ਸਭਾ ਨੇ ਪ੍ਰੀਤੀਮਾਨ ਨੂੰ 8ਵੀ ਵਾਰ ਪ੍ਰਧਾਨ ਚਣਿਆ

ss1

ਸਭਾ ਨੇ ਪ੍ਰੀਤੀਮਾਨ ਨੂੰ 8ਵੀ ਵਾਰ ਪ੍ਰਧਾਨ ਚਣਿਆ

15-25

ਰਾਮਪੁਰਾ ਫੂਲ 14 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਮਾਲਵਾ ਪੰਜਾਬੀ ਸਾਹਿਤ ਸਭਾ(ਰਜਿ) ਰਾਮਪੁਰਾ ਫੂਲ ਦੀ ਮੀਟਿੰਗ ਗੁਰਨੈਬ ਸਿੰਘ ਭੱਮਾ ਦੀ ਸਰਪ੍ਰਸਤੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਖੇਡ ਸਟੇਡੀਅਮ ਵਿਖੇ ਹੋਈ। ਇਹ ਮੀਟਿੰਗ ਵਿੱਚ ਸਭਾ ਦੀ ਗਿਆਰਵੀ ਚੋਣ ਸੀ। ਜਿਸ ਵਿੱਚ ਸਰਭਸਮਪਤੀ ਨਾਲ ਮਤਾ ਪਾਸ ਕੀਤਾ ਗਿਆ। ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਦਰਸ਼ਨ ਸਿੰਘ ਪ੍ਰੀਤੀਮਾਨ ਨੂੰ ਉਹਨਾਂ ਦੀਆਂ ਪਿਛਲੇ ਸਮੇਂ ਦੀਆਂ ਗਤੀਵਿਧੀਆ ਨੂੰ ਵੇਖਦੀਆਂ ਸਰਭਸਮਪਤੀ ਨਾਲ ੮ ਵੀ ਵਾਰ ਪ੍ਰਧਾਨ ਚੁਣਿਆ ਗਿਆ। ਹਰਬੰਸ ਸਿੰਘ ਖੁਰਮੀ (ਜਰਨਲ ਸਕੱਤਰ) ਬਲਦੇਵ ਸਿੰਘ ਸੰਧੂ( ਖਜਾਨਚੀ) ਦਰਸ਼ਨ ਸਿੰਘ ਭੁੱਲਰ (ਸੀਨੀ ਮੀਤ ਪ੍ਰਧਾਨ) ਕਵਿਤਰੀ ਮਨਦੀਪ ਕੌਰ ਸਿੱਧੂ (ਮੀਤ ਪ੍ਰਧਾਨ) ਗੁਰਨੈਬ ਸਿੰਘ ਭੱਮਾ(ਸਰਪ੍ਰਸਤ) ਦਹੂਦ ਸਿੰਘ ਲੈਕਚਰਾਰ (ਮੁੱਖ ਬੁਲਾਰਾ)ਮਾਸਟਰ ਗੁਰਦੀਪ ਸਿੰਘ ਚਹਿਲ(ਮੁਖ ਸਲਾਹਕਾਰ) ਸ਼ਰਨਜੀਤ ਸਿੰਘ ਸਨੀ (ਜੱਥੇਬੰਦਕ ਸਕੱਤਰ) ਹਰਜੀਤ ਕੌਰ ਸਿੱਧ (ਸਕੱਤਰ) ਗੁਮਦੂਰ ਸਿੰਘ ਜੱਸੀ (ਪ੍ਰੈਸ ਸਕੱਤਰ)ਤੋਂ ਇਲਾਵਾ ਕਿਰਨ ਚੌਪੜਾਤਲਵਿੰਦਰ ਸਿੰਘ ਪਾਰਸਗੁਰਮੇਲ ਸਿੰਘ ਚਹਿਲ ਗੁਰਕੀਰਤ ਸਿੰਘ ਬਿੰਦੂ ਬੇਅੰਤ ਸਿੰਘ ਮਲੂਕਾ ਜਸਵਿੰਦਰ ਕੌਰ ਜਗਸੀਰ ਸਿੰਘ ਸੰਦੀਪ ਸਿੰਘ ਮਾਨ ਬਲਦੇ ਸਿੰਘ (ਐਮ.ਸੀ) ਤੇ ਪ੍ਰਸੋਤਮ ਸਿੰਘ ਗਿੱਲ,ਗੌਰਾ ਖਾਨ ਆਦਿ ਕਾਰਜਕਰਨੀ ਮੈਂਬਰ ਚੁਣੇ ਗਏ।

ਇਸ ਮੀਟਿੰਗ ਵਿੱਚ ਸਭਾ ਦੇ ਮੈਂਬਰ ਸਾਹਿਬਾਨਾ ਨੇ ਦਰਸ਼ਨ ਸਿੰਘ ਪ੍ਰਤੀਮਾਨ ਤੋਂ ਉਹਨਾਂ ਦੀਆਂ ਆਉਂਣ ਵਾਲੀਆ ਕਿਤਾਬਾਂ ਸਬੰਧੀ ਸਵਾਲ ਪੁੱਛੇ ਤਾਂ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਦੱਸਿਆ ਕਿ ਉਹਨਾਂ ਦੀਆਂ ਦੋਵੇ ਕਿਤਾਬਾਂ ਅਗਸਤ ਮਹੀਨੇ ਦੇ ਅਖੀਰਲੇ ਪੱਖ ਆਉਂਣ ਦੀ ਸਭਾਵਣ ਹੈ। ਉਹਨਾਂ ਨੇ ਦੱਸਿਆ ਕਿ ‘ਮੇਰੀ ਧਰਤੀ ਦੀ ਖੁਸਬੋ’ ਰਾਮਪੁਰਾ ਫੂਲ ਤੇ ਨਾਲ ਲੱਗਦੇ ੧੦ ਪਿੰਡ ਅਤੇ ਬਠਿੰਡਾ ਜਿਲ੍ਹਾ ਦੀ ਭਰਪੂਰ ਜਾਣਕਾਰੀ ਹੈ ਅਤੇ ‘ਮੇਰੇ ਪਿੰਡ ਦੀ ਮਹਿਕ’ ਪਿੰਡ ਰਾਮਪੁਰਾ ਨਾਲ ਸਬੰਧਤ ਹੈ।

Share Button

Leave a Reply

Your email address will not be published. Required fields are marked *