ਸਰਕਾਰਾਂ ਦੀ ਨਲਾਇਕੀ ਕਾਰਨ ਮਜਦੁਰ ਹੱਕਾਂ ਤੋਂ ਵਾਂਝੇ-ਦਿਨੇਸ਼ ਚੱਡਾ

ss1

1-26ਬੋਹਾ 31 ਮਈ (ਦਰਸ਼ਨ ਹਾਕਮਵਾਲਾ)-ਆਮ ਆਦਮੀ ਪਾਰਟੀ ਹਰ ਵਰਗ ਵਿੱਚ ਅਪਣਾਂ ਅਧਾਰ ਮਜਬੂਤ ਕਰਨ ਲਈ ਵੱਖ ਵੱਖ ਮੁਹਿੰਮਾਂ ਚਲਾਕੇ ਅਪਣਾਂ ਪ੍ਰਚਾਰ ਦਿਨੋਂ ਦਿਨ ਤੇਜ ਕਰ ਰਹੀ ਹੈ।ਇਸ ਤਹਿਤ ਅੱਜ ਨੇੜਲੇ ਪਿੰਡ ਕਲੀਪੁਰ ਦੇ ਮਜਦੂਰ ਭਾਈਚਾਰੇ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੁਕ ਕਰਨ ਲਈ ਮਜਦੂਰ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪਾਰਟੀ ਦੀ ਆਰ.ਟੀ.ਆਈ. ਟੀਮ ਦੇ ਸੂਬਾ ਇੰਚਾਰਜ ਐਡਵੋਕੇਟ ਦਿਨੇਸ਼ ਚੱਡਾ ਨੇ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਜਦੂਰਾਂ ਦੀ ਭਲਾਈ ਲਈ 20 ਸਾਲ ਪਹਿਲਾਂ ਤੋਂ ਬਣੇ ਕਨੂੰਨ ਸਮੇਂ ਦੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਹਾਲੇ ਤੱਕ ਲਾਗੂ ਨਹੀ ਹੋ ਸਕੇ ਜਿਸ ਕਾਰਨ ਮਜਦੂਰ ਹਾਲੇ ਤੱਕ ਅਪਣੇ ਅਸਲੀ ਹੱਕਾਂ ਤੋਂ ਵਾਂਝੇ ਹਨ।ਉਹਨਾਂ ਆਖਿਆ ਕਿ ਸੂਬੇ ਵਿਚ ਆਪ ਦੀ ਸਰਕਾਰ ਬਣਦਿਆਂ ਹੀ ਮਜਦੁਰਾਂ ਨੂੰ ਹਰ ਤਰਾਂ ਦੀ ਸਹੂਲਤਾਂ ਮੁੱਹਈਆ ਕਰਵਾਉਣ ਦੇ ਯਤਨ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ।ਉਹਨਾਂ ਮਜਦੁਰਾਂ ਨੂੰ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਦੇ ਝੂਠੇ ਵਾਅਦਿਆਂ ਅਤੇ ਦਾਅਵਿਆਂ ਤੋਂ ਸੁਚੇਤ ਰਹਿਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੜਨ ਦੀ ਅਪੀਲ ਕੀਤੀ।ਇਸ ਮੌਕੇ ਰਾਜਵਿੰਦਰ ਸਿੰਘ ਕਲੀਪੁਰ,ਜਗਵਿੰਦਰ ਸਿੰਘ ਧਰਮਪੁਰਾ,ਜਗਮੀਤ ਸਿੰਘ ਆਦਿ ਪਾਰਟੀ ਵਰਕਰ ਅਤੇ ਭਾਰੀ ਗਿਣਤੀ ਵਿੱਚ ਮਜਦੂਰ ਮੌਜੂਦ ਸਨ।

Share Button

Leave a Reply

Your email address will not be published. Required fields are marked *