Sun. Dec 8th, 2019

ਸਪੀਕਰ ਰਾਣਾ ਕੇ.ਪੀ. ਸਿੰਘ ਨੇ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਬਿ ਵਿਖੇ ਆਯੂਸ਼ਮਾਨ ਭਾਰਤ ਸਕੀਮ ਦਾ ਕੀਤਾ ਉਦਘਾਟਨ

ਸਪੀਕਰ ਰਾਣਾ ਕੇ.ਪੀ. ਸਿੰਘ ਨੇ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਬਿ ਵਿਖੇ ਆਯੂਸ਼ਮਾਨ ਭਾਰਤ ਸਕੀਮ ਦਾ ਕੀਤਾ ਉਦਘਾਟਨ

ਲੋੜਵੰਦਾਂ ਦੀ ਭਲਾਈ ਲਈ ਸੁਰੂ ਯੋਜਨਾਵਾਂ ਦਾ ਹਰ ਯੋਗ ਵਅਿਕਤੀ ਤੱਕ ਪਹੁੰਚੇ ਲਾਭ: ਰਾਣਾ ਕੇ ਪੀ ਸਿੰਘ
ਚੁਣੇ ਹੋਏ ਨੁਮਾਇੰਦੇ ਯੋਗ ਲੋੜਵੰਦਾਂ ਤੱਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਉਪਰਾਲੇ ਕਰਨ: ਸਪੀਕਰ
ਨੀਲੇ ਰਾਸ਼ਨ ਕਾਰਡ ਧਾਰਕ ਪਰਿਵਾਰ, ਛੋਟੇ ਵਪਾਰੀ, ਕਿਸਾਨ ਪਰਿਵਾਰ ਅਤੇ ਕਿਰਤ ਵਿਭਾਗ ਕੋਲ ਪੰਜੀਕ੍ਰਿਤ ਉਸਾਰੀ ਕਾਮੇ ਸਕੀਮ ਦਾ ਲਾਭ ਲੈ ਸਕਣਗੇ

ਸ੍ਰੀ ਅਨੰਦਪੁਰ ਸਾਹਬਿ 10 ਅਗਸਤ (ਦਵਿੰਦਰਪਲ ਸਿੰਘ/ ਅੰਕੁਸ਼): ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਬਿ ਵਿਖੇ ਆਯੂਸ਼ਮਾਨ ਭਾਰਤ ਸਕੀਮ ਦਾ ਉਦਘਾਟਨ ਕੀਤਾ। ਉਹਨਾਂ ਇਸ ਮੋਕੇ ਇਕ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੁਰੂ ਕੀਤੀ ਇਸ ਸਕੀਮ ਦਾ ਲਾਭ ਹਰ ਯੋਗ ਲੋੜਵੰਦ ਵਿਅਕਤੀ ਤੱਕ ਪਹੁੰਚਾਉਣਾ ਬੇਹੱਦ ਜਰੂਰੀ ਹੈ। ਇਸਦੇ ਲਈ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਸਮਾਜਕਿ ਸੰਗਠਨਾਂ ਦੇ ਆਗੂ ਅਤੇ ਸਰਕਾਰੀ ਤੰਤਰ ਨੂੰ ਰੱਲ ਕੇ ਹੰਭਲਾ ਮਾਰਨ ਦੀ ਲੋੜ ਹੈ। ਜਿਸ ਨਾਲ ਲੋੜਵੰਦ ਯੋਗ ਪਰਿਵਾਰਾਂ ਦਾ ਮੁਫਤ ਸਿਹਤ ਸਹੂਲਤਾਂ ਪ੍ਰਾਪਤ ਕਰਨ ਦਾ ਅਸਾਨ ਤੇ ਸਰਲ ਢੰਗ ਤਰੀਕਾ ਉਹਨਾਂ ਨੂੰ ਅਧਿਕਾਰ ਵਜੋਂ ਪ੍ਰਾਪਤ ਹੋ ਜਾਵੇਗਾ।
