ਸਪੇਨ ਦੇ ਕੈਨਰੀ ਦੀਪ ‘ਚ ਬਣਿਆ ਦੁਨੀਆ ਦਾ ਪਹਿਲਾਂ ਅੰਡਰਵਾਟਰ ਮਿਊਜ਼ੀਅਮ

ss1

ਸਪੇਨ ਦੇ ਕੈਨਰੀ ਦੀਪ ‘ਚ ਬਣਿਆ ਦੁਨੀਆ ਦਾ ਪਹਿਲਾਂ ਅੰਡਰਵਾਟਰ ਮਿਊਜ਼ੀਅਮ

ਮਿਊਜ਼ੀਅਮ ਇਕ ਅਜਿਹੀ ਜਗ੍ਹਾ ਹੈ, ਜਿੱਥੇ ਤੁਸੀਂ ਆਪਣੇ ਪ੍ਰਾਚੀਨ ਕਲਚਰ ਅਤੇ ਸੰਸਕ੍ਰਿਤੀ ਦੀ ਜਾਣਕਾਰੀ ਲੈ ਸਕਦੇ ਹਨ। ਦੁਨੀਆ ‘ਚ ਅਜਿਹੀ ਕਈ ਅਨੌਖੇ ਅਤੇ ਅਜੀਬੋ-ਗਰੀਬ ਮਿਊਜ਼ੀਅਮ ਹਨ, ਜੋਕਿ ਆਪਣੀ ਅਨੌਖੀ ਖਾਸੀਅਤ ਦੇ ਕਾਰਨ ਸੈਲਾਨੀਆਂ ਨੂੰ ਆਪਣੀ ਵੱਲ ਆਕਰਸ਼ਿਤ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮਿਊਜ਼ੀਅਮ ਬਾਰੇ ਦੱਸਣ ਜਾ ਰਹੇ ਹਾਂ, ਜੋਕਿ ਸਮੁੰਦਰ ਦੇ ਹੇਠਾ ਬਣਿਆ ਹੋਇਆ ਹੈ। ਇਸਦੀ ਗਿਣਤੀ ਵਿਸ਼ਵ ਦੇ ਸਭ ਤੋਂ ਖੂਬਸੂਰਤ ਮਿਊਜ਼ੀਅਮਾਂ ‘ਚ ਹੁੰਦੀ ਹੈ। ਆਓ ਜਾਣਦੇ ਹਾਂ ਇਸ ਮਿਊਜ਼ੀਅਮ ਦੀਆਂ ਕੁਝ ਅਨੌਖੀਆਂ ਖੂਬੀਆਂ ਬਾਰੇ….

ਸਪੇਨ ਦੇ ਕੈਨਰੀ ਦੀਪ ‘ਚ ਬਣਿਆ Mueso Atlantico ਮਿਊਜ਼ੀਅਮ ਦੁਨੀਆ ਦਾ ਪਹਿਲਾਂ ਅੰਡਰਵਾਟਰ ਮਿਊਜ਼ੀਅਮ ਹੈ। ਇਹ ਮਿਊਜ਼ੀਅਮ ਸਮੁੰਦਰ ਦੀ ਸਤਾ ਤੋਂ 12-15 ਮੀਟਰ ਹੱਠਾ ਹੈ। ਇਸ ਮਿਊਜ਼ੀਅਮ ‘ਚ ਦੇਖਣ ਦੇ ਲਈ ਬਹੁਤ ਖੂਬਸੂਰਤ ਮੂਰਤੀਆਂ ਹਨ।

ਇਹ ਮਿਊਜ਼ੀਅਮ ਮੂਰਤੀਕਾਰ ਜੇਸੇਨ ਡੀਕੇਓਰਿਜ਼ ਦੀ ਕਲਪਨਾ ਸੀ, ਜਿਸ ਨੇ ਅੰਡਰਵਾਟਰ ‘ਚ ਇਕ ਨਵੀਂ ਦੁਨੀਆ ਵਸਾਈ ਹੈ। ਉਨ੍ਹਾਂ ਨੇ ਇਸ ਮਿਊਜ਼ੀਅਮ ‘ਚ ਰੱਖੇ ਜਾਣ ਵਾਲੀ ਮੂਰਤੀਆਂ ਨੂੰ ਬਣਾਉਣ ਦੇ ਲਈ ਦੋ ਸਾਲ ਇਸ ਦੀਪ ‘ਚ ਬਿਤਾਏ ਹਨ। ਜਿਸਦੇ ਬਾਅਦ ਇਸ ਖੂਬਸੂਰਤ ਦੀਪ ਨੂੰ ਬਣਾਇਆ।

ਇਸ ਮਿਊਜ਼ੀਅਮ ‘ਚ ਮਾਨਵ, ਜਾਨਵਰ ਅਤੇ ਪੇੜ ਪੌਦਿਆਂ ਵਿਚਕਾਰ ਸਬੰਧ ਨੂੰ ਦਿਖਾਉਣ ਵਾਲੀਆਂ ਸ਼ਿਲਪਕ੍ਰਿਤ ਮੌਜੂਦ ਹਨ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਇਸ ਮਿਊਜ਼ੀਅਮ ਨੂੰ ਬਣਾਉਣ ਵਾਲੇ ਜੇਸੇਨ ਨੇ ਇੱਥੇ ਦੋ ਤਰ੍ਹਾਂ ਦੇ ਲੋਕਾਂ ਨੂੰ ਦਿਖਾਇਆ, ਜਿਸ ‘ਚ ਸਫਲ ਅਤੇ ਅਸਫਲ ਲੋਕ ਮੌਜੂਦ ਹੈ।

ਸਮੁੰਦਰ ਦੇ ਅੰਦਰ ਬਣੀਆਂ 400 ਮੂਰਤੀਆਂ ਨੂੰ ਦੇਖ ਕੇ ਲਗਦਾ ਹੈ ਕਿ ਜਿਵੇ ਉਹ ਪਾਣੀ ਦੇ ਅੰਦਰ ਨਹੀਂ ਬਲਕਿ ਜ਼ਮੀਨ ‘ਤੇ ਹੀ ਖੜੀਆਂ ਹੋਣ। ਟੇਲਰ ਨੇ ਇਸ ਤੋਂ ਪਹਿਲਾਂ ਵੀ ਕੋਈ ਥਾਵਾਂ ‘ਤੇ ਇਸੇ ਤਰ੍ਹਾਂ ਦੇ ਪ੍ਰਯੋਗ ਕੀਤੇ ਜਿਸ ‘ਚ ਮੈਕਸੀਕੋ ਦੇ ਵਹਾਮਾਸ ਅਤੇ ਇੰਗਲੈਂਡ ਦੀ ਥੇਮਜ਼ ਨਦੀ ਸ਼ਾਮਲ ਹੈ।

Share Button

Leave a Reply

Your email address will not be published. Required fields are marked *