ਸਮਾਜਸੇਵੀ ਬੁੱਢਾ ਸਿੰਘ ਮੱਲੀ ਨੇ ਵਿਧਵਾ ਜੋਗਿੰਦਰ ਕੌਰ ਨੂੰ ਘਰੇਲੂ ਸਮਾਨ ਦਿੱਤਾ

ss1

ਸਮਾਜਸੇਵੀ ਬੁੱਢਾ ਸਿੰਘ ਮੱਲੀ ਨੇ ਵਿਧਵਾ ਜੋਗਿੰਦਰ ਕੌਰ ਨੂੰ ਘਰੇਲੂ ਸਮਾਨ ਦਿੱਤਾ

ਛੇਤੀ ਹੀ ਪੱਕਾ ਕਮਰਾ ਤੇ ਪਾਣੀ ਆਦਿ ਦਾ ਪ੍ਰਬੰਧ ਵੀ ਕੀਤਾ ਜਾਵੇਗਾ

ਭਿੱਖੀਵਿੰਡ 20 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਦਿਆਲਪੁਰਾ ਦੇ ਗੰਦੇ ਪਾਣੀ ਵਾਲੇ ਛੱਪੜ ਨੇੜੇ ਝੋਪੜੀ ਵਿਚ ਰਹਿ ਕੇ ਆਪਣੇ ਦਿਨ ਕੱਟ ਰਹੇ ਵਿਧਵਾ ਜੋਗਿੰਦਰ ਕੌਰ ਪਤਨੀ ਬਗੀਚਾ ਸਿੰਘ ਦੀ ਤਰਸਯੋਗ ਹਾਲਤ ਨੂੰ ਵੇਖਦੇ ਸਮਾਜਸੇਵੀ ਬੁੱਢਾ ਸਿੰਘ ਮੱਲੀ ਨੇ ਉਸਦੇ ਘਰ ਵਿਖੇ ਪਹੰੁਚ ਕੇ ਵਿਧਵਾ ਜੋਗਿੰਦਰ ਕੌਰ ਨੂੰ ਘਰ ਵਿਚ ਵਰਤੋ ਆਉਣ ਵਾਲੀਆਂ ਵਸਤੂਆਂ ਆਟਾ, ਦਾਲ, ਖੰਡ, ਚਾਹ, ਸਾਬਣ, ਤੇਲ, ਘਿਉ, ਕੱਪੜੇ ਆਦਿ ਸਮਾਨ ਦਿੱਤਾ। ਬੁੱਢਾ ਸਿੰਘ ਮੱਲੀ ਨੇ ਵਿਧਵਾ ਜੋਗਿੰਦਰ ਕੌਰ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸਤਿਗੁਰੂ ਦੀ ਅਪਾਰ ਕ੍ਰਿਪਾ ਨਾਲ ਅਗਲੇ ਦਿਨਾਂ ਅੰਦਰ ਰਹਿਣ ਲਈ ਪੱਕਾ ਕਮਰਾ, ਰਸੋਈ, ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਸਮਾਜਸੇਵੀ ਬੁੱਢਾ ਸਿੰਘ ਨੇ ਆਖਿਆ ਕਿ ਸਾਡੇ ਗੁਰੂਆਂ ਨੇ ਸਾਨੂੰ ਗਰੀਬ ਤੇ ਬੇਸਹਾਰੇ ਲੋਕਾਂ ਦੀ ਮਦਦ ਕਰਨ ਦਾ ਜੋ ਸੁਨੇਹਾ ਦਿੱਤਾ ਹੈ, ਉਸ ਉਪਰ ਸਾਨੂੰ ਗੋਰ ਕਰਕੇ ਗਰੀਬ ਲੋਕਾਂ ਦੀ ਬਾਂਹ ਫੜਣੀ ਚਾਹੀਦੀ ਹੈ, ਇਹ ਹੀ ਮਨੁੱਖਤਾ ਦੀ ਅਸਲ ਸੇਵਾ ਹੈ।

Share Button

Leave a Reply

Your email address will not be published. Required fields are marked *