Thu. Oct 17th, 2019

ਸਮਾਜ ਸੇਵਕ ਗੁਰਪ੍ਰੀਤ ਰੰਧਾਵਾ ਦਾ ਲੰਡਨ ਚ ਯਾਦਗਾਰੀ ਸਨਮਾਨ

ਸਮਾਜ ਸੇਵਕ ਗੁਰਪ੍ਰੀਤ ਰੰਧਾਵਾ ਦਾ ਲੰਡਨ ਚ ਯਾਦਗਾਰੀ ਸਨਮਾਨ

ਲੰਡਨ-19 ਜੂਨ (ਰਾਜਵੀਰ ਸਮਰਾ): ਸਮਾਜ ਸੇਵਾ ਦੇ ਕੰਮਾਂ ਲਈ ਚਰਚਿਤ ਸ਼ਖ਼ਸੀਅਤ ਗੁਰਪ੍ਰੀਤ ਸਿੰਘ ਰੰਧਾਵਾ (ਆਸਟ੍ਰੇਲੀਅਨ )ਜੋ ਆਪਣੀ ਲੰਡਨ ਫੇਰੀ ਦੌਰਾਨ ਜਦੋ ਲੰਡਨ ਵਿਖੇ ਪਹੁੰਚੇ ਤਾ ਉਨ੍ਹਾਂ ਦਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਤੇ ਕੌਸਲਰ ਰਾਜੂ ਸੰਸਾਰਪੁਰੀ ਵਲੋਂ ਯਾਦਗਾਰੀ ਸਨਮਾਨ ਕੀਤਾ ਗਿਆ|ਐਮ.ਪੀ ਵਰਿੰਦਰ ਸ਼ਰਮਾ ਨੇ ਸਨਮਾਨ ਪੱਤਰ ਅਤੇ ਬ੍ਰਿਟਿਸ਼ ਪਾਰਲੀਮੈਂਟ ਦਾ ਮੋਮੈਂਟੋ ਅਤੇ ਰੇਜ ਟਾਊਨ ਬਿਜਨੈਸ ਫਾਰਮ ਚ ਚੇਅਰਮੈਨ ਅਜੈਬ ਸਿੰਘ ਪਵਾਰ ਵਲੋਂ ਸੁੰਦਰ ਲੋਈ ਭੇਟ ਕਰਕੇ ਸਨਮਾਨ ਕੀਤਾ ਗਿਆ|

ਐਮ.ਪੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਗੁਰਪ੍ਰੀਤ ਰੰਧਾਵਾ ਜਿਨ੍ਹਾਂ ਨੇ ਲੋੜਵੰਦ ਪੰਜਾਬੀਆਂ ਦੀ ਵੱਧ ਚੜ੍ਹ ਕੇ ਆਰਥਿਕ ਸਹਾਇਤਾ ਕਰਨ,ਪੰਜਾਬੀ ਮਾਂ ਬੋਲੀ ,ਪੰਜਾਬੀ ਸੱਭਿਆਚਾਰ ਤੇ ਅਮੀਰ ਵਿਰਸੇ ਨੂੰ ਪ੍ਰਮੋਟ ਕਰਨ ਲਈ ਹਮੇਸ਼ਾ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ |ਕੌਸਲਰ ਰਾਜੂ ਸੰਸਾਰਪੁਰੀ ਨੇ ਕਿਹਾ ਕਿ ਗੁਰਪ੍ਰੀਤ ਰੰਧਾਵਾ ਨੇ ਲਗਨ ਨਾਲ ਸਖਤ ਮਿਹਨਤ ਕਰਕੇ ਜਿੱਥੇ ਖੁਦ ਨੂੰ ਸਥਾਪਿਤ ਕੀਤਾ ਉਥੇ ਹੋਰ ਪੰਜਾਬੀ ਲੋਕਾਂ ਨੂੰ ਸਥਾਪਿਤ ਹੋਣ ਲਈ ਸਮੇ ਸਿਰ ਮੱਦਦ ਵੀ ਕੀਤੀ |ਸਨਮਾਨ ਸਮਾਗਮ ਮੌਕੇ ਲਖਵਿੰਦਰ ਸਿੰਘ ਗਿੱਲ ,ਸਰਬਜੀਤ ਸਿੰਘ ਕਲਾਰ,ਲਵਲੀ ਢਿੱਲੋਂ ,ਭੁਪਿੰਦਰ ਸਿੰਘ ਸਮਰਾ ,ਬਲਦੇਵ ਸਿੰਘ ,ਹਰਪ੍ਰੀਤ ਸਿੰਘ ਕਲਾਰ ,ਕੁਲਦੀਪ ਸਿੰਘ ਚਾਨਾ ਆਦਿ ਹਾਜਰ ਸਨ|

Leave a Reply

Your email address will not be published. Required fields are marked *

%d bloggers like this: