ਸਪੈਸ਼ਲ ਮੌਕਾ ਪ੍ਰੀਖਿਆ: ਯੂਨੀਵਰਸਿਟੀ ‘ਤੇ ਇੱਕ ਬੋਝ – ਰਜਿਸਟਰਾਰ

ss1

ਸਪੈਸ਼ਲ ਮੌਕਾ ਪ੍ਰੀਖਿਆ: ਯੂਨੀਵਰਸਿਟੀ ‘ਤੇ ਇੱਕ ਬੋਝ – ਰਜਿਸਟਰਾਰ

ਅਮ੍ਰਿਤਸਰ, 17 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਕੁੱਝ ਸਿਆਸੀ ਪਾਰਟੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਰੁੱਧ ਫੀਸਾਂ ਨੂੰ ਲੈ ਕੇ ਕੀਤੇ ਜਾ ਰਹੇ ਕੁਪ੍ਰਚਾਰ ਨੂੰ ਬੇਬੁਨਿਆਦ ਦੱਸਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਮੌਕੇ ਤਹਿਤ ਉਨ੍ਹਾਂ ਵਿਦਿਆਰਥੀਆਂ ਕੋਲੋਂ 25 ਹਜ਼ਾਰ ਰੁਪਏ ਦੀ ਫੀਸ ਲਈ ਜਾਂਦੀ ਹੈ ਜੋ ਨਿਸਚਿਤ ਸਮੇਂ ੀਵਚ ਆਪਣੀ ਡਿਗਰੀ ਪੂਰੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅਜਿਹੇ ਵਿਦਿਆਰਥੀਆਂ ਦੀਆਂ ਮੰਗਾਂ ਦੇ ਆਧਾਰ ‘ਤੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 15.9.2017 ਦੇ ਸਿਡੀਕੇਟ ਆਈਟਮ ਪੈਰਾ -46 ਦੇ ਹਵਾਲੇ ਨਾਲ ਵਿਸੇਸ ਮੌਕਾ ਪ੍ਰਦਾਨ ਕੀਤਾ ਹੈ ਜਿਸ ਨੂੰ ਸਮਝਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਸਿਡੀਕੇਟ ਨੇ ਇਹ ਫੈਸਲਾ ਕੀਤਾ ਹੈ ਕਿ ਇਹ ਫੈਸਲਾ ਉਨ੍ਹਾਂ ਸਾਰੇ ਵਿਦਿਆਰਥੀਆਂ ਲਈ ਲਾਗੂ ਕੀਤਾ ਜਾਵੇਗਾ, ਜੋ ਸਾਲ 2011 ਤੋਂ ਅਪੀਅਰ ਹੋਏ ਹਨ। ਇਸ ਲਈ ਹਰ ਪੇਪਰ ਲਈ 25000 ਰੁਪਏ ਦੀ ਵਿਸੇਸ ਫੀਸ ਦੇ ਨਾਲ ਇਸ ਇਮਤਿਹਾਨ ਦਾ ਵਿਸੇਸ ਮੌਕਾ ਉਨ੍ਹਾਂ ਉਮੀਦਵਾਰਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਡਿਗਰੀਆਂ ਨਹੀ ਦਿੱਤੀਆਂ ਜਾ ਸਕਦੀਆਂ ਕਿਉਂਕਿ ਉਨ੍ਹਾਂ ਨੇ ਆਪਣੀ ਡਿਗਰੀ ਆਰਡੀਨੈਂਸਜ ਵਿਚ ਦੱਸੇ ਗਏ ਨਿਰਧਾਰਿਤ ਸਮੇਂ ਵਿਚ ਨਹੀਂ ਪੂਰੀ ਕੀਤੀ ਹੈ।
