ਸਪੇਨ ‘ਚ ਰਹਿੰਦੇ ਹੁਸ਼ਿਆਰਪੁਰ ਦੇ ਨੌਜਵਾਨ ਦਾ ਕਤਲ

ss1

ਸਪੇਨ ‘ਚ ਰਹਿੰਦੇ ਹੁਸ਼ਿਆਰਪੁਰ ਦੇ ਨੌਜਵਾਨ ਦਾ ਕਤਲ

ਹੁਸ਼ਿਆਰਪੁਰ, 20 ਅਗਸਤ – ਹੁਸ਼ਿਆਰਪੁਰ ਦੇ ਤਲਵਾੜਾ ਨੇੜਲੇ ਪਿੰਡ ਚੰਗੜਮਾ ਦੇ ਸੌਰਵ ਡਡਵਾਲ (30) ਦਾ ਸਪੇਨ ‘ਚ ਉਸ ਦੇ ਕਮਰੇ ‘ਚ ਰਹਿਣ ਵਾਲੇ ਇਕ ਨੌਜਵਾਨ ਨੇ ਕਿਸੇ ਤਕਰਾਰ ਦੇ ਚਲੱਦਿਆਂ ਤੇਜ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਜਿਸ ਵਕਤ ਇਹ ਕਤਲ ਕੀਤਾ ਗਿਆ ਉਸ ਵਕਤ ਸੌਰਵ ਸੁੱਤਾ ਹੋਇਆ ਸੀ। ਸੌਰਵ ਬੀਤੇ 12 ਸਾਲਾਂ ਤੋਂ ਸਪੇਨ ‘ਚ ਰਹਿ ਰਿਹਾ ਸੀ। ਉਸ ਦੀ ਮੌਤ ਦੀ ਖ਼ਬਰ ਸੁਣਦੇ ਹੀ ਉਸ ਦੀ ਪਤਨੀ ਕੌਮਾ ‘ਚ ਚਲੀ ਗਈ ਹੈ। ਰਿਪੋਰਟਾਂ ਅਨੁਸਾਰ ਇਸ ਮਾਮਲੇ ‘ਚ ਸਥਾਨਕ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਹੈ।

Share Button

Leave a Reply

Your email address will not be published. Required fields are marked *