ਸਭ ਦਾ ਗੁਰੂ – ਇੱਕ ਅਧਿਆਪਕ

ss1

ਸਭ ਦਾ ਗੁਰੂ – ਇੱਕ ਅਧਿਆਪਕ

ਬੱਸ ਵਿੱਚ ਸਫਰ ਕਰਦੇ ਹੋਇਆ, ਨਾਲ ਸੀਟ ‘ਤੇ ਬੈਠੀ ਸ਼ਖਸ਼ੀਅਤ ਨਾਲ ਗੱਲਬਾਤ ਕਰਦਿਆਂ।
” ਵਾਹ ! ਡਾਕਟਰ ਸਾਹਿਬ, ਤੁਸੀ ਇਨਸਾਨ ਦੇ ਸਰੀਰ ‘ਤੇ ਹੋਏ ਜਖਮਾਂ, ਬਿਮਾਰੀ ਨੂੰ ਸਹੀ ਕਰਦੇ ਹੋ। ਬਹੁਤ ਵੱਡੀ ਸੇਵਾ ਕਰਦੇ ਹੋ।” ਮੈਂ ਬੜੀ ਹਲੀਮੀ ਨਾਲ ਆਖਿਆ।

” ਪਰ ਤੁਸੀ ਕੀ ਕਰਦੇ ਹੋ?” ਡਾਕਟਰ ਜੀ ਨੇ ਪੁੱਛਿਆ।

” ਮੈਂ ਵੀ ਤੁਹਾਡੇ ਵਾਂਗ ਹੀ ਸੇਵਾ ਕਰਦਾ ਹਾਂ। “, ਮੈਂ ਜਵਾਬ ਦਿੱਤਾ।

ਡਾਕਟਰ ਜੀ ਨੇ ਪੁਛਿਆ, ” ਕਾਹਦੀ ਸੇਵਾ ਕਰਦੇ ਹੋ?”

” ਮੈਂ ਇਨਸਾਨ ਦੇ ਮਨ, ਦਿਮਾਗ ਨੂੰ ਨਿਰੋਗ ਬਣਾਉਂਣ ਦੀ ਸੇਵਾ ਕਰ ਰਿਹਾ ਹਾਂ। ਉਸਨੂੰ ਸਿੱਖਿਅਤ ਕਰਕੇ ਉਸਦੇ ਮਨ ਦਾ ਅੰਧ-ਵਿਸ਼ਵਾਸ਼ ਦੂਰ ਹਟਾਉਂਦਾ ਹਾਂ। ਉਸਨੂੰ ਜੀਵਨ ਦੀਆਂ ਹਕੀਕੀ ਦੁਸ਼ਵਾਰ ਬਿਮਾਰੀਆਂ , ਮੁਸ਼ਕਿਲਾਂ ਨਾਲ ਜੂਝਣਾ ਸਿਖਾਉਣ ਦੀ ਸੇਵਾ ਕਰ ਰਿਹਾ ਹਾਂ। ਮੇਰਾ ਸਿਖਾਇਆ ਹੋਇਆ ਇਨਸਾਨ ਹੀ ਤੁਹਾਡੇ ਵਰਗੇ ਤੇ ਹੋਰ ਵੀ ਕਈ ਕਿੱਤਿਆਂ ਤੱਕ ਅਪੜਦਾ ਹੈ। ਕਿਉਂਕਿ ਮੈਂ ਸਭ ਦਾ ਗੁਰੂ ਇੱਕ ਅਧਿਆਪਕ ਹਾਂ।,” ਇੰਨਾ ਆਖਦਿਆਂ ਬੱਸ ਅੱਡੇ ਪਹੁੰਚ ਗਈ ਅਤੇ ਅਸੀਂ ਦੋਨੋਂ ਆਪਣੇ ਮਿਸ਼ਨ ਵੱਲ ਚੱਲ ਪਏ।

( ਨੋਟ:- ਕਹਾਣੀ ਵਿਚਲਾ ਪਾਤਰ ਡਾਕਟਰ ਤੋਂ ਇਲਾਵਾ ਕੋਈ ਹੋਰ ਕਿੱਤਾਕਾਰ ਵੀ ਹੋ ਸਕਦਾ ਹੈ। ਸਭ ਕਿੱਤੇ ਸਤਿਕਾਰਯੋਗ ਹਨ।)

ਅਮਰਪ੍ਰੀਤ ਸਿੰਘ ਝੀਤਾ
ਨੰਗਲ ਅੰਬੀਆ
9779191447

Share Button

Leave a Reply

Your email address will not be published. Required fields are marked *