ਸਬ ਤਹਿਸੀਲ ਦਿੜ੍ਹਬਾ ਵਿੱਚ ਅਸਟਾਮਾਂ ਦੀ ਹੋ ਰਹੀ ਹੈ ਬਲੈਕ

ss1

ਸਬ ਤਹਿਸੀਲ ਦਿੜ੍ਹਬਾ ਵਿੱਚ ਅਸਟਾਮਾਂ ਦੀ ਹੋ ਰਹੀ ਹੈ ਬਲੈਕ
ਵਾਧੂ ਪੈਸੇ ਨਾ ਦੇਣ ਤੇ ਦੇ ਦਿੰਦੇ ਨੇ ਜਵਾਬ ਅਤੇ ਕਰਦੇ ਨੇ ਮਾੜਾ ਵਰਤਾਓ

ਕੌਹਰੀਆਂ,25 ਜੂਨ(ਰਣ ਸਿੰਘ ਚੱਠਾ)- ਸਬ ਤਹਿਸੀਲ ਦਿੜ੍ਹਬਾ ਵਿੱਚ ਅਸਟਾਮ ਫਰੋਸ਼ ਅਸਟਾਮਾਂ ਨੂੰ ਬਲੈਕ ਵਿੱਚ ਵੇਚ ਰਹੇ ਹਨ ਅਤੇ ਬਣਦੀ ਕੀਮਤ ਤੋਂ ਜਿਆਦਾ ਪੈਸੇ ਬਟੋਰ ਕੇ ਆਪਣੀਆਂ ਜੇਬਾਂ ਗਰਮ ਕਰਦੇ ਹਨ।ਇਸ ਸਬੰਧੀ ਰਾਜਿੰਦਰ ਕੁਮਾਰ ਪੁੱਤਰ ਸ੍ਰੀ ਹਰਦਿਆਲ ਸਿੰਘ ਵਾਸੀ ਕੌਹਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈ ਪਟੀਸ਼ਨ ਪੇਪਰ ਲੈ ਕੇ ਸਬ ਤਹਿਸੀਲ ਦਿੜ੍ਹਬਾ ਵਿਖੇ ਜਨਕ ਰਾਜ ਦੀ ਦੁਕਾਨ ਨੰਬਰ 9 ਤੇ ਜਾ ਕੇ ਉਥੇ ਬੈਠੇ ਜਨਕ ਰਾਜ ਦੇ ਪੁਤਰ ਗੁਲਸ਼ਨ ਕੁਮਾਰ ਨੂੰ 25 ਰੁਪਏ ਦੀ ਟਿਕਟ ਲਾਉਣ ਲਈ ਕਿਹਾ ਤਾਂ ਉਸ ਨੇ ਫਾਲਤੂ ਪੈਸਿਆਂ ਦੀ ਮੰਗ ਕੀਤੀ ਮੈ ਫਾਲਤੂ ਪੈਸੇ ਤੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਟਿਕਟਾਂ ਲਾਉਣ ਤੋਂ ਹੀ ਇਨਕਾਰ ਕਰ ਦਿੱਤਾ ਜਦੋਂ ਉਸ ਨੂੰ ਕਿਹਾ ਕਿ ਤੁਸੀ ਪਬਲਿਕ ਸਰਵੈਂਟ ਹੋ ਤੁਸੀ ਕਿਸੇ ਨੂੰ ਵੀ ਟਿਕਟਾਂ ਦੇਣ ਤੋਂ ਮਨ੍ਹਾ ਨਹੀਂ ਕਰ ਸਕਦੇ ਤਾਂ ਉਸ ਨੇ ਅੱਗ ਬਾਵੂਲਾ ਹੁਦਿੰਆਂ ਕਿਹਾ ਕਿ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਮੇਰਾ ਲਾਇਸੰਸ ਕੈਂਸਲ ਕਰਵਾ ਦਿਓ ਪਰ ਮੈ ਹੁਣ ਤੁਹਾਨੂੰ ਟਿਕਟਾਂ ਨਹੀਂ ਦੇਵਾਗਾ ਜਿਸ ਕਾਰਨ ਮੈਨੂੰ ਆਪਣਾ ਕੰਮ ਕਰਵਾਏ ਤੋਂ ਬਗੈਰ ਹੀ ਘਰ ਵਾਪਸ ਆਉਣਾ ਪਿਆ ਅਤੇ ਫਾਰਮ ਭਰਨ ਦੀ ਆਖਰੀ ਤਾਰੀਖ ਹੋਣ ਕਾਰਨ ਮੈਂ ਅਪਲਾਈ ਕਰਨ ਤੋਂ ਵੀ ਰਹਿ ਗਿਆ।ਰਾਜਿੰਦਰ ਕੁਮਾਰ ਨੇ ਇੱਕ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਕ ਰਾਜ ਸਰਕਾਰ ਤੋਂ ਚੋਰੀ ਰੱਖ ਕੇ 2-2 ਸਰਕਾਰੀ ਕੰਮ ਕਰ ਰਿਹਾ ਹੈ ਇੱਕ ਤਾਂ ਇਸ ਕੋਲ ਸਰਕਾਰੀ ਵਸਤਾਂ ਦਾ ਡੀਪੂ ਹੈ ਅਤੇ ਦੂਜਾ ਅਸਟਾਮ ਫਰੋਸ ਦਾ ਲਾਇਸੰਸ।ਕਾਨੂੰਨ ਮੁਤਾਬਿਕ ਇੱਕ ਆਦਮੀ 2 ਸਰਕਾਰੀ ਕੰਮ ਨਹੀਂ ਕਰ ਸਕਦਾ ਜਿਸ ਕਾਰਨ ਉਸਨੇ ਡੀ.ਸੀ. ਸੰਗਰੂਰ ਅਤੇ ਉੱਚ ਅਧੀਕਾਰੀਆਂ ਤੋਂ ਵਾਧੂ ਪੈਸੇ ਲੈਣ ਦੀ ਅਤੇ 2-2 ਸਰਕਾਰੀ ਕੰਮ ਕਰਨ ਦੀ ਜਾਂਚ ਦੀ ਮੰਗ ਕਰਦਿਆਂ 9 ਨੰਬਰ ਦੁਕਾਨ ਵਾਲੇ ਅਸਟਾਮ ਫਰੋਸ਼ ਖਿਲਾਫ ਕਾਰਵਾਈ ਦੀ ਮੰਗ ਕੀਤੀ।ਹੁਣ ਇਥੇ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਇਕ ਪਾਸੇ ਤਾਂ ਸਰਕਾਰ ਲੋਕਾਂ ਦੇ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਅਜਿਹੇ ਦੁਕਾਨਦਾਰ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰ ਕੇ ਸਰਕਾਰ ਨੂੰ ਠੇਂਗਾ ਦਿਖਾ ਰਹੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਅਜਿਹੇ ਦੁਕਾਨਦਾਰਾਂ ਤੇ ਸਰਕਾਰ ਨਕੇਲ ਪਾ ਸਕੇਗੀ ਜਾ ਨਹੀਂ।

Share Button

Leave a Reply

Your email address will not be published. Required fields are marked *