ਅੱਜ ਸੁਰੂ ਕੀਤੀ ਆਯੂਸ਼ਮਾਨ ਭਾਰਤ ਸਰਬੱਤ ਸਹਿਤ ਬੀਮਾ ਯੋਜਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਈ-ਕਾਰਡ ਬਣਾਉਣ ਦੀ ਪੰਜਾਬ ਵਿੱਚ 1 ਅਗਸਤ 2019 ਤੋਂ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਦੱਸਆਿ ਕਿ ਪੰਜਾਬ ਸਰਕਾਰ ਵਲੋਂ 43 ਲੱਖ ਪਰਿਵਾਰਾਂ ਲਈ ਮੁਫਤ ਸਿਹਤ ਸੁਰੱਖਿਆ ਸਕੀਮ ਅਧੀਨ ਹਸਪਤਾਲ ਵਿੱਚ ਦਾਖਲ ਹੋਣ ਦੀ ਸੂਰਤ ਵਿੱਚ ਹਰ ਸਾਲ ਪੰਜੀਕ੍ਰਿਤ ਪਰਿਵਾਰ ਲਈ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕੀਤਾ ਜਾਵੇਗਾ ਜੋ ਅੱਜ ਦੇ ਸਮੇਂ ਵਿਚ ਇਕ ਵਰਦਾਨ ਸਿੱਧ ਹੋਣ ਵਾਲੀ ਯੋਜਨਾਂ ਹੈ।ਇਸ ਤੋਂ ਇਲਾਵਾ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਸਿਹਤ ਸੇਵਾਵਾਂ ਦਿੱਤੀਆ ਜਾਣਗੀਆ। ਉਹਨਾਂ ਹੋਰ ਕਹਾ ਕਿ ਇਸ ਸਕੀਮ ਦਾ ਲਾਭ ਨੀਲੇ ਰਾਸ਼ਨ ਕਾਰਡ ਧਾਰਕ ਪਰਿਵਾਰ, ਛੋਟੇ ਵਪਾਰੀ, ਕਿਸਾਨ ਪਰਿਵਾਰ (ਜੇ-ਫਾਰਮ ਹੋਲਡਰ) ਅਤੇ ਕਿਰਤ ਵਿਭਾਗ ਕੋਲ ਪੰਜੀਕ੍ਰਿਤ ਉਸਾਰੀ ਕਾਮੇ ਲੈ ਸਕਣਗੇ। ਉਹਨਾਂ ਕਿਹਾ ਕਿ ਹਰ ਤਰ੍ਹਾਂ ਦੇ ਪ੍ਰਚਾਰ ਸਾਧਨਾਂ ਰਾਹੀ ਇਸ ਯੋਜਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਨੇ ਸਮਾਜ ਸੇਵੀ ਸੰਗਠਨਾਂ ਦੇ ਆਗੂਆਂ , ਲੋਕਾਂ ਦੇ ਚੁਣੇ ਹੋਏ ਪ੍ਰਤੀਨੱਿਧੀਆਂ ਨੂੰ ਵੱਧ ਤੋ. ਵੱਧ ਇਸ ਯੋਜਨਾਂ ਲਈ ਲੋਕਾਂ ਨੂੰ ਜੋੜਨ ਲਈ ਕਿਹਾ। ਉਹਨਾਂ ਕਿਹਾ ਕਿ ਇਹ ਇਕ ਅਜਹੀ ਯੋਜਨਾਂ ਹੈ ਜੋ ਅੱਜ ਦੇ ਸਮੇ. ਵਿਚ ਲੋਕਾਂ ਲਈ ਇਲਾਜ ਦਾ ਇਕ ਮੁਫਤ ਸਾਧਨ ਹੈ। ਇਸ ਯੋਜਨਾ ਤਹਤਿ ਆਪਣਾ ਨਾਮ ਦਰਜ ਕਰਵਾਉਣ ਤੇ ਕੋਈ ਖਰਚ ਨਹੀ. ਆਉਦਾ ਇਸ ਲਈ ਵੱਧ ਤੋਂ ਵੱਧ ਲੋਕ ਜੋ ਇਸ ਯੋਜਨਾ ਤਹਤਿ ਲਾਭ ਹਾਸਲ ਕਰ ਸਕਦੇ ਹਨ ਉਹ ਆਪਣਾ ਨਾਮ ਦਰਜ ਕਰਵਾਉਣ।
ਇਸ ਮੋਕੇ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਰੂਪਨਗਰ ਡਾ ਐਚ ਐਨ ਸ਼ਰਮਾਂ ਕਿਹਾ ਕਿ ਇਸ ਸਕੀਮ ਤਹਿਤ ਲਾਭਪਾਤਰੀ ਆਪਣਾ ਨਾਮ ਸੂਚੀ ਵਿੱਚ ਜਾਂਚਣ ਲਈ ਅਤੇ ਈ-ਕਾਰਡ ਬਣਾਉਣ ਲਈ ਵੈੱਬਸਾਈਟ www.shapunjab.in ਤੇ ਜਾਣ ਜਾਂ ਨਜ਼ਦੀਕੀ ਕੌਮਨ ਸਰਵਿਸ ਸੈਂਟਰ ਨਾਲ ਸੰਪਰਕ ਕਰਨ ਅਤੇ ਇਸ ਤੋ ਇਲਾਵਾ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਵਿੱਚ ਅਰੋਗਿਆ ਮਿੱਤਰ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਦੱਸਆਿ ਕਿ ਇਸ ਬਾਰੇ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 104 ‘ਤੇ ਸੰਪਰਕ ਕੀਤਾ ਜਾ ਸਕਦਾ ਹੇ।
ਐਸ ਡੀ ਐਮ ਮੈਡਮ ਕਨੂ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬੇਹੱਤਰ ਸਿਹਤ ਸਹੂਲਤਾ ਦੇਣ ਦੇ ਮੰਤਵ ਨਾਲ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਇਸ ਯੋਜਨਾ ਅਧੀਨ ਪ੍ਰੰਜੀਕਿਰਤ ਹੋਣ ਵਾਲੇ ਲਾਭਪਾਤਰੀ ਬਿਹਤਰ ਸਿਹਤ ਸਹੂਲਤਾਂ ਹਾਸਿਲ ਕਰ ਸਕਣਗੇ। ਸਪੀਕਰ ਰਾਣਾ ਕੇ.ਪੀ. ਵਲੋਂ ਅੱਜ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਬਿ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਪਹਲਾਂ ਰਾਣਾ ਕੇ ਪੀ ਸਿੰਘ ਨੇ ਰਿਬਨ ਕੱਟ ਕੇ ਇਸ ਸਕੀਮ ਦੀ ਸੁਰੂਆਤ ਕੀਤੀ ।
ਇਸ ਮੋਕੇ ਡੀ ਐਸ ਪੀ ਦਵਿੰਦਰ ਸਿੰਘ, ਐਸ ਐਮ ਉ ਡਾ ਕਵਿਤਾ ਭਾਟੀਆਂ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ, ਨਰਿੰਦਰ ਸੈਣੀ, ਪ੍ਰੇਮ ਸਿੰਘ ਬਾਸੋਵਾਲ, ਹਰਬੰਸ ਲਾਲ ਮਹਦਿਲੀ, ਪ੍ਰਿਤਪਲ ਸਿੰਘ ਗੰਢਾ, ਇੰਦਰਜੀਤ ਸਿੰਘ ਅਰੋੜਾ, ਪ੍ਰੇਮ ਸਿੰਘ ਸਿੱਧੂ, ਬਲਵੀਰ ਸਿੰਘ ਚਾਨਾ, ਡਾ ਰਣਬੀਰ ਸਿੰਘ ਅਤੇ ਪੰਤੱਵਤੇ ਵੱਡੀ ਗਿਣਤੀ ਵਿਚ ਹਾਜਰ਼ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: