Fri. Apr 19th, 2019

ਸਰਕਲ ਪੱਧਰੀ ਮੀਟਿੰਗ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਦਾ ਭਰਵਾਂ ਸਵਾਗਤ

ਸਰਕਲ ਪੱਧਰੀ ਮੀਟਿੰਗ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਦਾ ਭਰਵਾਂ ਸਵਾਗਤ

img-20161203-wa0059ਬੋਹਾ,3 ਨਵੰਬਰ(ਪੱਤਰ ਪ੍ਰੇਰਕ):ਰਾਂਖਵੇਂ ਵਿਧਾਨ ਸਭਾ ਹਲਕਾ ਬੁਢਲਾਡਾ ਤੋ ਅਕਾਲੀ-ਭਜਾਪਾ ਗੱਠਜੋੜ ਦੁਆਰਾ ਵਿਧਾਨ ਸਭਾ ਚੋਣਾਂ 2017 ਲਈ ਚੋਣ ਮੈਦਾਨ ਚ ਉ਼਼ਤਾਰੇ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਅੱਜ ਸਰਕਲ ਬੋਹਾ ਦੇ ਅਕਾਲੀ ਵਰਕਰਾਂ ਦੀ ਇੱਕ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਬਾਰਾ ਸਾਹਿਬ ਵਿਖੇ ਆਯੋਜਿਤ ਕੀਤੀ ਗਈ।ਜਿਸ ਵਿੱਚ ਜਿੱਥੇ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਿੱਜੀ ਸਹਾਇਕ ਅਨਮੋਲਪ੍ਰੀਤ ਸਿੰਘ, ਸਾਬਕਾ ਜਿਲ੍ਹਾ ਪ੍ਰਧਾਨ ਹਰਬੰਤ ਸਿੰਘ ਦਾਤੇਵਾਸ ਅਤੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਾੜਾ ਨੇ ਸ਼ਿਰਕਤ ਕੀਤੀ ਉਥੇ ਸਰਕਲ ਦੇ ਸੈਕੜੇ ਵਰਕਰਾਂ ਅਤੇ ਪਾਰਟੀ ਲੀਡਰਸ਼ਿੱਪ ਨੇ ਭਾਗ ਲਿਆ।ਮੀਟਿੰਗ ਦੌਰਾਨ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਦੌਰਾਨ ਮਾਰਕਿਟ ਕਮੇਟੀ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ, ਜਨਰਲ ਕੌਸਲ ਮੈਬਰ ਹੰਸਾ ਸਿੰਘ ਬੀ.ਈ.ਓ,ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ ਉੱਪਲ,ਉੱਪ ਪ੍ਰਧਾਨ ਜਗਤਾਰ ਸਿੰਘ ਤਾਰੀ,ਭਾਜਪਾ ਦੇ ਮੰਡਲ ਪ੍ਰਧਾਨ ਸੁਨੀਲ ਕੁਮਾਰ,ਸਰਕਲ ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ,ਜਥੇਦਾਰ ਮੱਘਰ ਸਿੰਘ ਦਈਆ,ਮੇਜਰ ਸਿੰਘ ਗਿੱਲ,ਸਿਕੰਦਰ ਸਿੰਘ ਰਿਉਦ,ਬਿੰਦਰ ਮੰਘਾਣੀਆਂ,ਮਲਕੀਤ ਸਿੰਘ ਗਾਮੀਵਾਲਾ,ਇਸਤਰੀ ਅਕਾਲੀ ਆਗੂ ਦਲਜੀਤ ਕੌਰ ਸਰਾਂ,ਦਲਵੀਰ ਕੌਰ ਸਰਾਂ ਸਮੇਤ ਵੱਖ-ਵੱਖ ਬੁਲਾਰਿਆਂ ਨੇ ਹਲਕੇ ਅੰਦਰ ਪੜ੍ਹੇ-ਲਿਖੇ, ਬੇਦਾਗ ਅਤੇ ਇਮਾਨਦਾਰ ਵਿਆਕਤੀ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੂੰ ਹਲਕੇ ਤੋ ਵਿਧਾਨ ਸਭਾ ਚੋਣਾਂ 2017 ਲਈ ਉਮੀਦਵਾਰ ਐਲਾਣਕੇ ਜਿੱਥੇ ਵਿਰੋਧੀ ਪਾਰਟੀਆਂ ਨੂੰ ਚਿੱਤ ਕਰ ਦਿੱਤਾ ਹੈ,ਉਥੇ ਇਸ ਨਾਲ ਹਲਕੇ ਅੰਦਰਲੀ ਧੜੇਬੰਦੀ ਨੂੰ ਵੀ ‘ਨੱਥ’ ਪੈ ਗਈ ਹੈ।