ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਵੱਲੋਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜੀ

ss1

ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਵੱਲੋਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜੀ
ਰਾਜਪੁਰਾ ਐਸ.ਡੀ.ਐਮ ਨੂੰ ਪ੍ਰਧਾਨ ਮੰਤਰੀ ਦੇ ਨਾਂ ਸੌਂਪਿਆ ਮੰਗ ਪੱਤਰ

16-nov-saini-photo-1ਰਾਜਪੁੁਰਾ, 16 ਨਵੰਬਰ (ਐਚ.ਐਸ.ਸੈਣੀ)ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਇਥੋਂ ਦੇ ਸਰਕਾਰੀ ਏ.ਪੀ.ਜੈਨ ਸਿਵਲ ਹਸਪਤਾਲ ਵਿੱਚ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਸਵੇਰੇ 11 ਵਜੇ ਸਵੇਰੇ ਤੋਂ ਦੁਪਹਿਰ 1 ਵਜੇ ਤੱਕ ਦੋ ਘੰਟੇ ਰਾਜਪੁਰਾ ਐਸੋਸੀਏਨ ਦੇ ਪ੍ਰਧਾਨ ਡਾ. ਐ.ਕੇ.ਐਸ ਚਾਵਲਾ, ਡਾ. ਅਜੈ ਸੌਫਤ, ਡਾ. ਜ਼ਸਪਾਲ ਸਿੰਘ ਭਾਟੀਆ ਅਤੇ ਡਾ. ਉਮ ਪ੍ਰਕਾਸ਼ ਦੀ ਸਾਂਝੀ ਅਗੁਵਾਈ ਵਿੱਚ ਸਾਰੇ ਮਾਹਿਰ ਸਰਕਾਰੀ ਅਤੇ ਪ੍ਰਾਈਵੇਟ ਡਾਕਟਰ ਪ੍ਰੇਮਰਾਜ, ਬਿਪਨਜੀਤ ਸਿੰਘ ਖੋਸਾ, ਮਨਜੀਤ ਸਿੰਘ, ਨਿਤਿਨ ਕੁਮਾਰ, ਸੰਨੀ ਨਾਰੰਗ, ਸਵੀਤਾ ਧਵਨ, ਹਰਪ੍ਰੀਤ ਕੋਰ ਧਾਲੀਵਾਲ, ਅੰਜੂ ਖੁਰਾਣਾ, ਬਿਧੀ ਕੌਰ, ਰਾਜਿੰਦਰ ਗਰਗ, ਸੁਭਾਸ਼ ਸਚਦੇਵਾ, ਸੁਧਾ ਗਰੋਵਰ, ਸਰਬਜੀਤ ਸਿੰਘ ਭਟੇੜੀ, ਬੀ.ਕੇ.ਖੁਰਾਣਾ, ਦਿਨੇਸ਼ ਗਰਗ, ਅਸ਼ਵਨੀ ਧੀਰ, ਸਰਬਜੀਤ ਸਿੰਘ ਚਮਾਰੂ ਵਾਲੇ, ਸ਼ਾਮ ਸਿੰਘ, ਜੀ.ਐਸ ਸੇਤੀਆ, ਪ੍ਰਵੀਨ ਗਰਗ, ਯੋਗੇਸ਼ ਅਰੋੜਾ) ਹੜਤਾਲ ਸ਼ੁਰੂ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਸ਼ਹਿਰ ਵਿਚ ਰੋਸ ਰੈਲੀ ਕੱਢਣ ਉਪਰੰਤ ਐਸ.ਡੀ.ਐਮ ਰਾਜਪੁਰਾ ਹਰਪ੍ਰੀਤ ਸਿੰਘ ਸੂਦਨ ਨੂੰ ਪ੍ਰਧਾਨ ਮੰਤਰੀ ਦੇ ਨਾਂ ਉਹਨਾਂ ਦੀ ਸਰਕਾਰੀ ਰਿਹਾਇਸ਼ ਵਿੱਚ ਮੰਗ ਪੱਤਰ ਸੌਂਪਿਆ ਗਿਆ।
