ਸਮਾਰਟਫੋਨ ਰੇਡਮੀ 3S+ ਲਾਂਚ, ਪਹਿਲੀ ਵਾਰ ਮਿਲੇਗਾ ਆਫਲਾਈਨ

ss1

ਸਮਾਰਟਫੋਨ ਰੇਡਮੀ 3S+ ਲਾਂਚ, ਪਹਿਲੀ ਵਾਰ ਮਿਲੇਗਾ ਆਫਲਾਈਨ

xiaomi-580x395

ਨਵੀਂ ਦਿੱਲੀ: ਸ਼ਾਓਮੀ ਇੰਡੀਆ ਨੇ ਆਪਣਾ ਨਵਾਂ ਸਮਾਰਟਫੋਨ ਰੇਡਮੀ 3S+ ਲਾਂਚ ਕਰ ਦਿੱਤਾ ਹੈ। ਇਹ ਭਾਰਤ ਵਿੱਚ ਕੰਪਨੀ ਦਾ ਪਹਿਲਾ ਡਿਵਾਇਸ ਹੈ ਜੋ ਆਫਲਾਈਨ ਸਟੋਰ ‘ਤੇ ਵਿਕਰੀ ਲਈ ਉਪਲਬਧ ਹੈ। ਭਾਰਤ ਵਿੱਚ ਆਪਣੇ ਬਾਜ਼ਾਰ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਕੰਪਨੀ ਹੁਣ ਆਫਲਾਈਨ ਬਾਜ਼ਾਰ ‘ਤੇ ਫੋਕਸ ਕਰਨਾ ਚਾਹੁੰਦੀ ਹੈ।

  ਇਸ ਸਮਾਰਟਫੋਨ ਵਿੱਚ 5 ਇੰਚ ਦੀ ਪੂਰੀ HD ਡਿਸਪਲੇ ਦਿੱਤਾ ਗਿਆ ਹੈ। 1.4GHz ਆਕਟਾ ਕੋਰ ਕਵਾਲਕਾਮ ਪ੍ਰੋਸੈਸਰ ਵਾਲੇ ਇਸ ਫੋਨ ਵਿੱਚ 430 ਸਨੈਪ ਡਰੈਗਨ ਪ੍ਰੋਸੈਸਰ ਚਿਪ ਹੈ। ਨਾਲ ਹੀ 2 ਜੀ.ਬੀ. ਦੀ ਰੈਮ ਵੀ ਦਿੱਤੀ ਗਈ ਹੈ। ਇਸ ਫੋਨ ਦੀ ਇੰਟਰਨਲ ਮੈਮਰੀ 32 ਜੀ.ਬੀ, ਹੈ ਤੇ ਬੈਕ ਪੈਨਲ ‘ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।

  ਫੋਟੋਗ੍ਰਾਫੀ ਫਰੰਟ ਦੀ ਗੱਲ ਕਰੀਏ ਤਾਂ ਫੋਨ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਦੇ ਲਈ 4100mAh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟਿਵਿਟੀ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ VoLTE, LTE, ਵਾਈ-ਫਾਈ, ਬਲੂਟੁੱਥ, 3.5mm ਆਡੀਓ ਜੈਕ, ਯੂ.ਐਸ.ਬੀ. ਪੋਰਟ ਜਿਹੇ ਆਪਸ਼ਨ ਦਿੱਤੇ ਗਏ ਹਨ।

  ਆਨਲਾਈਨ ਤੋਂ ਬਾਅਦ ਹੁਣ ਚਾਈਨੀਜ਼ ਕੰਪਨੀ ਸ਼ਾਓਮੀ ਆਫਲਾਈਨ ਬਾਜ਼ਾਰ ਵਿੱਚ ਆਪਣੀ ਪਕੜ ਬਣਾਉਣ ਦੀ ਤਿਆਰੀ ਵਿੱਚ ਹੈ। ਇਸ ਸਮਾਰਟਫੋਨ ਦੀ ਕੀਮਤ 9,499 ਰੁਪਏ ਹੈ।

Share Button

Leave a Reply

Your email address will not be published. Required fields are marked *