ਬੁਲਾਰਿਆਂ ਕਿਹਾ ਕਿ ਉਹ ਪਾਰਟੀ ਦੇ ਹਰ ਹੁਕਮ ਨੂੰ ਸਿਰ-ਮੱਥੇ ਮੰਨਦੇ ਹੋਏ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੂੰ ਰਿਕਾਰਡ ਵੋਟਾਂ ਨਾਲ ਜਿਤਾਕੇ ਇਸ ਸੀਟ ਪਾਰਟੀ ਦੀ ਝੋਲੀ ਪਾਉਣਗੇ।ਇਸ ਮੌਕੇ ਉਮੀਦਵਾਰ ਵਜੋ ਐਲਾਣੇ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੇ ਕਿਹਾ ਕਿ ਉਹ ਪਾਰਟੀ ਵਰਕਰਾਂ ਨਾਲ ਹਮ-ਮਸ਼ਵਰਾ ਹੋਕੇ ਹਲਕੇ ਨੂੰ ਵਿਕਾਸ ਦੀਆਂ ਬੁਲੰਧੀਆਂ ਤੱਕ ਲੈਕੇ ਜਾਣਗੇ।ਉਨਾਂ ਇਹ ਵੀ ਵਿਸ਼ਵਾਸ਼ ਦਵਾਇਆ ਕਿ ਉਹ ਪਾਰਟੀ ਦੁਆਰਾ ਲਗਾਈ ਹਰ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਸੰਤੋਖ ਸਿੰਘ ਭੀਮੜ,ਸਤਵੰਤ ਸਿੰਘ ਭੀਮੜਾ,ਸਰਪੰਚ ਦਰਸ਼ਨ ਸਿੰਘ ਗੰਢੂ ਕਲਾਂ,ਸਰਪੰਚ ਦਰਸ਼ਨ ਸਿੰਘ ਗੰਢੂ ਖੁਰਦ,ਸਰਪੰਚ ਸੁਖਦੇਵ ਸਿੰਘ ਬੀਰੇਵਾਲਾ ਡੋਗਰਾ,ਸਰਪੰਚ ਜਮਨਾ ਸਿੰਘ ਆਂਡਿਆਂਵਾਲੀ,ਸਰਪੰਚ ਅਵਤਾਰ ਸਿੰਘ ਗਾਮੀਵਾਲਾ,ਸਰਪੰਚ ਤਾਰਾ ਸਿੰਘ ਲੱਖੀਵਾਲਾ,ਸਰਪੰਚ ਸ਼ਮਸ਼ੇਰ ਸਿੰਘ ਮੰਘਾਣੀਆਂ,ਜਿਲ੍ਹਾ ਪ੍ਰੀਸ਼ਦ ਮੈਬਰ ਕੁਲਵੰਤ ਸਿੰਘ ਛਮਲੀ,ਬਿੰਦਰ ਸਿੰਘ ਹਾਕਮ ਵਾਲਾ,ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਮੰਗਲਾ,ਸਰਪੰਚ ਭੋਲਾ ਸਿੰਘ ਨਰਸੋਤ,ਸਰਪੰਚ ਸਰਦੂਲ ਸਿੰਘ ਬੋਹਾ,ਐਮ.ਸੀ ਜੀਤਾ ਰਾਮ ਲਾਲਕਾ,ਸਰਪੰਚ ਸੁਖਵਿੰਦਰ ਸਿੰਘ ਤਾਲਬਵਾਲਾ,ਸਾਬਕਾ ਸਰਪੰਚ ਗੁਲਾਬ ਸਿੰਘ ਤਾਲਬਵਾਲਾ,ਸਰਪੰਚ ਰਾਜਵਿੰਦਰ ਸਿੰਘ ਮੰਡੇਰ,ਸਾਬਕਾ ਸਰਪੰਚ ਦਰਸ਼ਨ ਸਿੰਘ ਮੰਘਾਣੀਆਂ,ਐਮ.ਸੀ ਪ੍ਰਸ਼ੋਤਮ ਸਿੰਘ ਬੱਗਾ,ਐਮ.ਸੀ ਭੋਲਾ ਸਿੰਘ ਬੋਹਾ,ਪਵਨ ਕੁਮਾਰ ਬੱਗਨ,ਸਰਪੰਚ ਬਲਕਾਰ ਸਿੰਘ ਦਸ਼ਮੇਸ਼ ਨਗਰ,ਮਨਮਿੰਦਰ ਸਿੰਘ ਡੋਡ,ਬਲਾਕ ਸੰਮਤੀ ਮੈਬਰ ਮਿਲਖਾ ਸਿੰਘ ਮਲਕੋ, ਸਮੇਤ ਵੱਡੀ ਗਿਣਤੀ ਲੋਕ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: