Mon. Aug 19th, 2019

ਸਮੇ ਦੇ ਬਦਲਦੇ ਪ੍ਰਭਾਵ ਦੀ ਕਹਾਣੀ ਬਿਆਨ ਕਰੇਗੀ “ਮੀ ਐਡ ਮਿਸਟਰ ਕਨੇਡੀਅਨ”

ਸਮੇ ਦੇ ਬਦਲਦੇ ਪ੍ਰਭਾਵ ਦੀ ਕਹਾਣੀ ਬਿਆਨ ਕਰੇਗੀ “ਮੀ ਐਡ ਮਿਸਟਰ ਕਨੇਡੀਅਨ”

ਪੰਜਾਬੀ ਸਿਨੇਮੇ ਵਿੱਚ ਅੱਜਕੱਲ੍ਹ ਵਧੀਆਂ ਗੱਲ ਇਹ ਹੋ ਰਹੀ ਹੈ ਕਿ ਅਜੋਕੇ ਦੌਰ ਵਿੱਚ ਬਣ ਰਹੀਆਂ ਫਿਲਮਾਂ ਜ਼ਰੀਏ ਅਸਲ ਸਮਾਜਿਕ ਮੁੱਦਿਆਂ ਨੂੰ ਬੜੇ ਗੰਭੀਰ ਢੰਗ ਨਾਲ ਛੋਹਿਆਂ ਜਾ ਰਿਹਾ ਹੈ।ਜਮੀਨੀ ਹਕੀਕਤ ਨਾਲ ਜੁੜੀਆਂ ਫਿਲਮਾਂ ਦਾ ਨਿਰਮਾਣ ਹੋਣਾ ਕਿਸੇ ਵੀ ਭਾਸ਼ਾ ਦੇ ਸਿਨੇਮੇ ਲਈ ਬੜੀ ਅਹਿਮ ਗੱਲ ਮੰਨਿਆਂ ਜਾਦਾ ਹੈ।ਬਦਲਾਅ ਹਰ ਸਮਾਜ ਲਈ ਜਰੂਰੀ ਹੈ।ਪਰ ਇਕਦਮ ਆਏ ਇਸ ਬਦਲਾਉ ਨੇ ਸਾਡੀਆਂ ਸਮਾਜਿਕ ਤੇ ਨੈਤਿਕ ਕਦਰਾਂ ਕੀਮਤਾ ਨੂੰ ਜੋ ਵੱਡੀ ਢਾਅ ਲਾਈ ਹੈ ਇਹ ਇੱਕ ਅਹਿਮ ਮਸਲਾ ਹੈ।ਇਹਨਾਂ ਅਜੋਕੇ ਅਸਲ ਹਾਲਾਤਾਂ ਨੂੰ ਆਧਾਰ ਬਣਾਕੇ ਫਿਲਮ“ਮੀ ਐਡ ਮਿਸਟਰ ਕਨੇਡੀਅਨ” ਦਾ ਨਿਰਮਾਣ ਕੀਤਾ ਗਿਆ ਹੈ।ਸਟੂਡਿਉ ਸੈਵਨ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਦੇਸ਼ਕ ਨਗੇਂਦਰ ਚੌਹਾਨ ਹਨ।ਜਦਕਿ ਫਿਲਮ ਦੇ ਲੇਖਕ ਤੇ ਨਿਰਮਾਤਾ ਸੰਜੀਵ ਝਾਂਜੀ ਹਨ।ਫਿਲਮ ਵਿੱਚ ਦਿਖਾਇਆਂ ਗਿਆਂ ਹੈ ਕਿ ਕਿਵੇ ਮਾਪੇ ਵਿਦੇਸ਼ ਤੋ ਆਏ ਮੁੰਡਿਆ ਨਾਲ ਆਪਣੀਆ ਕੁੜੀਆ ਬਿਨਾ ਸੋਚੇ ਸਮਝੇ ਸਿਰਫ ਇਸ ਲਈ ਵਿਆਹ ਦਿੰਦੇ ਹਨ ਤਾ ਕਿ ਉਹ ਖੁਦ ਵਿਦੇਸ਼ ਵਿੱਚ ਸੈਟਲ ਹੋ ਸਕਣ।ਇਸ ਤਰਾ ਕਈ ਵਾਰ ਉਹ ਠੱਗੀਆਂ ਠੋਰੀਆਂ ਸ਼ਿਕਾਰ ਵੀ ਹੋ ਜਾਦੇ ਹਨ।ਨਾਲ ਹੀ ਇਹ ਦਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਪੰਜਾਬ ਦੀਆਂ ਮੁਟਿਆਰਾਂ ਜੋ ਆਪਣੇ ਠੇਠ ਪਹਿਰਾਵੇ ਲਈ ਜਾਣੀਆਂ ਜਾਦੀਆਂ ਸਨ ਸਮੇ ਦੀ ਲਪੇਟ ਵਿੱਚ ਆ ਕੇ ਉਹ ਉਸ ਪਛਾਣ ਨੂੰ ਭੁੱਲ ਰਹੀਆਂ ਹਨ।
