ਸਮਾਜਸੇਵੀ ਮੱਲੀ ਨੇ ਗਰੀਬ ਲੜਕੀ ਦੇ ਵਿਆਹ ਵਾਸਤੇ ਮਦਦ ਕੀਤੀ

ss1

ਸਮਾਜਸੇਵੀ ਮੱਲੀ ਨੇ ਗਰੀਬ ਲੜਕੀ ਦੇ ਵਿਆਹ ਵਾਸਤੇ ਮਦਦ ਕੀਤੀ

img-20161128-wa0002ਭਿੱਖੀਵਿੰਡ 28 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਚੇਅਰਮੈਂਨ ਤੇ ਸਮਾਜ ਸੇਵੀ ਬੁੱਢਾ ਸਿੰਘ ਮੱਲੀ ਵੱਲੋਂ ਗਰੀਬ ਲੜਕੀ ਦੇ ਵਿਆਹ ਵਾਸਤੇ ਘਰੇਲੂ ਸਮਾਨ ਦੇ ਕੇ ਮਦਦ ਕੀਤੀ। ਇਸ ਸਮੇਂ ਸਮਾਜਸੇਵੀ ਬੁੱਢਾ ਸਿੰਘ ਮੱਲੀ ਨੇ ਕਿਹਾ ਕਿ ਪਿੰਡ ਭਗਵਾਨਪੁਰਾ ਦੇ ਵਸਨੀਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੀਰਾ ਸਿੰਘ ਦੀ ਲੜਕੀ ਦੀ ਤਿੰਨ ਦਿਨ ਬਾਅਦ ਵਿਆਹ ਸੀ, ਪਰ ਪਰਿਵਾਰ ਕੋਲ ਪੈਸੇ ਦਾ ਠੋਸ ਪ੍ਰਬੰਧ ਨਾ ਹੋਣ ਕਰਕੇ ਪਰਿਵਾਰ ਉਦਾਸ ਸੀ। ਪਰ ਬੁੱਢਾ ਸਿੰਘ ਮੱਲੀ  ਵੱਲੋਂ ਪਹਿਲਕਦਮੀ ਕਰਕੇ ਗਰੀਬ ਪਰਿਵਾਰ ਦੀ ਮਦਦ ਕਰਦਿਆਂ ਉਸਨੂੰ ਘਰੇਲੂ ਸਮਾਨ ਦੇ ਕੇ ਮਦਦ ਕੀਤੀ। ਬੁੱਢਾ ਸਿੰਘ ਮੱਲੀ ਨੇ ਲੜਕੇ ਪਰਿਵਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਲੜਕੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਾਦਾ ਵਿਆਹ ਕਰਨ ਦਾ ਫੈਸਲਾ ਲੈਣਾ ਵੀ ਸ਼ਲਾਘਾਯੋਗ ਕਦਮ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਸੀਬਤ ਵਿਚ ਪ੍ਰਮਾਤਮਾ ‘ਤੇ ਭਰੋਸਾ ਰੱਖਣ ਅਤੇ ਗਰੀਬਾਂ ਦਾ ਮਦਦ ਕਰਨ ਤਾਂ ਜੋ ਸਰਬੱਤ ਦਾ ਭਲਾ ਹੋ ਸਕੇ।

Share Button

Leave a Reply

Your email address will not be published. Required fields are marked *