Thu. Oct 17th, 2019

ਸਪੀਕਰ ਰਾਣਾ ਕੇ ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਅਗਨੀਕਾਂਡ ਪੀੜਤਾ ਨੂੰ ਰਾਹਤ ਦੇ ਚੈਕ ਵੰਡੇ

ਸਪੀਕਰ ਰਾਣਾ ਕੇ ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਅਗਨੀਕਾਂਡ ਪੀੜਤਾ ਨੂੰ ਰਾਹਤ ਦੇ ਚੈਕ ਵੰਡੇ
ਸਰਕਾਰ ਵਲੋਂ ਸਮੇਂ ਸਿਰ ਰਾਹਤ ਦੇ ਕੇ ਪੀੜਤਾ ਦਾ ਜੀਵਨ ਮੁੜ ਲੀਹ ਤੇ ਲਿਆਉਣ ਦਾ ਕੀਤਾ ਉਪਰਾਲਾ-ਰਾਣਾ ਕੇ ਪੀ ਸਿੰਘ

ਸ੍ਰੀ ਅਨੰਦਪੁਰ ਸਾਹਿਬ 14 ਜੂਨ(ਦਵਿੰਦਰਪਾਲ ਸਿੰਘ/ ਅੰਕੁਸ਼): ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਏ ਅਗਨੀਕਾਂਡ ਤੋਂ ਪੀੜਤ ਦੁਕਾਨਦਾਰਾਂ ਨਾਲ ਸਰਕਾਰ ਵਲੋਂ ਰਾਹਤ ਵਜੋਂ ਉਹਨਾਂ ਦੀ ਮਾਲੀ ਮਦਦ ਕਰਨ ਦਾ ਜੋ ਭਰੋਸਾ ਦਿੱਤਾ ਗਿਆ ਸੀ ਉਸਨੂੰ ਪੂਰਾ ਕਰਦੇ ਹੋਏ ਅੱਜ ਇਹਨਾਂ ਪੀੜਤਾ ਦੇ ਜਖਮਾਂ ਤੇ ਮਰਹਮ ਲਗਾਉਣ ਲਈ ਰਾਹਤ ਰਾਸ਼ੀ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਪੀੜਤ ਦੁਕਾਨਦਾਰ ਨਵੇਂ ਸਿਰੇ ਤੋਂ ਆਪਣੇ ਕਾਰੋਬਾਰ ਸੁਰੂ ਕਰ ਸਕਣ ਤੇ ਆਪਣੇ ਜੀਵਨ ਦੀ ਗੱਡੀ ਨੂੰ ਮੁੜ ਲੀਹ ਤੇ ਲਿਆ ਸਕਣ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਸਥਾਨਕ ਪੀ ਐਸ ਪੀ ਸੀ ਐਲ ਰੈਸਟ ਹਾਊਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਅਗਨੀਕਾਂਡ ਦੇ ਪੀੜਤਾਂ ਨੂੰ ਰਾਹਤ ਦੇ ਚੈਕ ਵੰਡਣ ਮੋਕੇ ਕੀਤਾ। ਉਹਨਾਂ ਕਿਹਾ ਕਿ ਅਜਿਹੇ ਦੁਖਦਾਈ ਹਾਦਸੇ ਜਾਂ ਕੁਦਰਤੀ ਆਫਤਾਂ ਤੋਂ ਪ੍ਰਭਾਵਿੱਤ ਲੋਕਾਂ ਦੇ ਜਖਮਾਂ ਦੇ ਮਰਹਮ ਲਗਾਉਣ ਲਈ ਸਰਕਾਰ ਵਲੋਂ ਢੁਕਵੀਂ ਰਾਹਤ ਦੇਣੀ ਬਹੁਤ ਹੀ ਚੰਗਾ ਉਪਰਾਲਾ ਹੈ। ਪੰਜਾਬ ਸਰਕਾਰ ਨੇ ਸਮੇਂ ਸਿਰ ਇਹਨਾ ਹਾਦਸਾ ਪੀੜਤਾ ਨੂੰ ਇਹ ਮੁਆਵਜਾ ਦੇ ਕੇ ਉਹਨਾਂ ਦੀ ਜਿੰਦਗੀ ਦੀ ਗੱਡੀ ਨੂੰ ਮੁੜ ਲੀਹ ਤੇ ਲਿਆਉਣ ਦਾ ਚੰਗਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨ ਵਾਪਰੇ ਇਸ ਦੁਖਦਾਈ ਹਾਦਸੇ ਨੇ ਇਹਨਾਂ ਲੋਕਾਂ ਨੂੰ ਆਰਥਿਕ ਤੋਰ ਤੇ ਕਾਫੀ ਨੁਕਸਾਨ ਪਹੁੰਚਾਇਆ ਸੀ ਉਸ ਸਮੇਂ ਅਸੀਂ ਉਹਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਬਹੁਤ ਜਲਦੀ ਇਹਨਾਂ ਪੀੜਤਾਂ ਨੂੰ ਯੋਗ ਮੁਆਵਜ਼ਾ ਦਿਵਾਇਆ ਜਾਵੇਗਾ ਅਤੇ ਕੁਝ ਹੀ ਦਿਨਾਂ ਵਿੱਚ ਸਰਕਾਰ ਨੇ ਇਹ ਫੈਸਲਾ ਕਰਕੇ ਬਹੁਤ ਹੀ ਚੰਗਾ ਉਪਰਾਲਾ ਕੀਤਾ ਹੈ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਨਗਰ ਕੋਸ਼ਲ ਵਲੋਂ ਇਹਨਾਂ ਦੁਕਾਨਦਾਰਾ ਦਾ ਬਕਾਇਆ ਕਿਰਾਇਆ ਅਤੇ ਅਗਾਮੀ ਇਕ ਸਾਲ ਦਾ ਕਿਰਾਇਆ ਨਾ ਵਸੂਲਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਮੁੜ ਤੋਂ ਸੰਚਾਰੂ ਢੰਗ ਨਾਲ ਚਲਾ ਸਕਣ। ਉਹਨਾਂ ਕਿਹਾ ਕਿ ਅਜਿਹੇ ਦੁਖਦਾਈ ਹਾਦਸੇ ਵਾਪਰਨ ਤੋਂ ਰੋਕਣ ਲਈ ਜੋ ਢੁਕਵੇਂ ਕਦਮ ਚੁੱਕਣ ਦੀ ਜਰੂਰਤ ਹੈ ਉਹ ਜਰੂਰ ਚੁੱਕਣੇ ਚਾਹੀਦੇ ਹਨ। ਉਹਨਾ ਕਿਹਾ ਕਿ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਇਸ ਦੁੱਖ ਦਾ ਘੜੀ ਵਿਚ ਪੀੜਤਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ।
ਸਪੀਕਰ ਰਾਣਾਕੇਪੀ ਸਿੰਘ ਨੇ ਪੀੜਤ ਦੁਕਾਨਦਾਰਾਂ ਨੂੰ ਲਗਭੱਗ 13 ਲੱਖ 65 ਹਜ਼ਾਰ ਦੀ ਸਹਾਇਤਾ ਦਿਤੀ। ਉਨ੍ਹਾਂ ਕਿਹਾ ਕਿ ਦਸਤਾਵੇਜ ਮੁਕੰਮਲ ਨਾ ਹੋ ਸਕਣ ਕਾਰਨ ਜਿਹੜੇ ਦੁਕਾਨਦਾਰ ਪੀੜਤ ਵਾਂਝੇ ਰਹਿ ਗਏ ਹਨ ਉਨ੍ਹਾਂ ਦੀ ਕਾਗਜੀ ਕਾਰਵਾਈ ਮੁਕੰਮਲ ਹੋਣ ਉਪਰੰਤ ਉਨ੍ਹਾਂ ਨੂੰ ਵੀ ਇਹ ਰਾਹਤ ਰਾਸ਼ੀ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਇਸ ਅਗਨੀ ਕਾਂਡ ਸਬੰਧੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਤਾ ਉਨ੍ਹਾਂ ਨੇ ਤੁਰੰਤ ਇਨਾਂ ਪੀੜਤਾਂ ਲਈ ਮੁਖ ਮੰਤਰੀ ਰਾਹਤ ਫੰਡ ਚੌਂ ਇਹ ਮਦਦ ਜਾਰੀ ਕਰ ਦਿਤੀ ਤਾਂ ਜੋ ਇਹ ਪੀੜਤ ਆਪਣੀ ਜੀਵਨ ਦੀ ਗੱਡੀ ਨੂੰ ਜਲਦੀ ਲੀਂਹ ਤੇ ਲਿਆ ਸਕਣ। ਇਸ ਮੋਕੇ ਦੁਕਾਨਦਾਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਪੀਕਰ ਰਾਣਾ ਕੇਪੀ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਕੁੱਝ ਦਿਨਾ ਵਿਚ ਹੀ ਇਹ ਮੁਆਵਜਾ ਦੇ ਕੇ ਸਾਡੇ ਜਖਮਾਂ ਤੇ ਮਲ੍ਹਮ ਲਗਾਇਆ ਹੈ। ਉਨ੍ਹਾਂ ਕਿਹਾ ਹੁਣ ਸਾਡੀ ਜਿੰਦਗੀ ਦੀ ਲੀਂਹ ਹੁਣ ਮੁੱੜ ਲੀਂਹ ਤੇ ਆ ਸਕੇਗੀ। ਇਸ ਮੌਕੇ ਐਸ ਡੀਐਮ ਕਨੂੰ ਗਰਗ, ਡੀਐਸਪੀ ਚੰਦ ਸਿੰਘ, ਕਾਰਜ ਸਾਧਕ ਅਫਸਰ ਗੁਰਬਖਸ਼ੀਸ਼ ਸਿੰਘ, ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਪ੍ਰੇਮ ਸਿੰਘ ਬਾਸੋਵਾਲ, ਇੰਦਰਜੀਤ ਸਿੰਘ ਅਰੋੜਾ, ਸੰਜੀਵਨ ਰਾਣਾ, ਨਰਿੰਦਰ ਨਿੰਦਾ, ਪ੍ਰਵੇਸ਼ ਮਹਿਤਾ ਸਮੇਤ ਵਰਕਰ ਤੇ ਦੁਕਾਨਦਾਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: