ਸਮੁੰਦਰ ਦੇ ਕਿਨਾਰੇ

ss1

ਸਮੁੰਦਰ ਦੇ ਕਿਨਾਰੇ

ਸਾਂਝ ਫੁੱਲਾਂ ਨਾਲ ਪਾਈ ਸੀ ਜਿੰਦਗੀ ਭਰ ਦੀ।

ਓਹਦੀ ਜੁਦਾਈ ਜਾਵੇ ਤੀਲਾ ਤੀਲਾ ਕਰਦੀ।

ਹੱਸਦੇ ਰਹਿੰਦੇ ਸਦਾ, ਦੁਪਿਹਰ ਖਿੜੀ ਵਾਗ,

ਜਿੰਦ, ਜੇਠ ਹਾੜ ਦੀਆ ਧੁੱਪਾ ‘ਚ ਰਹੇ ਠਰਦੀ।

ਤਿੱਪ ਤਿੱਪ ਕਰਕੇ  ਕੋਠੇ ਚੋਣ ਲੱਗ ਪੈਦੇ,

ਕਾਲੀ ਘਟਾ ਘਨਘੋਰ ਜਦ ਹੈ ਵਰਦੀ।

ਮਨ ਮੱਲੋਮੱਲੀ ਓਹਦੇ ਖਿਆਲਾ ‘ਚ ਜਾਵੇ,

ਜਿਵੇ ਮੱਛੀ ਪਾਣੀ ਤੋ ਬਗੈਰ ਹੈ ਮਰਦੀ।

ਨੈਣਾ ਚੋ ਪੀਣ ਵਾਲਾ ਕੋਈ ਕੋਈ ਹੁੰਦਾ,

ਡੋਰ ਤੋ ਬਗੈਰ ਕਦੇ ਗੁੱਡੀ ਨਹੀ ਚੜਦੀ ।

ਗਿਲੇ ਸ਼ਿਕਵੇ ਆਪਣਿਆ ਨਾਲ ਈ ਹੁੰਦੇ,

ਉਂਝ ਮੋਮਬੱਤੀ ਆਪਣੇ ਆਪ ‘ਚ ਰਹੇ ਸੜਦੀ ।

ਗੱਲਾਂ ਸੁਣੀਆਂ ਨੂੰ ਬਹੁਤ ਚਿਰ ਹੋਇਆ,

ਰੂਹ ਤੇਰੇ ਫਿਕਰਾਂ ‘ਚ ਬਰਫ ਵਾਂਗ ਖਰਦੀ।

ਤਾਂਘ ਨਹੀ ਮੁੱਕੀ ਪਲ ਦਾ ਭਰੋਸਾ ਨਹੀ,

ਅੱਡੇ ‘ਚ ਸਵਾਰੀ ਵਾਂਗ, ਨਜ਼ਰ ਇੰਤਜਾਰ ਕਰਦੀ ।

ਹੁਣ ਵੀ ਨੇ ਪਹਿਲੀ ਤੇ ਆਖਰੀ ਮੰਜਿਲ ਓਹ,

ਬਿਨਾ ਪੀਤੇ ਹੀ ਲੋਰ ਰਹਿੰਦੀ ਏ ਚੜਦੀ ।

ਜ਼ਿੰਦਗੀ ਬਣੀ ਸਮੁੰਦਰ ਦੇ ਕਿਨਾਰੇ ਜਿਵੇ,

ਨਾ ਤਾਂ ਮੇਲ ਹੋਣਾ ਨਾ ਮੌਤ ਪੱਲਾ ਫੜਦੀ ।

ਮੇਲੇ ਤਾ ਹੁਣ ਵੀ ਲੱਗਦੇ ‘ਅਟਾਲਾਂ’ ਵਿੱਚ,

ਤੇਰੀ ਘਾਟ, ਕੋਈ ਸ਼ੈ ਪੂਰੀ ਨਹੀਓ ਕਰਦੀ ।

ਤੇਰੇ ਮੋਤੀ ਪਰੋਦਾ ‘ਸੱਤੀ’ ਇਕੱਲਾ ਬਹਿ ਕੇ,

ਕਲਮ ਕਿਸੇ ਹੋਰ ਦੀ ਗੱਲ ਨਹੀਓ ਕਰਦੀ ।

ਸੱਤੀ ਅਟਾਲਾਂ ਵਾਲਾ

Share Button

Leave a Reply

Your email address will not be published. Required fields are marked *