ਸਬ ਡਵੀਜਨ ਭਿੱਖੀਵਿੰਡ ਦੇ ਨਵ-ਨਿਯੁਕਤ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਨੇ ਅਹੁਦਾ ਸੰਭਾਲਿਆ

ss1

ਸਬ ਡਵੀਜਨ ਭਿੱਖੀਵਿੰਡ ਦੇ ਨਵ-ਨਿਯੁਕਤ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਨੇ ਅਹੁਦਾ ਸੰਭਾਲਿਆ
ਵੱਖ-ਵੱਖ ਪੁਲਿਸ ਥਾਣਿਆਂ ਤੇ ਚੌਕੀ ਇੰਚਾਰਜਾਂ ਨਾਲ ਕੀਤੀ ਮੀਟਿੰਗ

ਭਿੱਖੀਵਿੰਡ 26 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਗੁਰਚਰਨ ਸਿੰਘ ਗੁਰਾਇਆ ਦੀ ਐਸ.ਪੀ ਵਜੋਂ ਤਰੱਕੀ ਹੋ ਜਾਣ ‘ਤੇ ਉਹਨਾਂ ਦੀ ਜਗ੍ਹਾ ਨਵੇਂ ਆਏ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਨੇ ਸਬ ਡਵੀਜਨ ਭਿੱਖੀਵਿੰਡ ਦੇ ਦਫਤਰ ਪਹੰੁਚ ਕੇ ਆਪਣਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਸਬ ਡਵੀਜਨ ਭਿੱਖੀਵਿੰਡ ਅਧੀਨ ਆਉਦੇ ਵੱਖ-ਵੱਖ ਪੁਲਿਸ ਥਾਣਿਆਂ ਤੇ ਚੌਕੀਆਂ ਦੇ ਮੁਖੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਲਾਅ ਐਂਡ ਆਡਰ ਨੂੰ ਕਾਇਮ ਰੱਖਣ ਲਈ ਸਮਾਜ ਵਿਰੋਧੀ ਅਨਸਰਾਂ ‘ਤੇ ਤਿੱਖੀ ਨਜਰ ਰੱਖੀ ਜਾਵੇ ਤਾਂ ਜੋ ਇਲਾਕੇ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਤੇ ਅਮਨ ਸਾਂਤੀ ਬਣੀ ਰਹੇ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ ਜੈਮਲ ਸਿੰਘ ਨੇ ਕਿਹਾ ਕਿ ਮਾਰੂ ਨਸ਼ਿਆਂ ਦੇ ਖਾਤਮੇ ਲਈ ਲੋਕ ਪੁਲਿਸ ਦਾ ਸਾਥ ਦੇਣ ਤਾਂ ਜੋ ਨਸ਼ਾਂ ਸਮੱਗਲਰਾਂ ਨੂੰ ਨੱਥ ਪਾਈ ਜਾ ਸਕੇ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਇਸ ਸਮੇਂ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਅਵਤਾਰ ਸਿੰਘ ਕਾਹਲੋ, ਐਸ.ਐਚ.ੳ ਖਾਲੜਾ ਸੁਖਰਾਜ ਸਿੰਘ, ਐਸ.ਐਚ.ੳ ਵਲਟੋਹਾ ਸੁਰਜੀਤ ਸਿੰਘ ਬੁੱਟਰ, ਐਸ.ਐਚ.ੳ ਖੇਮਕਰਨ ਹਰਜਿੰਦਰ ਸਿੰਘ, ਪੁਲਿਸ ਚੌਕੀ ਸੁਰਸਿੰਘ ਇੰਚਾਰਜ ਲਖਵਿੰਦਰ ਸਿੰਘ, ਕੱਚਾ-ਪੱਕਾ ਚੌਕੀ ਇੰਚਾਰਜ ਗੁਰਵੇਲ ਸਿੰਘ, ਰਾਜੋਕੇ ਚੌਕੀ ਇੰਚਾਰਜ ਚਰਨਜੀਤ ਸਿੰਘ, ਅਲਗੋਂ ਕੋਠੀ ਚੌਕੀ ਇੰਚਾਰਜ ਕਿਰਪਾਲ ਸਿੰਘ, ਘਰਿਆਲਾ ਚੌਕੀ ਇੰਚਾਰਜ ਸਾਰਜ ਸਿੰਘ ਤੋਂ ਇਲਾਵਾ ਰੀਡਰ ਮਨਜੀਤ ਸਿੰਘ, ਰੀਡਰ ਗੁਰਦੀਪ ਸਿੰਘ ਆਦਿ ਪੁਲਿਸ ਅਧਿਕਾਰੀ ਹਾਜਰ ਸਨ।

Share Button

Leave a Reply

Your email address will not be published. Required fields are marked *