ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਮਲੇਰੀਆ ਅਤੇ ਡੇਂਗੂ ਲਾਰਵੇ ਸਬੰਧੀ ਕੀਤਾ ਚੈਕ

ss1

ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਮਲੇਰੀਆ ਅਤੇ ਡੇਂਗੂ ਲਾਰਵੇ ਸਬੰਧੀ ਕੀਤਾ ਚੈਕ

26-3
ਭਗਤਾ ਭਾਈ ਕਾ 25 ਜੂਨ (ਸਵਰਨ ਭਗਤਾ)ਸਿਵਲ ਸਰਜਨ ਬਠਿਡਾ ਡਾ: ਰਘੁਵੀਰ ਸਿੰਘ ਰੰਧਾਵਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਅਮਰਜੀਤ ਸਿੰਘ ਸਚਦੇਵਾ ਸੀ,ਐਚ.ਸੀ ਭਗਤਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੁਰੂ ਗੋਬਿੰਦ ਸਿੰਘ ਕਾਲਜ ਭਗਤਾ ਅਤੇ ਪਾਵਰਕਾਮ ਦੇ ਦਫਤਰ ਭਗਤਾ ਦੀ ਚੈਕਿੰਗ ਸਿਹਤ ਮਹਿਕਮੇ ਦੀ ਟੀਮ ਵੱਲੋ ਕੀਤੀ ਗਈ । ਇਸ ਸੰਬੰਧੀ ਸੀ੍ਰ ਗਗਨਦੀਪ ਸਿੰਗਲਾ ਐਕਸੀਅਨ ਨਾਲ ਟੀਮ ਮੈਬਰਾਂ ਵੱਲੋ ਗੱਲ ਬਾਤ ਕੀਤੀ ਗਈ ਕਿ ਹਰ ਹਫਤੇ ਦੇ ਸ਼ੁਕਰਵਾਰ ਨੂੰ ਡ੍ਰਾਈ ਡੇ ਵਜੋ ਮਨਾਇਆ ਜਾਵੇ।ਭਾਵ ਕਿ ਕੂਲਰਾਂ ਅਤੇ ਫਰਿਜਾਂ ਨੂੰ ਸਾਫ ਕੀਤਾ ਜਾਵੇ ਅਤੇ ਆਪਣੇ ਆਸ ਪਾਸ ਕਿਤੇ ਵੀ ਪਾਣੀ ਨਾ ਖੜਾ ਹੋਣ ਦਿਤਾ ਜਾਵੇ , ਕਿਉਂਕਿ ਖੜੇ ਪਾਣੀ ਵਿਚ ਮਲੇਰੀਆ ਅਤੇ ਡੇਂਗੂ ਮੱਛਰ ਦਾ ਲਾਰਵਾ ਵੱਧਦਾ ਫੁਲਦਾ ਹੈ ।ਇਸ ਸਮੇ ਡੇਂਗੂ ਅਤੇ ਮਲੇਰੀਏ ਸਬੰਧੀ ਪੈਫਲਿਟ ਵੀ ਦਿੱਤੇ ਗਏ।ਇਸ ਟੀਮ ਵਿਚ ਐਸ.ਆਈ ਅਮਰਜੀਤ ਸਿੰਘ ਅਤੇ ਐਸ.ਆਈ ਹਰਜਿੰਦਰ ਸਿੰਘ ,ਮਲਕੀਤ ਸਿੰਘ ਮੇਲ ਵਰਕਰ ਹਾਜਰ ਸਨ ।

Share Button

Leave a Reply

Your email address will not be published. Required fields are marked *