ਫਿਲਮ ਬਾਰੇ ਜਾਣਕਾਰੀ ਸਾਝੀ ਕਰਦਿਆਂ ਨਿਰਮਾਤਾ ਸੰਜੀਵ ਝਾਂਜੀ ਨੇ ਦੱਸਿਆ ਕਿ ਉਹ ਲੰਮੇ ਸਮੇ ਤੋ ਵਿਦੇਸ਼ੀ ਵਸਨੀਕ ਹਨ।ਅਤੇ ਉਹਨਾ ਨੇ ਉੱਥੇ ਰਹਿੰਦਿਆਂ ਇਹ ਮਹਿਸੂਸ ਕੀਤਾ ਕਿ ਜਿਸ ਦੌਰ ਵਿੱਚੋ ਪੰਜਾਬੀ ਸਿਨੇਮਾ ਗੁਜ਼ਰ ਰਿਹਾ ਹੈ ਉਸ ਵਿੱਚ ਹੋਰ ਚੰਗੇ ਵਿਸ਼ਿਆਂ ਦੀ ਜਰੂਰਤ ਹੈ।ਅਤੇ ਸਾਡੀ ਫਿਲਮ ਦਾ ਵਿਸ਼ਾ ਅਜੋਕੇ ਮਾਹੋਲ ਦੇ ਬਿਲਕੁਲ ਅਣੁਕੂਲ ਹੈ।ਹਰ ਪੱਖੋ ਬੇਹਤਰ ਇਸ ਫਿਲਮ ਨੂੰ ਲਿਖਣ ਤੇ ਪ੍ਰੋਡਿਊਸ ਕਰਨ ਤੋ ਇਲਾਵਾ ਉਹ ਫਿਲਮ ਰਾਹੀ ਬਤੌਰ ਹੀਰੋ ਵੀ ਡੈਬਿਊ ਕਰ ਰਹੇ ਹਨ।ਉਹਨਾ ਤੋ ਇਲਾਵਾ ਫਿਲਮ ਵਿੱਚ ਸੁਰਿੰਦਰ ਸ਼ਿੰਦਾ,ਅਮਰਦੀਪ ਮੰਨਾ,ਦਿਲਰਾਜ ਕੌਰ,ਮੈਡਮ ਗੁਰਪ੍ਰੀਤ ਕੌਰ ਭੰਗੂ,ਅਰੂਸ਼ੀ ਜੈਨ,ਅਮਨ ਕੋਤਿਸ਼,ਸਰਬਜੀਤ ਮਾਂਗਟ,ਰਾਣਾ ਭੰਗੂ,ਰਾਜਵੀਰ ਸਿੰਘ,ਸੁਖਬੀਰ ਗਿੱਲ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ।ਫਿਲਮਾਂ ਦਾ ਸੰਗੀਤ ਵੀ ਫਿਲਮ ਮੁਤਾਬਿਕ ਬੜਾ ਢੁੱਕਵਾ ਹੈ।ਫਿਲਮ ਵਿੱਚ ਸੁਰਿੰਦਰ ਸ਼ਿੰਦਾ ਵੱਲੋ ਗਾਇਆਂ ਗੀਤ ਪੰਜਾਬ ਦੇ ਪੁਰਾਣੇ ਤੇ ਹੁਣ ਦੇ ਦੌਰ ਵਿਚਲੇ ਅੰਤਰ ਦੀ ਨਰੋਈ ਪੇਸ਼ਕਾਰੀ ਕਰੇਗਾ।ਇਸਦੇ ਇਲਾਵਾ ਸੰਜੀਵ ਝੰਜੀ ਨੇ ਦੱਸਿਆ ਫਿਲਮ ਰਾਹੀ ਇਹ ਵੀ ਦਿਖਾਇਆ ਗਿਆ ਹੈ ਕਿ ਜਿਸ ਸਰਦਾਰੀ ਲਈ ਸਾਡੇ ਗੁਰੁ ਸਹਿਬਾਨਾਂ ਨੇ ਅਨੇਕਾਂ ਸ਼ਹਾਦਤਾਂ ਦਿੱਤੀਆਂ ਅੱਜ ਉਸੇ ਸਰਦਾਰੀ ਤੋ ਬੇਮੁੱਖ ਹੋ ਰਹੀ ਨਸਲ ਨੂੰ ਸਹੀ ਰਾਸਤੇ ਤੇ ਲਿਆਉਣਾ ਕਿੰਨਾ ਲਾਜ਼ਮੀ ਹੈ।ਵਿਲੱਖਣ ਵਿਸ਼ੇ ਦੀ ਪਹਿਲਕਦਮੀ ਕਰਦੀ ਇਹ ਫਿਲਮ 31 ਮਈ ਨੂੰ ਇੰਡੀਆਂ ਅਤੇ 14 ਜੂਨ ਨੂੰ ਯੂ.ਐਸ.ਏ ਅਤੇ ਕਨੇਡਾ ਵਿੱਚ ਰਿਲੀਜ਼ ਕੀਤੀ ਜਾਵੇਗੀ।

ਦੀਪ ਸੰਦੀਪ
9501375047

Leave a Reply

Your email address will not be published. Required fields are marked *

%d bloggers like this: