ਸਬ ਸੈਂਟਰ ਬੱਢਲ ਵਿਖੇ ਮਮਤਾ ਦਿਵਸ ਮਨਾਇਆ ਗਿਆ

ਸਬ ਸੈਂਟਰ ਬੱਢਲ ਵਿਖੇ ਮਮਤਾ ਦਿਵਸ ਮਨਾਇਆ ਗਿਆ

25-16 (2)
ਕੀਰਤਪੁਰ ਸਾਹਿਬ 25 ਅਗਸਤ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਸਿਵਲ ਸਰਜਨ ਰੂਪਨਗਰ ਦੇ ਨਿਰਦੇਸ਼ਾਂ ਤੇ ਐਸ ਐਮ ਓ ਰਵਿੰਦਰ ਕੁਮਾਰ ਦੀ ਅਗਵਾਈ ਵਿੱਚ ਸਬ ਸੈਂਟਰ ਬੱਢਲ ਵਿਖੇ ਮਮਤਾ ਦਿਵਸ ਮਨਾਇਆ ਗਿਆ ਜਿਸ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਅਤੇ ਗਰਭਵਤੀ ਮਾਤਾਵਾਂ ਟੀ ਟੀ ਦਾ ਪਹਿਲਾ ਅਤੇ ਦੂਸਰਾ ਟੀਕਾ ਲਗਾਇਆ ਗਿਆ ਅਤੇ ਮੋਕੇ ਤੇ ਹੀ ਗਰਭਵਤੀ ਔਰਤਾਂ ਦਾ ਚੈਕਅਪ ਕੀਤਾ ਗਿਆ।ਇਸ ਮੋਕੇ ਰਵਿੰਦਰ ਸਿੰਘ ਹੈਲਥ ਵਰਕਰ ਵਲੋਂ ਡੇਂਗੂ ਦੀ ਬਿਮਾਰੀ ਬਾਰੇ ਦੱਸਿਆ ਗਿਆ ਕਿ ਕਿਵੇਂ ਡੇਂਗੂ ਦੇ ਮੱਛਰ ਸਾਫ ਪਾਣੀ ਵਿੱਚ ਅੰਡੇ ਦਿੰਦੇ ਹਨ ਅਤੇ ਡੇਂਗੂ ਫੈਲਾਉਂਦੇ ਹਨ।ਇਸ ਲਈ ਡੇਂਗੂ ਤੋਂ ਬਚਾਅ ਲਈ ਅਪਣੇ ਘਰਾਂ ਵਿੱਚ ਕੁਲਰਾਂ ਟਾਇਰਾਂ ਜਾ ਹੋਰ ਕਿਸੇ ਵੀ ਸਥਾਨ ਤੇ ਬਾਰਿਸ਼ ਦਾ ਪਾਣੀ ਨਾ ਖੜਨ ਦਿੱਤਾ ਜਾਵੇ । ਕੂਲਰਾਂ ਦਾ ਪਾਣੀ ਹਰ ਹਫਤੇ ਬਦਲ ਦਿੱਤਾ ਜਾਵੇ ਅਤੇ ਘਰ ਵਿੱਚ ਜਾਲੀਦਾਰ ਦਰਵਾਜੇ ਜਰੂਰ ਲਗਵਾਉਣੇ ਦਾਹਿਦੇ ਹਨ , ਘਰ ਵਿੱਚ ਅਤੇ ਆਲੇ ਦੁਆਲੇ ਸਾਫ ਸਫਾਈ ਰੱਖੋ।ਆਏ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਜੇਕਰ ਕਿਸੇ ਵੀ ਵਿਆਕਤੀ ਨੂੰ ਇਹਨਾਂ ਦਿਨਾਂ ਵਿੱਚ ਬੁਖਾਰ ਹੁੰਦਾ ਹੈ ਤਾਂ ਨੇੜਲੇ ਸਿਹਤ ਕੇਂਦਰ ਵਿੱਚ ਖੁਨ ਦੀ ਜਾਂਚ ਕਰਵਾਉਣੀ ਚਾਹਿਦੀ ਹੈ ਅਤੇ ਪਾਣੀ ਹਮੇਸ਼ਾ ਉਬਾਲ ਜਾ ਕਲੋਰੀਨੇਸ਼ਨ ਕਰਕੇ ਪੀਓ ਤਾਂ ਜੋ ਬਿਮਾਰੀਆਂ ਤੋਂ ਬਚਾਅ ਹੋ ਸਕੇ। ਇਸ ਮੋਕੇ ਬਲਜਿੰਦਰ ਕੋਰ , ਕਿਸ਼ਾ, ਆਸ਼ਾ ਵਰਕਰ ਰਾਜ , ਕਮਲਜੀਤ ਕੋਰ , ਸੁਚਾ ਸਿੰਘ ਪੰਚ ਅਤੇ ਗਰਭਵਤੀ ਔਰਤਾਂ ਮਾਤਾਵਾਂ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: