ਸਮੂਹ ਵਿਭਾਗ ਕੇਂਦਰ ਵੱਲੋ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਤੇ ਪ੍ਰੋਜੈਕਟਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ- ਰੁਪਿੰਦਰ ਸੰਧੂ

ss1

ਸਮੂਹ ਵਿਭਾਗ ਕੇਂਦਰ ਵੱਲੋ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਤੇ ਪ੍ਰੋਜੈਕਟਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ- ਰੁਪਿੰਦਰ ਸੰਧੂ

3-18 (1)

ਬਰਨਾਲਾ, 02 ਜੂਨ : (ਨਰੇਸ਼ ਗਰਗ ) ਜ਼ਿਲੇ ਦੇ ਸਮੂਹ ਵਿਭਾਗਾਂ ਦੇ ਮੁਖੀ ਕੇਂਦਰ ਸਰਕਾਰ ਵੱਲੋ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਪ੍ਰੋਜੈਕਟਾਂ ਅਧੀਨ ਮਿਲੇ ਫੰਡਾਂ ਦੀ ਸਹੀ ਵਰਤੋ ਕਰਕੇ ਲੋਕ ਭਲਾਈ ਸਕੀਮਾਂ ਹੇਠਲੇ ਪੱਧਰ ਤੱਕ ਲਾਗੂ ਕਰਨ ਤਾਂ ਜੋ ਜ਼ਿਲੇ ਦਾ ਕੋਈ ਵੀ ਲਾਭਪਾਤਰੀ ਇਹਨਾਂ ਸਕੀਮਾਂ ਤੋ ਵਾਂਝਾ ਨਾ ਰਹਿ ਸਕੇ।
ਇਹ ਹਦਾਇਤਾਂ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਸ. ਰੁਪਿੰਦਰ ਸਿੰਘ ਸੰਧੂ ਨੇ ਸਥਾਨਕ ਰੈਡ ਕਰਾਸ ਭਵਨ ਵਿਖੇ ਜ਼ਿਲਾ ਯੋਜਨਾ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਮੂਹ ਅਧਿਕਾਰੀਆਂ ਨੂੰ ਕੀਤੀਆਂ। ਇਸ ਦੌਰਾਨ ਸਾਲ 2015-16 ਲਈ ਜ਼ਿਲਾ ਯੋਜਨਾ ਕਮੇਟੀਆਂ ਵੱਲੋ ਪਲਾਨ ਸਕੀਮਾਂ ਅਧੀਨ 11 ਲੱਖ ਰੁਪਏ, ਆਈ.ਸੀ.ਡੀ.ਐਸ. ਪਲਾਨ ਸਕੀਮ ਤਹਿਤ 6.62 ਲੱਖ ਰੁਪਏ ਅਤੇ ਇੰਨਫਾਰਸਟਰੱਕਚਰ ਫਾਰ ਆਂਗਣਵਾੜੀ ਕੇਂਦਰਾਂ ਤੇ ਸਹੂਲਤਾ ਲਈ 14.40 ਲੱਖ ਰੁਪਏ, ਇਸ ਤਰਾਂ ਕੁੱਲ 32.02 ਲੱਖ ਰੁਪਏ ਦੀ ਰਾਸ਼ੀ ਦੀ ਕਾਰਜਬਾਅਦ ਪ੍ਰਵਾਨਗੀ ਦਿੱਤੀ ਗਈ। ਇਸੇ ਤਰਾਂ ਸਾਲ 2016-17 ਲਈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋ ਜ਼ਿਲੇ ਨੂੰ ਕਿਸ਼ੋਰੀ ਸ਼ਕਤੀ ਯੋਜਨਾ ਤਹਿਤ 7.65 ਲੱਖ ਰੁਪਏ, ਸਪਲੀਮੈਂਟਰੀ ਨਿਊਟਰੀਸ਼ਨ ਤਹਿਤ 203.88 ਲੱਖ ਰੁਪਏ, ਇਸ ਤਰਾਂ ਕੁੱਲ 211.53 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਉਪਰੰਤ ਸ. ਸੰਧੂ ਨੇ ਕਿਹਾ ਕਿ ਜ਼ਿਲੇ ਵਿੱਚ ਲੋਕ ਭਲਾਈ ਅਤੇ ਵਿਕਾਸ ਦੇ ਕਾਰਜਾਂ ਨੂੰ ਸਮੇ-ਸਿਰ ਮੁਕੰਮਲ ਕੀਤਾ ਜਾਵੇ।
ਮੀਟਿੰਗ ਦੌਰਾਨ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਨੇ ਵੱਖ-ਵੱਖ ਵਿਭਾਗਾਂ ਤੋ ਆਏ ਅਧਿਕਾਰੀਆਂ ਨੂੰ ਪਲਾਨ ਸਕੀਮਾਂ ਅਧੀਨ ਬਕਾਇਆ ਰਹਿੰਦੇ ਵਰਤੋ ਸਰਟੀਫਿਕੇਟ ਨਾ ਦੇਣ ਸਬੰਧੀ ਸਖ਼ਤ ਨੋਟਿਸ ਲੈਂਦਿਆਂ ਆਦੇਸ਼ ਕੀਤਾ ਕਿ ਜਲਦ ਤੋ ਜਲਦ ਬਿਨਾਂ ਕਿਸੇ ਦੇਰੀ ਤੋ ਵਰਤੋ ਸਰਟੀਫਿਕੇਟ ਦੇਣਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਸਮੂਹ ਵਿਭਾਗ ਸੈਂਟਰਲ ਸਪੋਸਰਡ ਸਕੀਮਾਂ ਤਹਿਤ ਵੱਖ-ਵੱਖ ਵਿਕਾਸ ਕਾਰਜਾਂ ਲੋਕ ਭਲਾਈ ਸਕੀਮਾਂ ਅਧੀਨ ਵਰਤੀ ਰਾਸ਼ੀ ਦਾ ਵਿਸਤਾਰ ਸਹਿਤ ਵੇਰਵਾ ਇਕੱਤਰ ਕਰਕੇ ਰਿਪੋਰਟ ਜਲਦ ਦੇਣ ਤਾਂ ਜੋ ਸਮੇਂ ਸਿਰ ਰਿਪੋਰਟ ਭੇਜੀ ਜਾ ਸਕੇ। ਇਸ ਮੌਕੇ ਉਹਨਾਂ ਕਿਹਾ ਕਿ ਵੱਖ-ਵੱਖ ਵਿਭਾਗਾ ਦੇ ਜੋ ਵੀ ਵਿਕਾਸ ਦੇ ਕਾਰਜ ਚੱਲ ਰਹੇ ਹਨ, ਉਹਨਾਂ ਨੂੰ ਤੈਅ ਪੂਰੇ ਸਮੇਂ ਤੇ ਮੁਕੰਮਲ ਕੀਤਾ ਜਾਵੇ ਅਤੇ ਸਰਕਾਰੀ ਗ੍ਰਾਂਟ ਜਿਸ ਵੀ ਕੰਮ ਲਈ ਆਈ ਹੈ, ਉਸ ਕੰਮ ਲਈ ਵਰਤੀ ਜਾਵੇ। ਉਹਨਾਂ ਕਿਹਾ ਕਿ ਕੰਮ ਦਾ ਮਿਆਰ ਵਧੀਆ ਹੋਣਾ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਸਮੂਹ ਵਿਭਾਗਾਂ ਵੱਲੋ ਜ਼ਿਲੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਲੇਖਾ ਜੋਖਾ ਕੀਤਾ ਗਿਆ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ, ਐਸ ਡੀ ਐਮ ਬਰਨਾਲਾ ਅਮਰਵੀਰ ਸਿੰਘ ਸਿੱਧੂ, ਐਸ.ਪੀ. ਹੈਡਕੁਆਟਰ ਸ. ਹਰਪ੍ਰੀਤ ਸਿੰਘ ਸੰਧੂ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਗੁਰਮੀਤ ਸਿੰਘ ਸਿੱਧੂ, ਉਪ ਅਰਥ ਤੇ ਅੰਕੜਾ ਸਲਾਹਕਾਰ ਸ. ਪਰਮਜੀਤ ਸਿੰਘ ਤੋਂ ਇਲਾਵਾ ਜ਼ਿਲਾ ਯੋਜਨਾ ਕਮੇਟੀ ਦੇ ਮੈਂਬਰ ਕਮੇਟੀ ਮੈਂਬਰ ਸੋਮਾ ਸਿੰਘ, ਗੁਰਦਿਆਲ ਸਿੰਘ, ਨਿਹਾਲ ਸਿੰਘ, ਭੋਲਾ ਸਿੰਘ, ਭਗਵਾਨ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *