ਸਬਜੀਆਂ ਦੇ ਭਾਅ ਚੜ੍ਹੇ ਅਸਮਾਨੀ ਲੋਕਾਂ ‘ਚ ਹਾਹਾਕਾਰ ਮੱਚੀ

ss1

ਸਬਜੀਆਂ ਦੇ ਭਾਅ ਚੜ੍ਹੇ ਅਸਮਾਨੀ ਲੋਕਾਂ ‘ਚ ਹਾਹਾਕਾਰ ਮੱਚੀ

16-25-1ਤਪਾ ਮੰਡੀ, 15 ਜੁਲਾਈ (ਨਰੇਸ਼ ਗਰਗ) ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਅਸਮਾਨੀ ਚੜ੍ਹੀਆ ਕੀਮਤਾਂ ਕਾਰਨ ਆਮ ਲੋਕਾਂ ਖਾਸ ਕਰ ਮੱਧ ਵਰਗੀ ਤੇ ਗਰੀਬ ਲੋਕਾਂ ਦਾ ਜਿਉਣਾ ਬੇਹਾਲ ਹੋ ਗਿਆ ਹੈ। ਗਰੀਬ ਆਦਮੀਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਵਿਖਾਏ ਗਏ, ‘ ਅੱਛੇ ਦਿਨ ਆਨੇ ਵਾਲੇ ਹੈ’ ਨੂੰ ਯਾਦ ਕਰ ਕਰ ਲੋਕ ਜਿੱਥੇ ਪ੍ਰਧਾਨ ਮੰਤਰੀ ਖਿਲਾਫ਼ ਖੁੱਲਕੇ ਆਪਣੀ ਭੜਾਸ ਕੱਢਦੇ ਹਨ, ਉਥੇ ਹੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਪ੍ਰਤੀ ਵੀ ਖੁੱਲਕੇ ਗੁੱਸੇ ਦਾ ਪ੍ਰਗਟਾਵਾ ਕਰਦੇ ਹਨ।

ਜਿਕਰਯੋਗ ਹੈ ਕਿ ਅੱਜ-ਕੱਲ ਬਾਜ਼ਾਰ ‘ਚ ਹਰੀਆਂ ਸਬਜੀਆਂ ਕੱਦੂ 70 ਰੁਪਏ ਕਿਲੋ, ਬੈਗਣ 60 ਰੁਪਏ ਕਿਲੋ, ਗੁਬਾਰਾ ਫਲੀ 150 ਰੁਪਏ ਕਿਲੋ, ਮਟਰ 120 ਰੁਪਏ ਕਿਲੋ, ਤੋਰੀ 70 ਰੁਪਏ ਕਿਲੋ ਤੇ ਅਰਬੀ 70 ਰੁਪਏ ਕਿਲੋ ਤੱਕ ਰੇਟ ਪਹੁੰਚੇ ਹੋਏ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਮਨ ਲਭਾਉਣੇ ਸਬਜ਼ਬਾਗ ਵਿਖਾਕੇ ਸੱਤ੍ਹਾ ‘ਚ ਆਇਆ ਅਕਾਲੀ-ਭਾਜਪਾ ਗਠਜੋੜ ਨੇ ਜਮਾਂ-ਖੋਰਾਂ ਤੇ ਜਖੀਰੇਬਾਜ਼ਾਂ ਨੂੰ ਜਨਤਾ ਦੀ ਦੋਵੇਂ ਹੱਥ ਲੁੱਟ ਕਰਨ ਦੀ ਖੁੱਲ ਦਿੱਤੀ ਹੋਈ ਹੈ। ਆਮ ਲੋਕਾਂ ‘ਚ ਚਰਚਾ ਹੈ ਕਿ ਗਰੀਬਾਂ ਦੇ ਮੂੰਹ ‘ਚੋਂ ਰੋਟੀ ਖੋਹਣ ਵਾਲੀ ਇਸ ਸਰਕਾਰ ਦਾ 2017 ‘ਚ ਬੋਰੀ ਬਿਸਤਰਾ ਗੋਲ ਕਰ ਦਿੱਤਾ ਜਾਵੇਗਾ। ਉਧਰ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਉਜਾਗਰ ਸਿੰਘ ਬੀਹਲਾ ਨੇ ਸਬਜੀਆਂ ਤੇ ਵਧੀ ਮਹਿੰਗਾਈ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਭੁੱਖਮਰੀ ਦੇ ਰਸਤੇ ਲਿਜਾ ਰਹੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਕੁਝ ਕਰਨ ਦੀ ਬਿਜਾਏ 35 ਸਾਲ ਰਾਜ ਕਰਨ ਦੇ ਮੁੰਗਰੀ ਲਾਲ ਦੇ ਸੁਫਨੇ ਲੈ ਰਹੀ ਹੈ। ਲੋਕ ਮਹਿੰਗਾਈ ਕਾਰਨ ਸਤਾਏ ਹੋਏ ਨੇ, ਉਪਰੋਂ ਸਰਕਾਰ ਵਿਕਾਸ-ਵਿਕਾਸ ਦੀ ਰਟ ਲਗਾਕੇ ਇਨ੍ਹਾਂ ਦੇ ਜਖ਼ਮ ਤੇ ਨਮਕ ਛਿੜਕ ਰਹੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪੰਜਾਬ ਦੇ ਸੂਝਵਾਨ ਲੋਕ ਮਹਿੰਗਾਈ ਤੇ ਭ੍ਰਿਸ਼ਟਾਚਾਰ ਦੀ ਜਨਮ ਦਾਤੀ ਅਕਾਲੀ ਭਾਜਪਾ ਸਰਕਾਰ ਤੋਂ ਜਲਦੀ ਮੁਕਤੀ ਪਾ ਲੈਣਗੇ ਤੇ ਆਉਣ ਵਾਲੀ ਸਰਕਾਰ ਲੋਕ ਹਿਤੈਸੀ ਖੱਬੇ-ਸੱਜੇ ਧਿਰਾਂ ਦੀ ਤੇ ਭਾਈਵਾਲਾਂ ਦੀ ਹੋਵੇਗੀ।

Share Button

Leave a Reply

Your email address will not be published. Required fields are marked *