‘ਸਫਰ ਜ਼ਿੰਦਗੀ’

ss1

  ‘ਸਫਰ ਜ਼ਿੰਦਗੀ’

ਐ ਸਫਰ ਜਿੰਦਗੀ ਜਰਾ ਹੌਲੀ ਚਲ,
ਮੈਂ ਤੇਰਾ ਕਾਫ਼ੀ ਕਰਜ ਚੁਕਾਉਣਾ ਹੈ ।
ਉਸ ਰੱਬ ਨੂੰ ਰਾਜੀ ਕਰਨਾ ਹੈ,
ਤੇ ਕੁਝ ਕੁਫਰਾਂ ਨੂੰ ਬਖਸ਼ਾਉਣਾ ਹੈ।
ਕੁਝ ਖਵਾਬ ਵੀ ਪੂਰੇ ਕਰਨੇ ਨੇ,
ਤੇ ਕੁਝ ਤਾਬੀਰਾਂ ਨੂੰ ਪਾਉਣਾ ਹੈ ।
ਕੁਝ ਦਿਲ ਨੇ ਮੈਥੋਂ ਖਫਾ ਖਫਾ,
ਉਨ੍ਹਾਂ ਦਿਲਾਂ ਚ ਪਿਆਰ ਵਸਾਉਣਾ ਹੈ ।
ਜਿੰਨਾ ਦਿਲਾਂ ਚ ਗਮ ਦਾ ਨ੍ਹੇਰਾ ਏ,
ਉੱਥੇ ਖੁਸ਼ੀ ਦਾ ਦੀਪ ਜਲਾਉਣਾ ਹੈ ।
ਤੇ ਮੈਂ ਭੁੱਲਿਆ ਭਟਕਿਆ ਰਾਹੀ ਹਾਂ,
ਸਹੀ ਰਾਹ ਦੇ ਉੱਤੇ ਜਾਣਾ ਹੈ।
ਨੇਕੀ ਹੀ ਅੰਤ ਨੂੰ ਨਾਲ ਜਾਏ,
ਇਹ ਸਭ ਨੂੰ ਯਾਦ ਦਿਵਾਉਣਾ ਹੈ।
ਪਾਪਾਂ ਤੋਂ ਕਰਨੀ ਤੌਬਾ ਮੈਂ,
ਦੋਜਖ ਤੋਂ ਖੁਦ ਨੂੰ ਬਚਾਉਣਾ ਹੈ।
ਸਰੂਚੀ ਕੰਬੋਜ਼ 
ਫਾਜ਼ਿਲਕਾ 
ਵਟਸਐਪ-9872348277
Share Button

Leave a Reply

Your email address will not be published. Required fields are marked *