Sun. Aug 18th, 2019

ਸਪੀਕਰ ਰਾਣਾ ਕੇ ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਕੂੱੜਾ ਚੁੱਕਣ ਵਾਲੀਆਂ ਤਿੰਨ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਸਪੀਕਰ ਰਾਣਾ ਕੇ ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਕੂੱੜਾ ਚੁੱਕਣ ਵਾਲੀਆਂ ਤਿੰਨ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
150 ਬੈਂਚ, 50 ਕੂੱੜੇਦਾਨ ਅਤੇ 15 ਪਿਟ ਸ਼ਹਿਰ ਦੀ ਅੰਦਰੂਨੀ ਸਫਾਈ ਲਈ ਜਲਦੀ ਹੋਣਗੇ ਸਥਾਪਤ: ਸਪੀਕਰ ਰਾਣਾ ਕੇ ਪੀ ਸਿੰਘ
ਸ਼੍ਰੀ ਅਨੰਦਪੁਰ ਸਾਹਿਬ ਨੂੰ ਸਾਫ ਸੁਥਰਾ ਨਮੁੱਨੇ ਦਾ ਸ਼ਹਿਰ ਬਣਾਇਆ ਜਾਵੇਗਾ-ਰਾਣਾ ਕੇ ਪੀ ਸਿੰਘ

ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਇਤਿਹਾਸਕ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਨੂੰ ਨਮੁੱਨੇ ਦਾ ਸੁੰਦਰ ਸ਼ਹਿਰ ਬਣਾਉਣ ਅਤੇ ਇਸਦੀ ਸਾਫ ਸਫਾਈ ਲਈ ਨਗਰ ਕੌਂਸਲ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸਰਕਾਰ ਵਲੋਂ ਇਸ ਲਈ ਵਿਸੇਸ਼ ਫੰਡ ਜਾਰੀ ਕੀਤੇ ਜਾ ਰਹੇ ਹਨ। ਨਗਰ ਕੌਂਸਲ ਵਿਚ 3 ਕੂੜਾ ਚੁੱਕਣ ਵਾਲੀਆਂ ਗੱਡੀਆਂ ਸ਼ਹਿਰ ਦੇ ਅੰਦਰੂਨੀ ਖੇਤਰ ਵਿਚੋਂ ਕੂੱੜਾ ਚੁੱਕ ਕੇ ਸ਼ਹਿਰ ਵਿਚ ਮੁਕੰਮਲ ਸਫਾਈ ਬਰਕਰਾਰ ਰੱਖੀ ਜਾਵੇਗੀ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਸ੍ਰੀ ਗੁਰੂ ਰਵੀਦਾਸ ਚੌਂਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਨਗਰ ਕੌਂਸਲ ਵਲੋਂ ਸ਼ਹਿਰ ਦਾ ਅੰਦਰੂਨੀ ਕੂੜਾ ਚੁੱਕਣ ਲਈ ਚਲਾਈਆਂ ਤਿੰਨ ਵਿਸ਼ੇਸ਼ ਗੱਡੀਆਂ ਨੂੰ ਝੰਡੀ ਦੇ ਕੇ ਰਵਾਨਾਂ ਕਰਨ ਮੋਕੇ ਕੀਤਾ। ਉਹਨਾਂ ਕਿਹਾ ਕਿ ਇਹ ਤਿੰਨ ਛੋਟੀਆਂ ਗੱਡੀਆਂ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਵਿਚ ਜਾ ਕੇ ਘਰ-ਘਰ ਕੂੜਾ ਚੁੱਕਣ ਦਾ ਢੁਕਵਾਂ ਪ੍ਰਬੰਧ ਕਰਨਗੀਆਂ। ਸ਼ਹਿਰ ਵਿਚ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖੋ ਵੱਖਰੇ ਕਰਕੇ ਉਸ ਦੇ ਲਈ 15 ਪਿਟ ਤਿਆਰ ਕੀਤੇ ਜਾਣਗੇ ਜਿਹਨਾਂ ਵਿਚ ਗਿੱਲੇ ਕੂੜੇ ਦੀ ਖਾਦ ਬਣਾਈ ਜਾਵੇਗੀ। ਸ਼ਹਿਰ ਵਿਚ 50 ਕੂੜੇਦਾਨ ਉਹਨਾਂ ਗੱਲੀਆਂ ਵਿਚ ਲਗਾਏ ਜਾਣਗੇ ਜਿਥੇ ਵੱਡੀਆਂ ਗੱਡੀਆਂ ਰਾਹੀਂ ਕੂੜਾ ਚੁੱਕਣ ਵਿਚ ਪਹਿਲਾਂ ਔਕੜ ਪੇਸ਼ ਆਉਦੀ ਹੈ। ਸ਼ਹਿਰ ਵਿਚ ਸੈਲਾਨੀਆਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਵੱਖ ਵੱਖ ਮਹੱਤਵਪੂਰਨ ਥਾਵਾਂ ਉਤੇ ਬੈਠਣ ਲਈ 150 ਬੈਂਚ ਵੀ ਲਗਾਏ ਜਾ ਰਹੇ ਹਨ। ਜਿਸ ਨਾਲ ਸ਼ਹਿਰ ਦੀ ਸੁੰਦਰਤਾ ਤੇ ਸਮੁੱਚੇ ਇਲਾਕੇ ਦੀ ਸਾਫ ਸਫਾਈ ਵਿਚ ਚੋਖਾ ਸੁਧਾਰ ਹੋਵੇਗਾ। ਸਪੀਕਰ ਰਾਣਾ ਕੇ ਪੀ ਸਿੰਘ ਨੇ ਇਸ ਮੋਕੇ ਆਪ ਵੀ ਸ਼ਹਿਰ ਦੀ ਸਫਾਈ ਦੀ ਸੁਰੂਆਤ ਖੁੱਦ ਝਾੜੂ ਲਗਾ ਕੇ ਕੀਤੀ। ਉਹਨਾਂ ਵਲੋਂ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਦਾ ਹੀ ਪਿੰਡਾਂ ਤੇ ਸ਼ਹਿਰ ਦੇ ਲੋਕਾਂ ਨੂੰ ਆਪਣਾ ਚੋਗਿਰਦਾ ਅਤੇ ਵਾਤਾਵਰਣ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਰ-ਕਾਨੂੰਨੀ ਖਣਨ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁੱਕਮ ਦਿੱਤੇ ਹੋਏ ਹਨ। ਪਿਛਲੇ 10 ਸਾਲ ਦੇ ਕਾਰਜਕਾਲ ਦੋਰਾਨ ਹੋਈ ਗੈਰ-ਕਾਨੂੰਨੀ ਮਾਇਨਿੰਗ ਨੂੰ ਮੋਜੂਦਾ ਸਰਕਾਰ ਰੋਕਣ ਲਈ ਯਤਨਸ਼ੀਲ ਹੈ ਅਤੇ ਸਮੇਂ ਸਮੇਂ ਖਣਨ ਮਾਫੀਆ ਵਿਰੁੱਧ ਸਖਤ ਕਾਰਵਾਈ ਹੋ ਰਹੀ ਹੈ। ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਅਜਿਹੇ ਮਾਫੀਆ ਨੂੰ ਨੱਥ ਪਾਉਣ ਵਿਚ ਕਾਮਯਾਬ ਹੋ ਰਹੀ ਹੈ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਬੰਗਾ ਤੋਂ ਮਾਤਾ ਸ੍ਰੀ ਨੈਣਾ ਦੇਵੀ ਤੱਕ ਕੌਮੀ ਮਾਰਗ ਬਣਾਉਣ ਵਿਚ ਕੁੱਝ ਦੇਰੀ ਹੋ ਗਈ ਹੈ ਇਸ ਲਈ ਇਸ ਸੜਕ ਦੀ ਮੁਰੰਮਤ ਕਰਵਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਹਨਾਂ ਸ਼ਹਿਰ ਦੇ ਹੋਰ ਵਿਕਾਸ ਲਈ ਨਵੀਆਂ ਯੋਜਨਾਵਾਂ ਉਲੀਕਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਨਗਰ ਕੋਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਹਰਬੰਸ ਮਹਿੰਦਲੀ, ਰਮੇਸ਼ਚੰਦਰ ਦਸਗਰਾਂਈ, ਕਮਲਦੇਵ ਜੋਸ਼ੀ, ਪ੍ਰੇਮ ਸਿੰਘ ਬਾਸੋਵਾਲ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਬਲਬੀਰ ਸਿੰਘ ਚਾਨਾ, ਨਹਿੰਦਰ ਨਿੰਦਾ, ਰਾਣਾ ਰਾਮ ਸਿੰਘ, ਸੁਰਤ ਸਿੰਘ, ਡਾ. ਆਤਮਾ ਸਿੰਘ ਰਾਣਾ, ਵਿਜੈ ਗਰਚਾ, ਰਾਣਾ ਸੰਜੀਵਨ ਸਿੰਘ, ਮੋਹਣ ਸਿੰਘ ਭਸੀਨ, ਗੁਰਅਵਤਾਰ ਸਿੰਘ ਚੰਨ, ਕਮਲਜੀਤ, ਮਨਪ੍ਰੀਤ ਕੌਰ ਅਰੋੜਾ, ਰੀਟਾ ਰਾਜਦੀਪ ਥੱਪਲ, ਜਸਪਾਲ ਸੋਨੂੰ, ਰਵਿੰਦਰ ਸਿੰਘ ਰਤਨ, ਪ੍ਰੇਮੁਪਾਲ ਪਿੰਕਾ, ਪ੍ਰਿਤਪਾਲ ਗੰਡਾ, ਮਨਮੋਹਣ ਸਿੰਘ ਰਾਣਾ, ਪੀ.ਐਸ., ਬਾਲੂ ਰਾਮ ਠੇਕੇਦਾਰ, ਸਬਰਨ ਲੋਦੀਪੁਰ, ਪਵਨ ਚੌਹਾਨ, ਹੈਪੀ ਅਰੋੜਾ, ਗੁਰਭਾਗ ਸਿੰਘ ਭੈਣੀ, ਪ੍ਰੇਮ ਸਿੰਘ ਸਿੰਧੂ, ਮੋਹਣ ਸਿੰਘ ਕੈਂਥ ਆਦਿ ਹਾਜਰ ਸਿੰਘ।

Leave a Reply

Your email address will not be published. Required fields are marked *

%d bloggers like this: