Tue. May 21st, 2019

ਸਬ ਸੈਂਟਰ ਮਲੂਕਾ ਵਿਖੇ ਮਲੇਰੀਆ ਬੁਖਾਰ ਸਬੰਧੀ ਜਾਗਰੂਕਤਾ ਕੈਂਪ

ਸਬ ਸੈਂਟਰ ਮਲੂਕਾ ਵਿਖੇ ਮਲੇਰੀਆ ਬੁਖਾਰ ਸਬੰਧੀ ਜਾਗਰੂਕਤਾ ਕੈਂਪ

24-6
ਭਗਤਾ ਭਾਈ ਕਾ 23 ਜੂਨ (ਸਵਰਨ ਭਗਤਾ)ਸਥਾਨਕ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ ਸਚਦੇਵਾ ਦੇ ਦਿਸਾ ਨਿਰਦੇਸ਼ਾ ਅਨੁਸਾਰ ਸਬ ਸੈਂਟਰ ਮਲੂਕਾ ਵਿਖੇ ਮਲੇਰੀਆ ਬੁਖਾਰ ਤੋਂ ਜਾਗਰੂਕ ਕਰਨ ਸਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਦੋਰਾਨ ਐਸ.ਆਈ ਹਰਜਿੰਦਰ ਸਿੰਘ ਨੇ ਲੋਕਾਂ ਨੂੰ ਮਲੇਰੀਆ ਬੁਖਾਰ ਸਬੰਧੀ ਜਾਗਰੂਕ ਕਰਦਿਆ ਕਿਹਾ ਕਿ ਕੂਲਰਾਂ ਅਤੇ ਫਰਿਜਾਂ ਦੀਆਂ ਪਾਣੀ ਵਾਲੀਆ ਟਰੇਆ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ ਆਪਣੇ ਘਰਾਂ ਦੀਆਂ ਛੱਤਾਂ ਉਪਰ ਪੁਰਾਣੇ ਟਾਇਰ ਅਤੇ ਬਰਨਤ ਆਦਿ ਨਾ ਰੱਖੇ ਜਾਣੇ ਤਾਂ ਜੋ ਬਰਸਾਤ ਦਾ ਪਾਣੀ ਇਹਨਾਂ ਵਿੱਚ ਖੜ੍ਹ ਜਾਂਦਾ ਹੈ ਅਤੇ ਉਸ ਉਪਰ ਮਲੇਰੀਆ ਫੈਲਾਉਣ ਵਾਲਾ ਮੱਛਰ ਪੈਦਾ ਹੁੰਦਾ ਹੈ ਜਿਸ ਨਾਲ ਮਲੇਰੀਆ,ਡੈਂਗੂ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ ।ਮੱਛਰ ਤੋ ਬਚਣ ਲਈ ਮੱਛਰਦਾਨੀ ਅਤੇ ਮੱਛਰ ਰੋੋਕੋ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਕੋਈ ਵੀ ਬੁਖਾਰ ਮਲੇਰੀਆਂ ਹੋ ਸਕਦਾ ਹੈ ਇਸ ਲਈ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ।ਇਸ ਕੈਂਪ ਵੀਰਪਾਲ ਕੌਰ ਸਿਹਤ ਵਰਕਰ,ਪਰਮਜੀਤ ਕੌਰ ਟਰੇਂਡ ਦਾਈ,ਸੁਖਚੈਨ ਸਿੰਘ,ਗੁਰਮੀਤ ਕੌਰ,ਨਿਰਮਲ ਦੇਵੀ,ਸਰਬਜੀਤ ਕੌਰ,ਸਤਿੰਦਰ ਕੌਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: