ਸਰਕਾਰੀ ਐਲੀਮੈਂਟਰੀ ਸਕੂਲ ਜਗਾ ਰਾਮ ਤੀਰਥ ਵਿਖੇ ਬਾਲ ਪੁਕਾਰ ਮੈਗਜੀਨ ਕੀਤਾ ਰੀਲੀਜ

ss1

ਸਰਕਾਰੀ ਐਲੀਮੈਂਟਰੀ ਸਕੂਲ ਜਗਾ ਰਾਮ ਤੀਰਥ ਵਿਖੇ ਬਾਲ ਪੁਕਾਰ ਮੈਗਜੀਨ ਕੀਤਾ ਰੀਲੀਜ

ਪੰਚਾਇਤ ਅਤੇ ਮਾਪਿਆਂ ਨੇ ਦੱਸਿਆ ਸ਼ਲਾਘਾਯੋਗ ਕਦਮ

untitled-1ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਜਗਾ ਰਾਮ ਤੀਰਥ ਦੇ ਨੰਨੇ ਮੁਨੇ ਬੱਚਿਆਂ ਵੱਲੋਂ ਬਾਲ ਉਮਰ ਵਿੱਚ ਹੀ ਮੌਲਿਕ ਰਚਨਾਵਾਂ, ਪੇਂਟਿੰਗ, ਗੀਤ, ਕਵਿਤਾਵਾਂ, ਚੁਟਕਲੇ, ਬਾਤਾਂ ਆਦਿ ਰਚ ਕੇ ਸਕੂਲ ਮੈਗਜੀਨ ‘ਬਾਲ-ਪੁਕਾਰ ਅੰਕ-3’ ਦਾ ਰੀਲੀਜ ਸਮਾਰੋਹ ਆਯੋਜਿਤ ਕੀਤਾ ਗਿਆ।

ਸਕੂਲ ਮੁੱਖ ਅਧਿਆਪਕ ਸ. ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ ਬੱਚਿਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਦੀਆਂ ਹਦਾਇਤਾਂ ਤਹਿਤ ਮਨ ਵਿੱਚ ਉੱਠਦੀਆਂ ਕਲਪਨਾਵਾਂ ਨੂੰ ਸਹਿਤਕ ਰੂਪ ਵਿੱਚ ਵਧੀਆ ਸ਼ਬਦਾਂ ਰਾਹੀਂਕਲਾ ਕ੍ਰਿਤ ਪੇਸ਼ ਕੀਤੀਆਂ ਹਨ। ਸਕੂਲ ਦੇ ਇਸ ਰੀਲੀਜ ਸਮਾਰੋਹ ਵਿੱਚ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਸ. ਕੁਲਦੀਪ ਸਿੰਘ, ਮੈਂਬਰ ਸਹਿਬਾਨ, ਪਿੰਡ ਦੀ ਮਹਿਲਾ ਸਰਪੰਚ ਬੀਬੀ ਵੀਰਪਾਲ ਕੌਰ ਅਤੇ ਜੱਸਾ ਸਿੰਘ ਹਾਜਰ ਸਨ।

ਮੁੱਖ ਅਧਿਆਪਕ ਨੇ ਦੱਸਿਆ ਕਿ ਇਸ ਮੈਗਜੀਨ ਨੂੰ ਰੀਲੀਜ ਕਰਨ ਲਈ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਬਹੁਤ ਮਿਹਨਤ ਕੀਤੀ ਗਈ ਜਿਨ੍ਹਾਂ ਨੇ ਬੱਚਿਆਂ ਨੂੰ ਮੌਲਿਕ ਰਚਨਾਵਾਂ ਲਈ ਪ੍ਰੇਰਿਤ ਕੀਤਾ। ਇਸ ਮੈਗਜੀਨ ਵਿੱਚ ਜਮਾਤ ਪੰਜਵੀ, ਚੌਥੀ, ਤੀਜੀ ਤੇ ਦੂਜੀ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਤੋਂ ਇਲਾਵਾ ਖੇਡਾਂ ਦੇ ਦ੍ਰਿਸ਼ ਵੀ ਲਗਾਏ ਗਏ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਅਧਿਆਪਕ ਜਗਸੀਰ ਸਿੰਘ, ਯਾਦਵਿੰਦਰ ਸਿੰਘ, ਰਤਨਦੀਪ ਕੌਰ, ਗਗਨਦੀਪ ਕੌਰ, ਮਨਦੀਪ ਸਿੰਘ ਅਤੇ ਬੱਚੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *