ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਸਮੇ ਦੀ ਕਦਰ ਅਤੇ ਸਖਤ ਮਿਹਨਤ ਸਫਲਤਾ ਦੀ ਪਹਿਲੀ ਪੌੜੀ

ਸਮੇ ਦੀ ਕਦਰ ਅਤੇ ਸਖਤ ਮਿਹਨਤ ਸਫਲਤਾ ਦੀ ਪਹਿਲੀ ਪੌੜੀ

ਸਮੇ ਦੀ ਕਦਰ ਅਤੇ ਸਖਤ ਮਿਹਨਤ ਹੀ ਸਫਲਤਾ ਦੀ ਪਹਿਲੀ ਪੌੜੀ ਅਤੇ ਸਫਲ ਵਿਆਕਤੀ ਦਾ ਰਾਜ ਹੈ ਜੀ।ਅਤੇ ਤੁਹਾਡੇ ਕੈਰੀਅਰ ਦਾ ਮੁੱਖ ਸਿਧਾਂਤ ਹੈ ਜੀ।ਜਿਸ,ਜਿਸ ਨੇ ਸਮੇ ਦੀ ਕਦਰ ਕੀਤੀ ਉਸਨੇ ਹਰ ਪਾਸੳਿ ਸਫਲਤਾ ਹਾਸ਼ਿਲ ਕੀਤੀ। ਇਸ ਲਈ ਸੁਭਾ ਸਵੇਰੇ ਜਾਗੋ ਅਤੇ ਦਿਨ ਦੀ ਸ਼ੁਰੂਆਤ ਤੋ ਹੀ ਸਮੇ ਦੀ ਕਦਰ ਕਰੋ। ਕਿਉਕਿ ਇੱਕ ਵਾਰ ਲੰਘਿਆ ਸਮਾ ਮੁੜ ਵਾਪਿਸ ਨਹੀ ਆਉਦਾ।ਆਪਣੇ ਕੰਮਾ ਧੰਦਿਆ ਵੱਲ ਵਿਸ਼ੇਸ ਧਿਆਨ ਦਿਉ ਅਤੇ ਜਿਆਦਾ ਮਿਹਨਤ ਲੱਗਣ ਵਾਲੇ ਔਖੇ ਕੰਮ ਪਹਿਲਾ ਨਿਪਟਾੳ ਹਲਕੇ ਕੰਮ ਬਾਅਦ ਵਿੱਚ ਕਰੋ।ਇਸ ਨਾਲ ਥਕਾਵਟ ਵੀ ਨਹੀ ਹੋਵੇਗੀ ਅਤੇ ਸਾਰੇ ਕੰਮ ਵੀ ਜਲਦੀ ਨਿਪਟ ਜਾਣਗੇ ਉੱਪਰੋ ਸਮੇ ਦੀ ਬੱਚਤ ਵੀ ਹੋਵੇਗੀ।

ਇਸ ਲਈ ਹਰ ਕੰਮ ਨਿਯਮ ਅਨੁਸਾਰ ਕਰੋ ਅਤੇ ਆਪਣੇ ਬਚੇ ਹੋਏ ਕੀਮਤੀ ਸਮੇ ਵਿੱਚ ਕੋਈ ਸਾਈਡ ਬਿਜਨਸ ਕਰੋ ਜਿਵੇ ਘਰੇਲੂ ਔਰਤਾ ਲਈ ਸਿਲਾਈ, ਕਢਾਈ, ਬੁਣਾਈ, ਪੇਂਟਿੰਗ, ਪਾਰਲਰ, ਟਿਫਿਨ ਸਰਵਿਸ ਅਤੇ ਛੋਟੇ ਛੋਟੇ ਬੱਚਿਆ ਦੇ ਖਿਡੌਣੇ ਬਣਾਉਣਾ ਆਦਿ ਕੰਮ ਕਰਕੇ ਅਸੀ ਆਪਣੀ ਕਮਾਈ ਵਿੱਚ ਵੀ ਵਾਧਾ ਕਰ ਸਕਦੇ ਹਾਂ ਅਤੇ ਆਪਣੀ ਚੰਗੀ ਜੀਵਨ ਸ਼ੈਲੀ ਵੀ ਬਣਾ ਸਕਦੇ ਹਾਂ।