ਇਸ ਰੋਸ ਰੈਲੀ ਦੌਰਾਨ ਸੰਸਥਾ ਦੇ ਆਗੂ ਡਾਕਟਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਡਾਕਟਰਾਂ ਦੀ ਮੰਗਾਂ ਨੂੰ ਅਣਗੋਲਿਆਂ ਕਰਦਿਆਂ 2015 ਬਿਲ ਵਿਚ ਮੈਡੀਕਲ ਕੌਂਸਲ ਆਫ ਇੰਡੀਆ ਨੂੰ ਭੰਗ ਕਰਕੇ ਨੈਸ਼ਨਲ ਮੈਡੀਕਲ ਕਂੌਸਲ ਬਣਾ ਦਿੱਤੀ ਹੈ। ਇਸ ਕੌਂਸਲ ਵਿੱਚ ਅਜਿਹੇ ਮੈਂਬਰ ਮੈਂਬਰ ਪਾਰਲੀਮੈਂਟ, ਵਿਧਾਇਕ ਅਤੇ ਅਮੀਰ ਘਰਾਣਿਆਂ ਦੇ ਲੋਕ ਨਾਮਜਦ ਕੀਤੇ ਹਨ ਜਿਨ੍ਹਾਂ ਨੂੰ ਮੈਡੀਕਲ ਲਾਈਨ ਬਾਰੇ ਕੁੱਝ ਵੀ ਪਤਾ ਨਹੀਂ ਤੇ ਪੈਸੇ ਦੇ ਜ਼ੋਰ ਨਾਲ ਵੱਡੇ ਵੱਡੇ ਨਿੱਜੀ ਹਸਪਤਾਲ ਅਤੇ ਮੈਡੀਕਲ ਕਾਲਜ਼ ਖੋਲੇ ਹੋਏ ਹਨ।ਇਸ ਦਾ ਵਿਰੋਧ ਹੋਣ ਤੇ ਸਰਕਾਰ ਨੇ ਇੱਕ ਸਟੈਂਡਿੰਗ ਕਮੇਟੀ ਬਣਾਈ ਪਰ ਸਾਲ ਬੀਤਣ ਤੋਂ ਬਾਅਦ ਵੀ ਇਸ ਕਮੇਟੀ ਦੀ ਰਿਪੋਰਟ ਨਹੀਂ ਆਈ।ਉਹਨਾਂ ਸਪਸ਼ਟ ਕੀਤਾ ਕਿ ਅਜਿਹੇ ਵਿਅਕਤੀਆਂ ਨੂੰ ਨਾਮਜਦ ਕਰਨ ਨਾਲ ਸਿਰਫ ਅਮੀਰ ਆਦਮੀ ਦੇ ਬੱਚੇ ਹੀ ਡਾਕਟਰੀ ਦੀ ਪੜ੍ਹਾਈ ਕਰ ਸਕਦੇ ਹਨ ਤੇ ਗਰੀਬ ਦੇ ਬੱਚੇ ਡਾਕਟਰ ਬਣਨ ਬਾਰੇ ਸੋਚ ਵੀ ਨਹੀਂ ਸਕਦੇ। ਆਗੂਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਐਕਟ ਅਨੁਸਾਰ ਹੁਣ ਐਮ.ਬੀ.ਬੀ.ਐਸ ਪਾਸ ਕਰਨ ਤੋਂ ਬਾਅਦ ਵੀ ਨਿੱਜੀ ਪ੍ਰੈਕਟਿਸ ਜਾਂ ਸਰਕਾਰੀ ਨੌਕਰੀ ਕਰਨ ਲਈ ਮਿਲਣ ਵਾਲੇ ਲਾਈਸੈਂਸ ਲਈ ਇੱਕ ਹੋਰ ਪ੍ਰੀਖਿਆ ਪਾਸ ਕਰਨੀ ਹੋਵੇਗੀ।ਜੋ ਕਿ ਪਾਸ ਹੋਏ ਵਿਦਿਆਰਥੀਆਂ ਨਾਲ ਧੋਖਾ ਹੈ। ਉਹਨਾਂ ਮੰਗ ਕੀਤੀ ਕਿ ਨੈਸ਼ਨਲ ਮੈਡੀਕਲ ਕੌਂਸਲ ਭੰਗ ਕਰਕੇ ਮੈਡੀਕਲ ਕੌਂਸਲ ਆਫ ਇੰਡੀਆ ਬਹਾਲ ਕਰਨ, ਇਲਾਜ ਦੋਰਾਨ ਹੋਈ ਮਰੀਜ ਦੀ ਮੌਤ ਉਪਰੰਤ ਲੋਕਾਂ ਵੱਲੋਂ ਡਾਕਟਰਾਂ ਨਾਲ ਕੁੱਟਮਾਰ ਕਰਨਾ ਤੇ ਸੈਕਸ ਸਬੰਧੀ ਕੀਤੀ ਜਾਣ ਵਾਲੇ ਟੈਸਟ ਸਬੰਧੀ ਕਾਗਜ਼ੀ ਕਾਰਵਾਈ ਵਿੱਚ ਮਮੂਲੀ ਘਾਟ ਹੋਣ ਤੇ ਕਾਰਵਾਈ ਕਰਨਾ ਸਰਕਾਰ ਬੰਦ ਕਰੇ।ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।

Share Button

Leave a Reply

Your email address will not be published. Required fields are marked *