ਸਮਸਾਨ ਭੂਮੀ ਬਣਿਆ ਪੰਜਾਬ, 72 ਘੰਟਿਆਂ ਚ ਚਿੱਟੇ ਨਾਲ 10 ਮੌਤਾਂ

ss1

ਸਮਸਾਨ ਭੂਮੀ ਬਣਿਆ ਪੰਜਾਬ, 72 ਘੰਟਿਆਂ ਚ ਚਿੱਟੇ ਨਾਲ 10 ਮੌਤਾਂ
ਰਾਮਪੁਰਾ ਫੂਲ ਚ ਵੀ ਚਿੱਟੇ ਨੇ ਦਸਤਕ ਦਿੱਤੀ

ਰਾਮਪੁਰਾ ਫੂਲ ,25 ਜੂਨ ( ਦਲਜੀਤ ਸਿੰਘ ਸਿਧਾਣਾ ): ਪੰਜਾਬ ਨੌਜਵਾਨਾਂ ਦਾ ਕਬਰਸਤਾਨ ਬਣਦਾ ਜਾ ਰਿਹਾ ਹੈ। ਪਿਛਲੇ 72 ਘੰਟਿਆਂ ਚ ਪੰਜਾਬ ਦੇ ਵੱਖ ਵੱਖ ਜਿਲ੍ਹਿਆ ਚ ਹੁਣ ਤੱਕ 10 ਨੌਜਵਾਨ ਚਿੱਟੇ ਦੀ ਭੇਂਟ ਚੜ ਗਏ ਹਨ। ਹੁਣ ਚਿੱਟੇ ਦੀ ਮਾਰ ਚੋ ਹੋਰ ਇਲਾਕੇ ਵੀ ਆ ਗਏ ਜੋ ਹਾਲੇ ਤੱਕ ਅਛੂਤੇ ਸਨ।
ਭਰੋਸੇਯੋਗ ਸੂਤਰਾਂ ਅਨੁਸਾਰ ਪਿਛਲੇ ਦਿਨੀ ਰਾਮਪੁਰਾ ਫੂਲ ਵਿਖੇ ਦਾਣਾ ਮੰਡੀ ਚ ਇੱਕ ਸਾਦੀਸੁਦਾ ਨੌਜਵਾਨ ਦੀ ਵੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਜੋ ਰਾਮਪੁਰਾ ਫੂਲ ਨੇੜਲੇ ਕੋਠਿਆ ਦਾ ਵਸਨੀਕ ਸੀ। ਭਾਵੇ ਕਿ ਉਸ ਦਾ ਪਰਿਵਾਰ ਉਸ ਦੀ ਨਸੇਂ ਨਾਲ ਮੌਤ ਹੋਣ ਤੋ ਬਦਨਾਮੀ ਦੇ ਡਰੋ ਇਨਕਾਰ ਕਰ ਰਿਹਾ ਪਰਤੂੰ ਮੌਕੇ ਤੇ ਉਸ ਨੌਜਵਾਨ ਨੂੰ ਚੁੱਕਣ ਵਾਲਿਆ ਦਾ ਕਹਿਣਾ ਹੈ ਕਿ ਉਸ ਦੀ ਬਾਂਹ ਟੀਕਾ ਹੋਣ ਦੀ ਪੁਸਟੀ ਕੀਤੀ ਹੈ। ਇਲਾਕੇ ਚ ਇਸ ਘਟਨਾ ਨੂੰ ਲੈਕੇ ਚਰਚਾਂ ਛਿੜੀ ਹੋਈ ਹੈ।
ਅੱਜ ਨਸਾਂ ਵਿਰੋਧੀ ਦਿਵਸ ਫਰਜੀ ਤੌਰ ਤੇ ਮਨਾਇਆ ਜਾਵੇਗਾ ਸਰਕਾਰੀ ਬਿਆਨ ਅਖਬਾਰਾਂ ਦੀਆਂ ਸੁਰਖੀਆਂ ਬਣਨਗੇ ਵੱਡੇ ਵੱਡੇ ਦਾਅਵੇ ਕੀਤੇ ਜਾਣਗੇ ਵਾਅਦੇ ਕੀਤੇ ਜਾਣਗੇ ਪਰਤੂੰ ਨੌਜਵਾਨ ਇਸੇ ਤਰ੍ਹਾਂ ਸਿਵਿਆ ਦੀ ਭੁੱਬਲ ਬਣਦੇ ਰਹਿਣਗੇ ਇਹ ਅੱਗ ਕਦੋ ਬੁੱਝੇਗੀ ਕਿਸੇ ਨੂੰ ਨਹੀ ਪਤਾ।

Share Button

Leave a Reply

Your email address will not be published. Required fields are marked *