹ ਸਰਪੰਚ ਵਿਨੋਦ ਕੁਮਾਰ ਦੀ ਅਗਵਾਈ ਹੇਠ ਹੋਇਆਂ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤੱਪ ਅਸ਼ਥਾਨ ਖੁਰਾਲਗੜ ਦੇ ਪ੍ਰਧਾਨ ਡਾਂ ਕੇਵਲ ਕੁਮਾਰ ਨੇ ਪਹੁੰਚਿਆਂ ਸਖਸੀਅਤਾ ਨੂੰ ਜੀ ਆਇਆ ਕਿਹਾ। ਮੌਕੇ ਤੇ ਸੈਟਰ ਹੈਡ ਟੀਚਰ ਮੂਲਰਾਜ ਸਿੰਘ ਨੇ ਹਾਜਰ ਪਿੰਡ ਵਾਸੀਆਂ ਨੂੰ ਸਕੂਲ ਨੂੰ ਕਾਮਯਾਬ ਕਰਨ ਲਈ ਆਪਣੇ ਬੱਚਿਆਂ ਨੂੰਇਸ ਸਕੂਲ `ਚ ਦਾਖਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਵਿਨੋਦ ਕੁਮਾਰ ਨੇ ਹਲਕਾਂ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਸਿਰ ਤੌੜ ਮਿਹਨਤ ਸਦਕਾ ਸਾਡੇ ਪਿੰਡਾਂ ਦਾ ਵਿਕਾਸ ਹੋਇਆਂ ਹੈ। ਸਮਾਰੌਹ ਦੌਰਾਨ ਸਰਪੰਚ ਵਿਨੋਦ ਕੁਮਾਰ, ਡਾਂ ਕੇਵਲ ਕੁਮਾਰ, ਮਾਸਟਰ ਮੂਲਰਾਜ ਤੋ ਇਲਾਵਾ ਹਰਮੇਸ਼ ਚੰਦ, ਰਕਸ਼ਾ, ਹਰਪ੍ਰੀਤ ਕੌਰ, ਹਰਬਿਲਾਸ, ਸਵਰਨਾਂ, ਹੈਡ ਗ੍ਰੰਥੀ ਨਰੇਸ਼ ਸਿੰਘ, ਰਣਜੀਤ ਸਿੰਘ, ਬਿਕਰ ਸਿੰਘ, ਗੁਰਮੇਜ ਪੇਟਰ, ਸਤੋਖ ਪਟਵਾਈ, ਬਖਸ਼ੋ ਦੇਵੀ, ਭੁਪਿੰਦਰ ਪ੍ਰਿੰਸ਼, ਸੀਤਾ ਦੇਵੀ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *