ਸਪੋਰਟਸ ਕਲੱਬ ਫਰਿਜ਼ਨੋ ਦੇ ਮੈਂਬਰਾਂ ਵੱਲੋਂ ਐਡੀਸਨਲ ਡੀ.ਜੀ.ਪੀ ਸ੍ਰੀ ਸੰਜੀਵ ਕਾਲੜਾ ਦਾ ਸਨਮਾਨ

ss1

ਸਪੋਰਟਸ ਕਲੱਬ ਫਰਿਜ਼ਨੋ ਦੇ ਮੈਂਬਰਾਂ ਵੱਲੋਂ ਐਡੀਸਨਲ ਡੀ.ਜੀ.ਪੀ ਸ੍ਰੀ ਸੰਜੀਵ ਕਾਲੜਾ ਦਾ ਸਨਮਾਨ

ਨਿਊਯਾਰਕ, 14 ਜੁਲਾਈ ( ਰਾਜ ਗੋਗਨਾ )— ਬੀਤੇ ਦਿਨੀਂ ਪੰਜਾਬ ਦੇ ਐਡੀਸ਼ਨਲ ਡੀ.ਜੀ.ਪੀ, ਪੰਜਾਬ ਪੁਲਿਸ ਸ਼੍ਰੀ ਸੰਜੀਵ ਕਾਲੜਾ ਆਪਣੀ ਨਿੱਜੀ ਅਮਰੀਕਾ ਦੀ ਫੇਰੀ ਦੋਰਾਨ ਉਹ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਚ’ ਸਥਿੱਤ ਉੱਘੇ ਸਫਲ ਕਾਰੌਬਾਰੀ ਤੇ ਸਮਾਜ ਸੇਵੀ ਵਿਨੇ ਵੋਹਰਾ ਦੇ ਗ੍ਰਹਿ ਫਰਿਜ਼ਨੋ ਵਿਖੇ ਪਧਾਰੇ। ਸ੍ਰੀ ਕਾਲੜਾ ਅਮਰੀਕਾ ਦੀ ਇਸ ਨਿੱਜੀ ਫੇਰੀ ਦੋਰਾਨ ਇਸ ਮੋਕੇ ਉਹ ਸਥਾਨਿਕ ਸਪੋਰਟਸ ਕਲੱਬ ਦੇ ਮੈਂਬਰਾਂ ਨੂੰ ਵੀ ਮਿਲੇ । ਜਿੱਥੇ ਉਹਨਾਂ ਕਲੱਬ ਦਾ ਯਾਦਗਾਰੀ ਚਿੰਨ੍ਹ ਨਾਲ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ।ਸ੍ਰੀ ਕਾਲੜਾ ਨੇ ਪ੍ਰਦੇਸ਼ ਵਿੱਚ ਰਹਿ ਕੇ ਸਮਾਜ ਸੇਵੀ ਦੇ ਕੰਮਾਂ ਵਿੱਚ ਪਾਏ ਯੋਗਦਾਨ ਸੰਬੰਧੀ ਕਲੱਬ ਦੇ ਸਰਪ੍ਰਸਤ ਵਿਨੇ ਵੋਹਰਾ ਤੇ ਕਲੱਬ ਦੇ ਸਮੂਹ ਮੈਬਰਾਨ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ।ਵਰਨਣਯੋਗ ਹੈ ਕਿ ਸ੍ਰੀ ਕਾਲੜਾ ਪੰਜਾਬ ਪੁਲਿਸ ਵਿੱਚ ਇਕ ਮਿਹਨਤੀ ਅਤੇ ਇਕ ਇਮਾਨਦਾਰ ਪੁਲਿਸ ਅਫਸਰ ਵੱਲੋਂ ਜਾਣੇ ਜਾਂਦੇ ਹਨ।
Share Button

Leave a Reply

Your email address will not be published. Required fields are marked *