ਕਿਉਕਿ ਹਰ ਸਮੇ ਨਿੱਕੇ,ਨਿੱਕੇ ਕੰੰਮਾ ਵਿੱਚ ਰੁੱਝੇ ਰਹਿਣ ਨਾਲ ਜੀਵਨ ਦੀ ਗਤੀ ਤੇਜ਼ ਹੁੰਦੀ ਹੈ ਸੁਸਤੀ ਨੇੜੇ ਨਹੀ ਆਉਦੀ।ਇਸ ਤਰਾ ਪੈਸਾ ਕਮਾਕੇ ਕਾਮਯਾਬ ਹੋਣ ਦੇ ਨਾਲ,ਨਾਲ ਤੁਸੀ ਹਮੇਸ਼ਾ ਚੜਦੀ ਕਲਾ ਵਿੱਚ ਰਹੋਗੇ ਅਤੇ ਪ੍ਰਸੰਨਤਾ ਮਹਿਸੂਸ ਕਰੋਗੇ।ਸਮੇ ਦੀ ਕਦਰ ਕਰਨ ਵਾਲਾ ਵਿਆਕਤੀ ਜਿਵੇ,ਜਿਵੇ ਕਾਮਯਾਬੀ ਹਾਸ਼ਿਲ ਕਰਦਾ ਹੈ ਉਵੇ, ਉਵੇ ਕੰਮ ਵੀ ਆਪਣੇ ਆਪ ਹੀ ਸਮੇ ਸਿਰ ਨੇਪਰੇ ਚੜਦੇ ਜਾਦੇ ਹਨ।ਜਿਵੇ,ਜਿਵੇ ਜਿੰਦਗੀ ਦੇ ਨਵੇ,ਨਵੇ ਤਜਰਬੇ ਹੁੰਦੇ ਰਹਿੰਦੇ ਹਨ ਉੰਨਾ ਹੀ ਸਕੂਨ ਅਤੇ ਆਨੰਦ ਮਿਲਦਾ ਹੈ।ਸੋ ਸਖਤ ਮਿਹਨਤ ਦੇ ਨਾਲ,ਨਾਲ ਦੋਸਤੋ ਜਿੰਦਗੀ ਵਿੱਚ ਟਾਇਮ ਮਨੇਜਮਂਟ ਦਾ ਵੀ ਬਹੁਤ ਵੱਡਾ ਰੋਲ ਹੈ ਕਿਉਕਿ ਬੱਚਿਆ ਲਈ ਸਮੇ ਸਿਰ ਕੀਤੀ ਜਾਣ ਵਾਲੀ ਪੜਾਈ, ਟੈਕਨੀਕਲ ਕੋਰਸ, ਤਜਰਬੇਕਾਰ ਸਟਾਫ , ਸਮੇ ਦੀ ਕਦਰ,ਸਖਤ ਮਿਹਨਤ ਅਤੇ ਸਕਾਰਤਮਿਕ ਸੋਚ ਦਾ ਵਿਸ਼ਾਲ ਘੇਰਾ ਹੀ ਕਾਮਯਾਬ ਇਨਸਾਨ ਬਣਾਉਣ ਵਿੱਚ ਸਹਾਈ ਹੁੰਦੇ ਹਨ।ਇਸ ਲਈ ਸਮੇ ਦੀ ਕਦਰ ਅਤੇ ਸਖਤ ਮਿਹਨਤ ਹੀ ਸਾਡੀ ਜਿੰਦਗੀ ਦੇ ਸਭ ਤੋਂ ਵੱਡੇ ਪ੍ਰੈਰਨਾ ਸਰੋਤ ਹਨ।ਸੋ ਜਿੰਦਗੀ ਸਾਨੂੰ ਸਮੇ ਦੀ ਸਹੀ ਵਰਤੋ ਕਰਨੀ ਸਿਖਾਉਦੀ ਹੈ ਅਤੇ ਸਮਾਂ ਸਾਨੂੰ ਜਿੰਦਗੀ ਜਿਉਣ ਦੀ ਕਲਾ ਸਿਖਾਉਦਾ ਹੈ ਜੀ।

ਪਰ ਜਿਹੜੇ ਲੋਕ ਅੱਧ-ਅਧੂਰੇ ਮਨ ਨਾਲ ਕੰਮ ਕਰਦੇ ਹਨ ਸਹੀ ਮੰਨੋ ਤਾਂ ਉਹ ਲੋਕ ਸਮਾ ਹੀ ਬਰਬਾਦ ਕਰਦੇ ਹਨ ਅਤੇ ਨਿਰਾਸਤਾ ਦੇ ਆਲਮ ਵਿੱਚ ਰਹਿੰਦੇ ਹਨ।ਇਸ ਲਈ ਜੋ ਵੀ ਕੰਮ ਕਰੋ ਪੱਕੇ ਪੈਂਰੀ ਕਰੋ,ਸਮੇ ਦੀ ਕਦਰ ਕਰੋ,ਸਖਤ ਮਿਹਨਤ ਅਤੇ ਤੁਹਾਡਾ ਆਤਮਵਿਸ਼ਵਾਸ ਹੀ ਸਫਲਤਾ ਦੀ ਪਹਿਲੀ ਪੌੜੀ ਅਤੇ ਸਫਲ ਵਿਆਕਤੀਆਂ ਦਾ ਰਾਜ ਹੁੰਦਾ ਹੈ ਜੀ।

 

ਪਰਮਜੀਤ ਕੌਰ ਸੋਢੀ

ਭਗਤਾ ਭਾਈ ਕਾ

94786 58384

Leave a Reply

Your email address will not be published. Required fields are marked *

%d bloggers like this: