ਸਬਕ

ss1

ਸਬਕ

ਮਨਜੀਤ ਨੇ ਦੱਸਵੀਂ ਪਾਸ ਕੀਤੀ। ਉਹ ਅੱਗੇ ਪੜ੍ਹਨਾ ਨਹੀਂ ਚਾਹੁੰਦਾ ਸੀ। ਉਸਦੇ ਪਿਤਾ ਜੀ ਨੇ ਉਸਨੂੰ ਦੁਕਾਨ ਤੇ ਬੁਲਾ ਲਿਆ। ਮਨਜੀਤ ਦੁਕਾਨ ਤੇ ਆਇਆ । ਉਸਨੇ ਸਾਰਾ ਸਮਾਨ ਬੜੇ ਧਿਆਨ ਨਾਲ ਦੇਖਿਆ। ਉਹ ਦੁਕਾਨ ਦੇ ਪਿਛਲੇ ਪਾਸੇ ਬਣੇ ਛੋਟੇ ਜਿਹੇ ਗੁਦਾਮ ਦਾ ਸਮਾਨ ਦੇਖਣ ਲੱਗਾ। ਹਲਦੀ ਵਿੱਚ ਪੀਲੀ ਮਿੱਟੀ , ਦੇਸੀ ਘਿਉ ਵਿੱਚ ਬਨਸਪਤੀ ਘਿਉ , ਆਟੇ ਵਿੱਚ ਵੀ ਕੁਝ ਮਿਲਿਆ ਹੋਇਆ ਸੀ। ਮਨਜੀਤ ਦੇਖ ਕੇ ਹੈਰਾਨ ਹੋ ਗਿਆ। ਪਿਤਾ ਜੀ! ਤੁਸੀਂ ਸਾਰੇ ਸਮਾਨ ਵਿੱਚ ਕੀ ਮਿਲਿਇਆ ਹੈ।
ਪਿਤਾ ਜੀ, ਤੁਹਾਨੂੰ ਪਤਾ ਹੈ ਮਿਲਾਵਟ ਕਰਨੀ ਚੰਗੀ ਨਹੀਂ ਹੁੰਦੀ। ਪਿਤਾ ਜੀ ਨੇ ਮੂੰਹ ਤੇ ਉਂਗਲ ਰਖਦੇ ਕਿਹਾ”ਚੁੱਪ ਕਰ ਗਾਹਕ ਆ ਰਹੇ ਹਨ ,ਸੁਣ ਲੈਣਗੇ। ਅਸੀਂ ਇਸ ਸਬੰਧੀ ਬਾਦ ਵਿੱਚ ਗੱਲ ਕਰਦੇ ਹਾਂ। ਉਸਨੇ ਗਾਹਕਾਂ ਨੂੰ ਸਮਾਨ ਤੋਲ ਕੇ ਦਿੱਤਾ ।ਉਸਦੇ ਪਿਤਾ ਜੀ ਨੂੰ ਕਮਜੋਰੀ ਮਹਿਸੂਸ ਹੋਈ ।”ਬੇਟਾ ਮਨਜੀਤ ਮੋਰੀ ਤਬੀਅਤ ਠੀਕ ਨਹੀਂ ਲੱਗਦੀ। ਮੈਨੂੰ ਦਵਾਈ ਲਿਆ ਦੇ। ਉਹ ਪਿਤਾ ਕੋਲੋ ਰੁਪਏ ਲੈਣ ਲੱਗਾ ਤਾਂ ਪਿਤਾ ਜੀ ਦਾ ਹੱਥ ਗਰਮ ਲੱਗਿਆ। ਤੁਹਾਨੂੰ ਤੇਜ਼ ਬੁਖਾਰ ਹੈ। ਚਲੋ !ਡਾਕਟਰ ਤੋਂ ਦਵਾਈ ਲੈ ਆਂਉਦ ਹਾਂ। ਅਜੇ ਦੁਕਾਨ ਬੰਦ ਨਹੀਂ ਕਰਦੇ। ਤੂੰ ਕੈਮਿਸਟ ਤੋਂ ਦਵਾਈ ਲੈਂ ਆ। ਉਸਦੇ ਪਿਤਾ ਦਵਾਈ ਖਾਂਦੇ ਹਨ। ਕੁਝ ਸਮੇਂ ਬਾਅਦ ਉਹਨਾਂ ਨੂੰ ਚੱਕਰ ਆ ਜਾਂਦਾ ਹੈ ਉਹ ਡਿੱਗ ਜਾਂਦੇ ਹਨ। ਮਨਜੀਤ ਭੱਜ ਕੇ ਪਿਤਾ ਕੋਲ ਜਾਂਦਾ ਹੈ। ਆਲੇ ਦੁਆਲੇ ਦੀਆਂ ਦੁਕਾਨਾਂ ਵਾਲੇ ਆ ਜਾਂਦੇ ਹਨ ਅਤੇ ਹਸਪਤਾਲ ਪਹੁੰਚਾ ਦਿੰਦੇ ਹਨ। ਮਨਜੀਤ ਡਾਕਟਰ ਨੂੰ ਦਵਾਈਆਂ ਦੇ ਕਵਰ ਦਿਖਾਦਾ ਹੈ। ਇਹ ਦਵਾਈਆਂ ਮਿਲਾਵਟ ਵਾਲੀਆਂ ਹਨ। ਇਨਾਂ ਕਰਕੇ ਤਬੀਅਤ ਖਰਾਬ ਹੋਈ ਹੈ।
ਚਾਰ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ। ਮਨਜੀਤ ਦੇ ਪਿਤਾ ਹਸਦੇ ਹੋਏ ਕਹਿਣ ਲੱਗੇ ਮੈਂ ਚੰਗਾ ਸਬਕ ਸਿਖ ਲਿਆਮਦਨ ਚਾਹੇ ਘੱਟ ਹੇ ਜਾਏ ਪਰ ਮਿਲਾਵਟ ਨਹੀਂ ਕਰਨੀ।

ਭੁਪਿੰਦਰ ਕੌਰ ਸਾਢੋਰਾ
192 ਅਜ਼ਾਦ ਨਗਰ
ਗਲੀ ਨੰਬਰ 4 ਯਮੁਨਾਨਗਰ
ਹਰਿਆਣਾ

Share Button

Leave a Reply

Your email address will not be published. Required fields are marked *