ਡਾ. ਕਾਹਲੋਂ ਨੇ ਦੱਸਿਆ ਕਿ ਇਹ ਇੱਕ ਸਧਾਰਨ ਕੰਪਾਰਟਮੈਂਟ ਦੀ ਪ੍ਰੀਖਿਆ ਨਹੀਂ ਹੈ ਕਿਉਂਕਿ ਇਹ ਇਕ ਵਿਸੇਸ ਮੌਕਾ ਪ੍ਰੀਖਿਆ ਹੈ ਇਸ ਲਈ ਇਸ ਕੇਸ ਵਿਚ ਵਿਸੇਸ ਪੇਪਰ ਨਿਰਧਾਰਤ ਕੀਤਾ ਜਾਂਦਾ ਹੈ ਅਤੇ ਵਿਸੇਸ ਮੁਲਾਂਕਣ ਕਰਨ ਤੋਂ ਇਲਾਵਾ ਵਿਸੇਸ ਕੇਂਦਰਾਂ ਦਾ ਨਿਰਮਾਣ, ਵਿਸੇਸ ਨਿਗਰਾਨ ਅਤੇ ਸੁਪਰਵਾਈਜਰੀ ਸਟਾਫ ਨੂੰ ਇਸ ਪ੍ਰੀਖਿਆ ਲਈ ਤਾਇਨਾਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸਬੰਧੀ ਸਪੈਸ਼ਲ ਡੀਟੇਲ ਮਾਰਕਸ ਕਾਰਡ ਅਤੇ ਡਿਗਰੀਆਂ ਵੀ ਅਲੱਗ ਤੋਂ ਹੀ ਪ੍ਰਿੰਟ ਹੋਣੀਆਂ ਹਨ, ਜੋ ਕਿ ਯੂਨੀਵਰਸਿਟੀ ਦੇ ਖਜਾਨੇ ‘ਤੇ ਇਕ ਵੱਡਾ ਬੋਝ ਹੈ। ਪਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮਗ ਦੇ ਕਾਰਨ ਇਹ ਵਿਸੇਸ ਮੌਕਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸਾਲ 2011 ਵਿਚ ਇਹ ਮੌਕੇ 20,000 ਫ਼ – ਰੁਪਏ ਫੀਸ ਨਾਲ ਦਿੱਤਾ ਗਿਆ ਸੀ। 2011 ਤੋਂ ਲੈ ਕੇ ਹੁਣ ਤਕ ਕੋਈ ਖਾਸ ਵਾਧਾ ਨਹੀਂ ਦਿੱਤਾ ਗਿਆ ਹੈ। ਪਿਛਲੇ ਸੱਤ ਸਾਲਾਂ ਦੌਰਾਨ ਮੁਦਰਾਸਫੀਤੀ ਵਿਚ ਕਾਫੀ ਵਾਧਾ ਹੋਇਆ ਹੈ ਅਤੇ ਇਸ ਮੁਦਰਾਸਫੀਤੀ ਨੂੰ ਧਿਆਨ ਵਿਚ ਰੱਖਦੇ ਹੋਏ, ਯੂਨੀਵਰਸਿਟੀ ਦੀ ਸਿਡੀਕੇਟ ਦੁਆਰਾ ਵਿਸੇਸ ਮੌਕਾ ਪ੍ਰੀਖਿਆ ਲਈ ਫੀਸ 25000ਫ਼ – ਰੁਪਏ ਪ੍ਰਤੀ ਪੇਪਰ ਤੈਅ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਇਹ ਵਿਸੇਸ ਮੌਕਾ ਪ੍ਰੀਖਿਆ ਵਿੱਚੋਂ ਕੋਈ ਵਿੱਤੀ ਲਾਭ ਪ੍ਰਾਪਤ ਨਹੀਂ ਹੁੰਦਾ ਸਗੋਂ ਵਿਦਿਆਰਥੀਆਂ ਦੇ ਕੈਰੀਅਰ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਵਿਸੇਸ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਲਏ ਗਏ ਇਸ ਫੈਸਲੇ ਤੋਂ ਲੋਕ ਲਾਭ ਲੈਣ ਲਈ ਤਿਆਰ ਨਹੀਂ ਹਨ ਤਾਂ ਯੂਨੀਵਰਸਿਟੀ ਇਹ ਵਿਸੇਸ ਮੌਕਾ ਬੰਦ ਕਰਨ ਲਈ ਤਿਆਰ ਹੈ। ਵਿਦਿਆਰਥੀਆਂ ਅਤੇ ਸਮਾਜ ਦੇ ਫਾਇਦੇ ਲਈ ਇਹ ਵਿਸੇਸ ਮੌਕਾ ਦਿੱਤਾ ਗਿਆ ਹੈ ਅਤੇ ਯੂਨੀਵਰਸਿਟੀ ਕਿਸੇ ਵੀ ਵਿਅਕਤੀ ਨੂੰ ਇਹ ਵਿਸ਼ੇਸ਼ ਮੌਕਾ ਪ੍ਰੀਖਿਆ ਲਈ ਮਜਬੂਰ ਨਹੀਂ ਕਰ ਰਹੀ ਹੈ।
ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਯੂਨੀਵਰਸਿਟੀ ਦੀ ਫੀਸ ਵਿਚ ਕੋਈ ਵੀ 400 ਫੀਸਦੀ ਵਾਧਾ ਨਹੀ ਕੀਤਾ ਗਿਆ ਹੈ। ਯੂਨੀਵਰਸਿਟੀ ਵਿਰੁੱਧ ਇਹ ਬੇਬੁਨਿਆਦ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਤੀ ਸਰੋਤ ਨੂੰ ਮਜਬੂਤ ਕਰਨ ਅਤੇ ਵਿਦਿਆਰਥੀਆਂ ਤੇ ਸਮਾਜ ਦੇ ਲਾਭ ਵਾਸਤੇ ਸੈਸਨ 2018-2019 ਤੋਂ 24 ਨਵੇਂ ਨੌਕਰੀਆਂ ਅਤੇ ਹੁਨਰ ਅਧਾਰਿਤ ਕੋਰਸ ਸ਼ੁਰੂ ਕਰ ਰਹੀ ਹੈ। ਯੂਨੀਵਰਸਿਟੀ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਹੋਰ ਵੀ ਅਜਿਹੇ ਯਤਨ ਕਰ ਰਹੀ ਹੈ ਜਿਸ ਨਾਲ ਵਿਦਿਆਰਥੀਆਂ ਉਪਰ ਬੋਝ ਨਾ ਪਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਕੁੱਝ ਹਫਤਿਆਂ ਦੌਰਾਨ ਯੂਨੀਵਰਸਿਟੀ ਦੇ ਸਗੀਤ ਵਿਭਾਗ ਵਿਚ ਕੁਝ ਘਟਨਾਵਾਂ ਕਾਰਨ ਪ੍ਰੇਸਾਨੀ ਵਾਲੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਕੰਟਰੋਲਰ ਪ੍ਰਖਿਆਵਾਂ ਉੱਚ ਅਧਿਕਾਰੀ ਨੂੰ ਸਿਫਾਰਸ ਕਰਨਗੇ ਕਿ ਵਿਭਾਗ ਦੀਆਂ ਸਾਰੀਆਂ ਪ੍ਰੀਖਿਆਵਾਂ ਦੀ ਪੇਪਰ ਸੈਟਿਗ, ਕੰਡਟਕ ਅਤੇ ਮੁਲਾਂਕਣ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਕਿਸੇ ਹੋਰ ਸੰਗੀਤ ਸਿਖਿਆ ਅਦਾਰੇ ਤੋਂ ਕਰਵਾਉਣ ਤਾਂ ਜੋ ਇਮਤਿਹਾਨਾਂ ਵਿਚ ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਬਣਾਈ ਰੱਖਿਆ ਜਾ ਸਕੇ।

Share Button

Leave a Reply

Your email address will not be published. Required fields are marked *