ਸਮੇ ਦੇ ਬਦਲੇ ਰੰਗ ‘ਲੈ ਲਓ ਤੱਕਲੇ ਖੁਰਚਣੇ’ ‘ਦੀਆਂ ਅਵਾਜਾਂ ਹੋਈਆਂ ਬੰਦ’

ss1

ਸਮੇ ਦੇ ਬਦਲੇ ਰੰਗ ‘ਲੈ ਲਓ ਤੱਕਲੇ ਖੁਰਚਣੇ’ ‘ਦੀਆਂ ਅਵਾਜਾਂ ਹੋਈਆਂ ਬੰਦ’
‘ਰੋਜੀ ਰੋਟੀ ਚਲਾਉਣ ਲਈ ਵੇਚ ਰਹੇ ਨੇ ਕਬੀਲੇ ਦੇ ਲੋਕ ਫੈਕਟਰੀ ਬਣਿਆ ਸਮਾਨ

ਬਰਨਾਲਾ, ਬੰਧਨ ਤੋੜ ਸਿੰਘ: ਭਾਰਤੀ ਸਭਿਆਚਾਰ ਬਹੁਤ ਰੰਗੀਨੀਆਂ ਭਰਿਆ ਹੋਇਆ ਅਤੇ ਰਿਹਾ ਹੈ ਵੱਖ-ਵੱਖ ਕਬੀਲਿਆਂ ਦੇ ਲੋਕ ਆਪੋ ਆਪਣੇ ਕਿਰਤ ਧੰਦੇ ਕਰਨ ਨਾਲ ਵੱਖਰੀ ਪਹਿਚਾਣ ਦਰਸਾਉਦੇ ਰਹੇ ਹਨ। ਪਰ ਦੁਨੀਆਂ ਦੇ ਗਲੋਬਲ ਸਾਧਨਾਂ ਦੇ ਬਦਲਣ ਨਾਲ ਇਹ ਕਬੀਲੇ ਜਿਵੇ ਕਿ ਗੱਡੀ-ਲੁਹਾਰ ਅਤੇ ਸਿਕਲੀਗਰ ਕਬੀਲੇ ਵਾਲਿਆਂ ਦੇ ਕਿਰਤ ਧੰਦੇ ਨੂੰ ਧੱਕਾ ਲੱਗ ਗਿਆ ਜਿਸ ਨਾਲ ਇਨਾਂ ਦੇ ਪਰਿਵਾਰਾਂ ਦਾ ਰੋਜਾਨਾ ਰੋਜੀ ਰੋਟੀ ਦਾ ਗੁਜਾਰਾ ਮੁਸਕਿਲ ਹੁੰਦਾ ਜਾ ਰਿਹਾ ਹੈ । ਬਜਾਰ ਨੇ ਨਵੇ ਰੋਜਾਨਾ ਸਾਧਨਾਂ ਨੇ ਕਈਆਂ ਦੀ ਰੋਟੀ ਖੋਹਣੀ ਸੁਰੂ ਕਰ ਦਿੱਤੀ ਹੈ ਹੁਣ ਜਦੋਂ ਨਵੇਂ ਸਾਧਨ ਆ ਰਹੇ ਹਨ ਤਾਂ ਗੱਡੀ ਲੁਹਾਰ ਜੋ ਆਮ ਕਰਕੇ ਤੱਕਲੇ,ਖੁਰਚਣੇ, ਬੱਠਲ ਬਾਲਟੀਆਂ ਦੇ ਥੱਲੇ ਲਾਉਣੇ,ਕਣਕ ਆਟਾ ਪਾਉਣ ਵਾਲੇ ਢੋਲ ਮੁਰੰਮਤ ਕਰਕੇ ਦੇਣੇ ਵਰਗੇ ਕੰਮ ਜਿਥੇ ਲੋਕਾਂ ਦੀ ਰੋਜਾਨਾ ਜਿੰਦਗੀ ਦੀਆਂ ਲੋੜਾ ਪੂਰੀਆਂ ਕਰਦੇ ਸਨ ਉਥੇ ਇਨਾਂ ਕੰਮ ਕਰਨ ਵਾਲੇ ਲੁਹਾਰਾਂ ਨੂੰ ਰੋਜੀ ਰੋਟੀ ਵੀ ਮੁਹੱਈਆ ਕਰਦੇ ਸਨ ਅਤੇ ਇਸ ਨਾਲ ਲੋਕ ਬੋਲੇ ਵੀ ਜੁੜੇ ਹੋਏ ਸਨ ਜਿਵੇਂ ‘ਲੈ ਲਓ ਤੱਕਲੇ ਖੁਰਚਣੇ’ ਬੱਠਲ ਬਾਲਟੀਆਂ ਦੇ ਥੱਲੇ ਲਵਾ ਲਓ ਦੇ ਬੋਲ ਆਮ ਪਿੰਡਾਂ ਦੀਆਂ ਗਲੀਆਂ ਕੂਚਿਆਂ ਤੇ ਸੁਣਾਈ ਦਿੰਦੇ ਸਨ ਅਤੇ ਕੰਨਾ ਵਿਚ ਰਸ ਘੋਲਦੇ ਸਨ । ਪਰ ਹੁਣ ਦੁਨੀਆਂ ਦੇ ਨੈਟਵਰਕ ਨਾਲ ਜੁੜਣ ਨਾਲ ਜੋ ਉਹ ਸਾਧਨ ਹਨ ਉਹ ਖਤਮ ਹੋ ਗਏ ਅਤੇ ਨਵੇਂ ਫੈਕਟਰੀ ਅੰਦਰ ਬਣਨ ਵਾਲੇ ਪਲਾਸਟਿਕ ਦੇ ਸਮਾਨ ਬਜਾਰ ਵਿਚ ਆ ਗਏ ਹਨ ਅਤੇ ਚਰਖੇ ਚੱਕੇ ਗਏ ਕੋਈ ਚਰਖਾ ਕੱਤਣ ਵਾਲੀ ਤ੍ਰੀਮਤ ਹੀ ਨਹੀ ਰਹੀ ਅਤੇ ਹੁਣ ਗਲ਼ੀਆਂ ਵਿਚ ਅਵਾਜਾਂ ਫੈਕਟਰੀ ਦੇ ਬਣੇ ਸਮਾਨ ਵੇਚਣ ਦੀਆਂ ਆਉਣ ਲੱਗੀਆਂ ਸਮਾਨ ਵੇਚਣ ਵਾਲਿਆਂ ਦੇ ਚਿਹਰੇ ਵੀ ਮੁਰਝਾਏ ਜਾ ਰਹੇ ਹਨ।

Share Button

Leave a Reply

Your email address will not be published. Required fields are marked *