ਸਭ ਤੋਂ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਵੀਡੀਉ ਡਾਇਰੈਕਟਰ “ਆਕਸ਼ੇ ਜਾਨੇਜਾ”

ss1

ਸਭ ਤੋਂ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਵੀਡੀਉ ਡਾਇਰੈਕਟਰ “ਆਕਸ਼ੇ ਜਾਨੇਜਾ”

IMG_4486ਤੁਸੀ ਰੋਜ਼ਾਨਾਂ ਹੀ ਆਪਣੇ ਟੀ ਵੀ ਤੇ ਨਵੇਂ-ਨਵੇਂ ਵੀਡੀਉ ਗੀਤ ਦੇਖਦੇ ਹੋ। ਪਰ ਉਹਨਾਂ ਕਲਾਕਾਰਾਂ ਦੇ ਗੀਤਾਂ ਨੂੰ ਇੱਕ ਕਹਾਣੀ ਦੇ ਤੌਰ ਤੇ ਵੱਖ-ਵੱਖ ਕਿਰਦਾਰ ਬਣਾ ਕੇ ਦਰਸ਼ਕਾਂ ਸਾਹਮਣੇ ਪੇਸ਼ ਕਰਦੇ ਹਨ, ਪਰ ਉਹਨਾਂ ਬਾਰੇ ਸਾਨੂੰ ਬਹੁਤ ਹੀ ਘੱਟ ਦੇਖਣ ਜਾਂ ਸੁਣਨ ਨੂੰ ਮਿਲਦਾ ਹੈ ਅਤੇ ਉਹ ਪਰਦੇ ਦੇ ਪਿੱਛੇ ਰਿਹ ਕੇ ਹੀ ਆਪਣੀ ਕਾਬਲੀਅਤ ਦਿਖਾਉਦੇ ਹਨ। ਵੀਡੀਉ ਡਾਇਰੈਕਟਰ ਗੀਤ ਨੂੰ ਤੁਹਾਡੇ ਸਾਮਣੇ ਬਹੁਤ ਹੀ ਵਧੀਆ ਅਤੇ ਸੁਚੱਜੇ ਢੰਗ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਦੇ ਹਨ । ਅਸੀਂ ਗੱਲ ਕਰਾਂਗੇ ਗੀਤਾਂ ਨੂੰ ਵੀਡੀਉ ਦੇ ਰੂਪ ਵਿੱਚ ਆਪ ਸਾਹਮਣੇ ਪੇਸ਼ ਕਰਨ ਵਾਲੇ ਇੱਕ ਵੀਡੀਉ ਡਾਇਰੈਕਟਰ ਬਾਰੇ ਜੋ ਉਮਰ ਵਿੱਚ ਸਭ ਤੋਂ ਛੋਟੇ ਹਨ ਪਰ ਇੰਨੀ ਥੋੜੀ ਉਮਰ ਵਿੱਚ ਅਜਿਹੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਜੋ ਬਹੁਤ ਹੀ ਸਾਰੇ ਲੋਕਾਂ ਲਈ ਸੁਪਨਾ ਹੀ ਰਹਿੰਦਾ ਹੈ । ਅਸੀਂ ਗੱਲ ਕਰਦੇ ਫਗਵਾੜੇ ਸ਼ਹਿਰ ਦੇ ਕੋਲ ਪੈਂਦੇ ਇੱਕ ਨਿੱਕੇ ਜਿਹੇ ਪਿੰਡ ਰਿਹਾਣਾਂ ਜੱਟਾਂ ਦੇ ਨੌਜਵਾਨ ਵੀਡੀਉ ਡਾਇਰੈਕਟਰ “ਆਕਸ਼ੇ ਜਾਨੇਜਾ ” ਬਾਰੇ ਜਿਹਨਾਂ ਦਾ ਜਨਮ 9 ਸੰਤਬਰ 1995 ਪਿਤਾ ਸੁਨੀਲ ਜਾਨੇਜਾ ਮਾਤਾ ਕਿਰਨ ਜਾਨੇਜਾ ਦੇ ਘਰ ਹੋਇਆ ।

ਉਹਨਾਂ ਗੱਲ ਬਾਤ ਦੌਰਾਨ ਦੱਸਿਆ ਕਿ ਉਹਨਾਂ ਨੂੰ ਇਹ ਸ਼ੌਕ ਬਚਪਨ ਤੋਂ ਹੀ ਸੀ ਪੜ੍ਹਾਈ ਦੇ ਨਾਲ – ਨਾਲ ਉਹਨਾਂ ਆਪਣੇ ਸ਼ੌਕ ਨੂੰ ਵੀ ਬਰਕਰਾਰ ਰੱਖਿਆ । ਉਹਨਾਂ ਨੇ ਆਪਣੀ 12 ਵੀਂ ਦੀ ਪੜ੍ਹਾਈ ਤੋਂ ਬਾਆਦ ਡੀਜ਼ੀਟਲ ਫ਼ਿਲਮ ਮੇਂਕੀਂਗ ਦੀ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਪੂਰੀ ਹੋਣ ਤੋਂ ਬਾਆਦ ਚੰਡੀਗੜ ਜਾ ਕੇ ਸਟੂਡੀਉ ਮੌਵੀ ਡੋਮ ਵਿੱਚ ਮੌਟੀ ਨਾਲ ਕੰਮ ਕਰਨਾ ਸੁਰੂ ਕੀਤਾ। ਆਕਸ਼ੇ ਜਾਨੇਜਾ ਕਈ ਵੱਖ-ਵੱਖ ਗਾਇਕਾਂ ਅਤੇ ਕੰਪਨੀਆਂ ਨਾਲ ਕੰਮ ਕਰ ਚੁੱਕੇ ਹਨ ਜਿਸ ਵਿੱਚ ਉਹਨਾਂ ਨੂੰ ਸਭ ਤੋਂ ਵੱਡੀ ਸਫ਼ਲਤਾ ਗਾਇਕ ਸਨੀ ਰਾਜ ਦੇ ਗੀਤ “ਮੇਰੀ ਉਮਰ ” ਨਾਲ ਮਿਲੀ ਜਿਸ ਨੂੰ ਯੂ -ਟਿਊਬ ਤੇ 22 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੱੁਕਾ ਹੈ ਫਿਲਹਾਲੀ ਹੀ ਵਿੱਚ ਉਹਨਾਂ ਦਾ ਨਵਾਂ ਵੀਡੀਉ ਗੀਤ” ਗੈੰਗ ” ਗਾਇਕ ਸੀਪਾ ਬੇਲਪੁਰੀਆਂ ਅਤੇ ਡੀ ਜੇ ਵੀਕਸ ਦਾ ਰਿਲੀਜ਼ ਹੋਣ ਜਾ ਰਿਹਾ ਹੈ ।ਮੈ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਇਹੀ ਦੁਆ ਕਰਦਾ ਹਾਂ ਕਿ ਆਕਸ਼ੇ ਜਾਨੇਜਾ ਨੂੰ ਹਮੇਸ਼ਾਂ ਤੰਦਰੁਸਤੀਆਂ ਬਖ਼ਸ਼ਣ ਤੇ ਇਸ ਤਰ੍ਹਾਂ ਹੀ ਸੰਗੀਤ ਜਗਤ ਲਈ ਮਿਹਨਤ ਕਰਦਾ ਰਹੇ ।

IMG_0513ਪੇਸ਼ਕਸ਼ -ਸੋਨੂੰ ਜੀੜ

Share Button

Leave a Reply

Your email address will not be published. Required fields are marked *