ਸਬ-ਡਵਿਜ਼ਨ ਮੂਨਕ ਅਤੇ ਲਹਿਰਾਗਾਗਾ ਵਿੱਚ ਜਨਵਰੀ 2018 ਤੋਂ ਹੁਣ ਤੱਕ 52 ਕਿਸਾਨ ਅਤੇ ਖੇਤ ਮਜ਼ਦੂਰ ਨੇ ਕੀਤੀ ਖੁਦਕੁਸ਼ੀ

ਸਬ-ਡਵਿਜ਼ਨ ਮੂਨਕ ਅਤੇ ਲਹਿਰਾਗਾਗਾ ਵਿੱਚ ਜਨਵਰੀ 2018 ਤੋਂ ਹੁਣ ਤੱਕ 52 ਕਿਸਾਨ ਅਤੇ ਖੇਤ ਮਜ਼ਦੂਰ ਨੇ ਕੀਤੀ ਖੁਦਕੁਸ਼ੀ

ਮੂਨਕ 08 ਅਗਸਤ( ਸੁਰਜੀਤ ਸਿੰਘ ਭੂਟਾਲ): ਪੰਜਾਬ ਵਿੱਚ ਦਿਨ ਪ੍ਰਤੀ ਦਿਨ ਆਤਮ-ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਪੰਜਾਬ ਦੇ ਸਬ-ਡਵਿਜ਼ਨ ਮੂਨਕ ਅਤੇ ਲਹਿਰਾਗਾਗਾ ਦੇ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਜਨਵਰੀ 2018 ਤੋਂ ਹੁਣ ਤੱਕ 52 ਕਿਸਾਨ ਅਤੇ ਖੇਤ ਮਜ਼ਦੂਰ ਕਰਜੇ ਅਤੇ ਆਰਥਿਕ ਤੰਗੀ ਕਾਰਨ ਖੁਦਕਸ਼ੀਆਂ ਕਰ ਚੁੱਕੇ ਹਨ, ਜਿਨ੍ਹਾਂ ਦੇ ਪਰਿਵਾਰਾਂ ਦੀ ਭਾਵੇਂ ਸਰਕਾਰ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ ਪਰ ਬਾਬਾ ਨਾਨਕ ਐਜੂਕੇਸ਼ਨ ਸੋਸਾਇਟੀ ਦੀ ਫਿਲਡ ਟੀਮ ਨੇ ਉਨ੍ਹਾਂ ਦੇ ਘਰ-ਘਰ ਪਰਿਵਾਰਾਂ ਕੋਲ ਜਾ ਕੇ ਅਤੇ ਪਿੰਡਾਂ ਦੀਆਂ ਪੰਚਾਇਤਾਂ ਕੋਲੋਂ ਤਸਦੀਕ ਸ਼ੁਦਾ ਮਤੇ (ਹਲਫੀਆ ਬਿਆਨ) ਵੀ ਪ੍ਰਾਪਤ ਕੀਤੇ ਹਨ। ਜਿੰਨਾਂ ਵਿੱਚ ਪਰਿਵਾਰ ਅਤੇ ਮੌਜੂਦਾ ਪੰਚਾਇਤਾਂ ਨੇ ਦੱਸਿਆ ਹੈ ਕਿ ਉਨਾਂ ਵਿਅਕਤੀਆਂ ਨੇ ਕਰਜੇ ਅਤੇ ਆਰਥਿਕ ਤੰਗੀ ਕਾਰਨ ਖੁਦਕਸ਼ੀਆਂ ਕੀਤੀਆਂ ਹਨ। ਬਾਬਾ ਨਾਨਕ ਐਜੂਕੇਸ਼ਨ ਸੋਸਾਇਟੀ ਦੀ ਫੀਲਡ ਟੀਮ ਵੱਲੋਂ ਸੰਸਥਾ ਦੇ ਉਦੇਸ਼ਾਂ ਮੁਤਾਬਿਕ ਉਨ੍ਹਾਂ ਖੁਦਕਸ਼ੀ ਪੀੜਤ ਪਰਿਵਾਰਾਂ ਜਿੰਨਾ ਦੇ ਬੱਚੇ ਪੜਦੇ ਹਨ। ਬੇਨਤੀ ਕੀਤੀ ਹੈ ਕਿ ਉਹ ਪੜ੍ਹਾਈ ਜਾਰੀ ਰੱਖਣ ਜਿਸ ਦੀ ਮਦਦ ਬਾਬਾ ਨਾਨਕ ਐਜੂਕੇਸ਼ਨ ਸੋਸਾਇਟੀ ਵੱਲੋਂ ਪੜ੍ਹਾਈ ਜਾਰੀ ਰੱਖਣ ਲਈ ਕੀਤੀ ਜਾਵੇਗੀ। ਬਾਬਾ ਨਾਨਕ ਐਜੂਕੇਸ਼ਨ ਸੋਸਾਇਟੀ ਵੱਲੋਂ 135 ਦੇ ਕਰੀਬ ਪਿੰਡਾਂ ਵਿੱਚੋਂ 600 ਦੇ ਕਰੀਬ ਪਰਿਵਾਰਾਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਆਰਥਿਕ ਮਦਦ ਉਨ੍ਹਾਂ ਵਿਧਵਾਵਾਂ ਦੇ ਬੈਂਕ ਖਾਤਿਆਂ ਰਾਹੀਂ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਮਦਦ ਦਿੱਤੀ ਜਾ ਰਹੀ ਹੈ। ਖੁਦਕਸ਼ੀ ਕਰ ਚੁੱਕੇ ਵਿਅਕਤੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

Share Button

Leave a Reply

Your email address will not be published. Required fields are marked *

%d bloggers like this: